Saturday, May 10

ਸਬ ਰਜਿਸਟਰਾਰ ਲੁਧਿਆਣਾ (ਪੂਰਬੀ) ਦੀ ਕੰਟੀਨ ਦੇ ਠੇਕੇ ਦੀ ਬੋਲੀ ਹੁਣ 19 ਮਈ ਨੂੰ

ਲੁਧਿਆਣਾ, (ਸੰਜੇ ਮਿੰਕਾ) – ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੂਰਬੀ) ਗੁਰਸਿਮਰਨ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 01 ਅਪ੍ਰੈਲ, 2023 ਤੋਂ 31 ਮਾਰਚ, 2024 ਤੱਕ ਸਬ ਰਜਿਸਟਰਾਰ ਲੁਧਿਆਣਾ (ਪੂਰਬੀ) ਦੀ ਕੰਟੀਨ ਦੇ ਠੇਕੇ ਦੀ ਬੋਲੀ 19 ਮਈ, 2023 ਨੂੰ ਕਰਵਾਈ ਜਾ ਰਹੀ ਹੈ। ਐਸ.ਡੀ.ਐਮ. ਢਿੱਲੋਂ ਨੇ ਦੱਸਿਆ ਕਿ ਇਸ ਕੰਟੀਨ ਦੇ ਠੇਕੇ ਦੀ ਖੁੱਲੀ ਬੋਲੀ ਪਹਿਲਾਂ ਕ੍ਰਮਵਾਰ 16 ਮਾਰਚ ਅਤੇ 31 ਮਾਰਚ ਨੂੰ ਰੱਖੀ ਗਈ ਸੀ ਪਰ ਕਿਸੇ ਵੀ ਵਿਅਕਤੀ ਨੇ ਬੋਲੀ ਵਿਚ ਭਾਗ ਨਹੀ ਲਿਆ। ਉਨਾਂ੍ਹ ਦੱਸਿਆ ਕਿ ਹੁਣ ਉਕਤ ਠੇਕੇ ਦੀ ਬੋਲੀ 19 ਮਈ, 2023 ਦਿਨ ਸ਼ੁਕਰਵਾਰ ਨੂੰ ਸਵੇਰੇ 10.00 ਵਜੇ ਤਹਿਸੀਲਦਾਰ ਲਧਿਆਣਾ ਪੂਰਬੀ ਵਿਖੇ ਹੋਵੇਗੀ। ਉਨ੍ਹਾ ਦੱਸਿਆ ਕਿ ਚਾਹਵਾਨ ਵਿਅਕਤੀ ਆਪਣੀ ਸਕਿਊਰਟੀ ਰਕਮ ਮੁਬਲਿਗ 50 ਹਜ਼ਾਰ ਰੁਪਏ (ਡਿਮਾਂਡ ਡਰਾਫਟ) ਜਾਂ ਆਰ.ਟੀ.ਜੀ.ਐਸ. ਰਾਹੀਂ ਖਾਤਾ ਨੰਬਰ 32344159075 ਸਟੇਟ ਬੈਂਕ ਆਫ ਇੰਡੀਆ, ਨਵੀਂਆਂ ਕਚਿਹਰੀਆਂ ਕੰਪਲੈਕਸ, ਬ੍ਰਾਂਚ SBIN0003629 ਵਿੱਚ ਬੋਲੀ ਹੋਣ ਤੋਂ ਇੱਕ ਦਿਨ ਪਹਿਲਾਂ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਬੋਲੀ ਦੀਆਂ ਸ਼ਰਤਾਂ ਦੀ ਲਿਖਤ ਰੂਪ ਵਿੱਚ ਸਹਿਮਤੀ ਦੇਣ ਉਪਰੰਤ ਹੀ ਠੇਕੇਦਾਰ ਬੋਲੀ ਵਿੱਚ ਭਾਗ ਲੈ ਸਕੇਗਾ। ਉਨ੍ਹਾਂ ਕਿਹਾ ਕਿ ਠੇਕੇ ਦੀ ਨਿਲਾਮੀ ਸਬੰਧੀ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਨਾਜ਼ਰ, ਦਫ਼ਤਰ ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੂਰਬੀ)/ਤਹਿਸੀਲਦਾਰ ਲੁਧਿਆਣਾ (ਪੂਰਬੀ) ਨਾਲ ਹਰ ਕੰਮ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।

About Author

Leave A Reply

WP2Social Auto Publish Powered By : XYZScripts.com