ਲੁਧਿਆਣਾ (ਸੰਜੇ ਮਿੰਕਾ)- ਸਿਵਲ ਸਰਜਨ ਲੁਧਿਆਣਾ ਡਾ. ਹਿੰਤਿੰਦਰ ਕੌਰ ਵੱਲੋ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਗਿਆ ਕਿ ਪਿਛਲੇ ਕਈ ਦਿਨਾ ਤੋ ਆਪਣੀਆ ਮੰਗਾਂ ਪ੍ਰਤੀ ਸੰਘਰਸ਼ ਕਰ ਰਹੇ ਯੂਜਰ ਚਾਰਜਿ਼ਜ਼ ਸੰਘਰਸ਼ ਕਮੇਟੀ ਦੇ ਮੁ?ਆਜਮਾਂ ਦੀਆ ਜਾਇਜ ਮੰਗਾਂ ਨੂੰ ਪੂਰੀਆ ਕਰਨ ਲਈ ਵਿਭਾਗ ਵੱਲੋ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨਾਲ ਮਿਤੀ 6 ਅਪ੍ਰੈਲ 2023 ਨੂੰ ਮੀਟਿੰਗ ਫਿਕਸ ਕਰਵਾਈ ਗਈ ਹੈ।ਸਿਵਲ ਸਰਜਨ ਵੱਲੋ ਇਸ ਭਰੇਸੇ ਤੋ ਬਾਅਦ ਹੜਤਾਲੀ ਕਰਮਚਾਰੀਆ ਨੂੰ ਮਿਤੀ 1 ਅਪ੍ਰੈਲ 2023 ਤੋ ਕੰਮ ਤੇ ਵਾਪਸ ਆਉਣ ਦੀ ਅਪੀਲ ਕੀਤੀ ਗਈ।ਉਨਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪਣੀਆ ਮੰਗਾਂ ਦੇ ਸਬੰਧ ਵਿਚ ਪਿਛਲੇ ਕੁਝ ਦਿਨਾ ਤੋ ਸਿਵਲ ਹਸਪਤਾਲ ਲੁਧਿਆਣਾ ਵਿਖੇ ਯੂਜਰ ਚਾਰਜਿ਼ਜ ਵਿਚੋ ਰੱਖੇ ਗਏ ਮੁਲਾਜਮਾਂ ਵੱਲੋ ਆਪਣੀਆ ਮੰਗਾਂ ਦੇ ਸਬੰਧ ਵਿਚ ਹੜਤਾਲ ਕੀਤੀ ਗਈ ਸੀ। ਅੱਜ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋ ਮਿਤੀ 6 ਅਪ੍ਰੈਲ 2023 ਨੂੰ ਮੁਲਾਜਮਾਂ ਨਾਲ ਮੀਟਿੰਗ ਕਰਨ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ।ਇਹ ਭਰੋਸਾ ਮਿਲਣ ਤੋ ਬਾਅਦ ਸਬੰਧਤ ਮੁਲਾਜਮਾਂ ਨੂੰ 1 ਅਪ੍ਰੈਲ 2023 ਤੋ ਕੰਮ ਤੇ ਵਾਪਸ ਪਰਤਣ ਲਈ ਅਪੀਲ ਕੀਤੀ ਗਈ ਹੈ।ਅੱਜ ਦੀ ਇਸ ਮੀਟਿੰਗ ਵਿਚ ਜਿਲਾ ਪਰਿਵਾਰ ਭਲਾਈ ਅਫਸਰ ਡਾ. ਹਰਪ੍ਰੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨਦੀਪ ਕੌਰ, ਯੁਜ਼ਰ ਚਾਰਜਿ਼ਜ਼ ਸੰਘਰਸ਼ ਕਮੇਟੀ ਵੱਲੋ ਰਾਜ ਕੁਮਾਰ ਸਾਥੀ, ਪ੍ਰਧਾਨ ਰਾਜ ਕੁਮਾਰ ਹੈਪੀ, ਸਟਾਫ ਨਰਸ ਰਜਨੀ ਬਾਲਾ, ਰਾਜਵੀਰ ਕੌਰ, ਓ ਟੀ ਵਿੰਗ ਤੋ ਹਰਜੀਤ ਕੌਰ ਆਦਿ ਹਾਜਰ ਸਨ।
Previous Articleअशोक चौहान बने जिला भाजयुमो के उपप्रधान