- ਜਿ਼ਲ੍ਹਾ ਟਾਸਕ ਫੋਰਸ ਟੀਮ ਵੱਲੋ ਬਾਲ ਮਜ਼ਦੂਰੀ ਦੀ ਰੋਕਥਾਮ ਸਬੰਧੀ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ
ਲੁਧਿਆਣਾ, (ਸੰਜੇ ਮਿੰਕਾ) ਨੈਸ਼ਨਲ ਕਮਿਸ਼ਨਰ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਈਟਸ (ਐਨ.ਸੀ.ਪੀ.ਸੀ.ਆਰ) ਵੱਲੋ ਪ੍ਰਾਪਤ ਪੱਤਰ ਤੇ ਕਾਰਵਾਈ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਖਨਾ ਵੱਲੋ ਜਾਰੀ ਦਿਸ਼ਾ ਨਿਰਦੇਸ਼ਾ `ਤੇ ਕਾਰਵਾਈ ਕਰਦੇ ਹੋਏ ਮਿਸ ਜਸਲੀਨ ਕੌਰ ਭੁੱਲਰ ਉਪ ਮੰਡਲ ਮੈਜਿਸਟੇ੍ਰਟ ਪਾਇਲ ਦੀ ਅਗਵਾਈ ਹੇਠ ਲੁਧਿਆਣਾ ਜਿਲ੍ਹੇ ਵਿੱਚ 1 ਜੂਨ, 2023 ਤੋਂ 30 ਜੂਨ, 2023 ਤੱਕ ਬਾਲ ਮਜਦੂਰੀ ਨੂੰ ਰੋਕਣ ਲਈ ਅਲੱਗ-ਅਲੱਗ ਇਲਾਕਿਆਂ ਵਿੱਚ ਜਾਗਰੂਕ ਕਰਨ, ਅਚਨਚੇਤ ਚੈਕਿੰਗ ਕਰਨ ਅਤੇ ਸਲੱਮ ਏਰੀਆਂ ਦੇ ਬੱਚਿਆਂ ਦਾ ਸਕੂਲਾਂ ਵਿੱਚ ਦਾਖਲਾ ਕਰਵਾਉਣ ਲਈ ਕਿਹਾ ਗਿਆ । ਜਿਲ੍ਹਾ ਲੁਧਿਆਣਾ ਵਿੱਚ ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋ 19 ਜੂਨ ਅਤੇ 20 ਜੂਨ ਨੂੰ ਅਭਿਆਸ ਹਫਤਾ ਮਨਾਉਂਦੇ ਹੋਏ ਮੁੱਲਾਂਪੁਰ, ਜੇਲ ਰੋਡ ਅਤੇ ਤਾਜਪੁਰ ਰੋਡ ਦੇ ਨਾਲ ਲੱਗਦੇ ਇਲਾਕਿਆ ਸਲੱਮ ਏਰੀਆਂ ਵਿੱਚ ਜਾ ਕੇ ਲੋਕਾਂ ਨੂੰ ਬਾਲ ਮਜ਼ਦੂਰੀ ਦੇ ਖਾਤਮੇ ਸਬੰਧੀ ਜਾਗਰੂਕ ਕੀਤਾ ਗਿਆ। ਇਥੇ ਝੁੱਗੀਆਂ, ਝੋਂਪੜਿਆ ਵਿੱਚ ਰਹਿੰਦੇ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵੀ ਮਿਲਿਆ ਗਿਆ। ਜਿ਼ਲ੍ਹਾ ਟਾਸਕ ਫੋਰਸ ਟੀਮ ਵੱਲੋ ਬੱਚਿਆਂ ਦੇ ਮਾਤਾ-ਪਿਤਾ ਦੀ ਕਾਊਂਸਲਿੰਗ ਕੀਤੀ ਗਈ ਅਤੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਜਿ਼ਲ੍ਹਾ ਟਾਸਕ ਫੋਰਸ ਟੀਮ ਨੇ ਕਿਹਾ ਕਿ ਇਸ ਸਮੇਂ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਸਕੂਲ ਬੰਦ ਹਨ, ਜਦੋਂ ਵੀ ਸਕੂਲ ਖੁੱਲਣਗੇ, ਇਹਨਾਂ ਬੱਚਿਆਂ ਦਾ ਸਬੰਧਤ ਏਰੀਏ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾਂ ਕਰਵਾ ਦਿੱਤਾ ਜਾਵੇਗਾ । ਇਸ ਮੌਕੇ ਜਿ਼ਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਸ਼ਮੀ, ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਅਮਨਦੀਪ ਕੌਰ ਅਤੇ ਆਊਟਰੀਚ ਵਰਕਰ ਸ਼੍ਰੀਮਤੀ ਰੀਤੂ ਸੂਦ, ਸਿੱਖਿਆ ਵਿਭਾਗ ਤੋ ਹਰਮਿੰਦਰ ਸਿੰਘ ਅਤੇ ਹੋਰ ਟੀਮ ਮੈਂਬਰ ਵੀ ਮੌਜੂਦ ਸਨ ।