Friday, May 9

ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਅਗਵਾਈ ‘ਚ ਬਾਲ ਘਰਾਂ ‘ਚ ਮਨਾਇਆ ਖੇਡ ਉਤਸਵ

  • 25 ਤੋਂ 28 ਅਪ੍ਰੈਲ ਤੱਕ ਚੱਲਣ ਵਾਲੇ ਖੇਡ ਮੇਲੇ ਦੌਰਾਨ ਬੱਚਿਆ ‘ਚ ਉਤਸਾਹ ਦੇਖਣ ਨੂੰ ਮਿਲਿਆ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਲੁਧਿਆਣਾ ਸ਼੍ਰੀਮਤੀ ਰਸ਼ਮੀ ਦੀ ਅਗਵਾਈ ਹੇਠ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਬਾਲ ਘਰਾਂ (ਚਿਲਡਰਨ ਹੋਮ, ਜਮਾਲਪੁਰ, ਸਹਿਯੋਗ ਹਾਫ ਵੇ ਹੋਮ, ਜਮਾਲਪੁਰ, ਅਬਜਰਵੇਸ਼ਨ ਹੋਮ, ਸ਼ਿਮਲਾਪੁਰੀ) ਅਤੇ ਗੈਰ-ਸਰਕਾਰੀ ਬਾਲ ਘਰਾਂ (ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ ਅਤੇ ਹੈਂਵਨਲੀ ਏਂਜਲਸ ਚਿਲਡਰਨ ਹੋਮ) ਵਿਖੇ 25 ਤੋਂ 28 ਅਪ੍ਰੈਲ ਤੱਕ ਖੇਡ ਉਤਸਵ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਮਾਨਯੋਗ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਵੱਲੋ ਅਜਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਭਾਰਤ ਸਰਕਾਰ ਵੱਲੋ ਪ੍ਰਾਪਤ ਗ੍ਰਾਂਟ ਵਾਲੀਆਂ ਸੰਸਥਾਵਾਂ ਵਿੱਚ ਰਹਿ ਰਹੇ ਬੱਚਿਆਂ ਲਈ ਖੇਡ ਮੇਲਾ  ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਨ੍ਹਾਂ ਦੀ ਪਾਲਣਾ ਕਰਦੇ ਹੋਏ ਇਹ ਪਹਿਲਕਦਮੀ ਕੀਤੀ ਗਈ। ਇਸ ਖੇਡ ਮੇਲੇ ਵਿੱਚ ਬੱਚਿਆਂ ਨੂੰ ਇੰਨਡੋਰ ਗੇਮਾਂ (ਕੈਰਮ ਬੋਰਡ, ਚੈਸ, ਲੂਡੋ) ਅਤੇ ਆਊਂਟਡੋਰ ਗੇਮਾਂ (50-100 ਮੀਟਰ ਦੀ ਰੇਸ, ਰਿਲੇ ਰੇਸ, ਰੱਸੀ ਖਿੱਚਣਾ, ਫੁੱਟਬਾਲ, ਵਾਲੀਵਾਲ ਆਦਿ) ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਜਿਹੜੇ-ਜਿਹੜੇ ਬੱਚਿਆਂ ਨੇ ਹਿੱਸਾ ਲਿਆ, ਉਨ੍ਹਾਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ। ਇਸ ਖੇਡ ਮੇਲੇ ਨੂੰ ਸੁਚੱਜੇ ਢੰਗ ਨਾਲ ਸਿਰੇ ਚਾੜ੍ਹਨ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਸਿੱਖਿਆ ਵਿਭਾਗ ਦਾ ਬਹੁਤ ਵੱਡਾ ਯੋਗਦਾਨ ਰਿਹਾ। ਇਸ ਖੇਡ ਉਤਸਵ ਦੌਰਾਨ ਸ਼੍ਰੀ ਮੁਬੀਨ ਕੁਰੈਸ਼ੀ (ਬਾਲ ਸੁਰੱਖਿਆ ਅਫਸਰ, IC) ਜਿਲ੍ਹਾਂ ਬਾਲ ਸੁਰੱਖਿਆ ਯੂਨਿਟ ਅਤੇ ਸ਼੍ਰੀ ਧਰਮ ਸਿੰਘ (DPE), ਸ਼੍ਰੀ ਅਮਰਜੀਤ ਸਿੰਘ (ਪੀ.ਟੀ.ਆਈ), ਸ਼੍ਰੀ ਬਲਜਿੰਦਰ ਸਿੰਘ (ਡੀ.ਪੀ.ਈ.), ਸ਼੍ਰੀ ਦਵਿੰਦਰ ਸਿੰਘ (ਡੀ.ਪੀ.ਈ.), ਸ਼੍ਰੀ ਦੀਪਕ ਕੁਮਾਰ (ਡੀ.ਪੀ.ਈ.) ਅਤੇ ਸ਼੍ਰੀ ਮਨਪ੍ਰੀਤ ਸਿੰਘ (ਡੀ.ਪੀ.ਈ.), ਸ਼੍ਰੀਮਤੀ ਜਸਵੀਰ ਕੌਰ (ਪੀ.ਟੀ.ਆਈ.), ਸ਼੍ਰੀਮਤੀ ਗਗਨਦੀਪ ਕੌਰ (ਡੀ.ਪੀ.ਆਈ.), ਸ਼੍ਰੀਮਤੀ ਜਸਪ੍ਰੀਤ ਕੌਰ (ਡੀ.ਪੀ.ਆਈ.), ਸ਼੍ਰੀ ਹਰਦੀਪ ਸਿੰਘ (ਡੀ.ਪੀ.ਆਈ.), ਸ਼੍ਰੀ ਰਮਨਦੀਪ ਸਿੰਘ (ਪੀ.ਟੀ.ਆਈ.), ਸ਼੍ਰੀ ਬਿੱਕਰ ਸਿੰਘ (ਡੀ.ਪੀ.ਆਈ.) ਸਿੱਖਿਆ ਵਿਭਾਗ ਅਤੇ ਸ਼੍ਰੀ ਮਨਦੀਪ ਸਿੰਘ, ਸਰਪੰਚ, ਪਿੰਡ ਰਾਮਪੁਰ ਆਦਿ ਮੈਂਬਰ ਸ਼ਾਮਲ ਸਨ। ਸਮੂਹ ਬਾਲ ਘਰਾਂ ਦੇ ਬੱਚਿਆਂ ਵਲੋਂ ਖੇਡਾਂ ਪ੍ਰਤੀ ਕਾਫੀ ਰੁਝਾਨ ਅਤੇ ਦਿਲਚਸਪੀ ਦਿਖਾਈ ਗਈ ।

About Author

Leave A Reply

WP2Social Auto Publish Powered By : XYZScripts.com