Wednesday, March 12

ਰੈਡ ਕਰਾਸ ਸੋਸਾਇਟੀ ਵੱਲੋਂ ਲੋੜਵੰਦ 9 ਸਾਲਾ ਬੱਚੀ ਨੂੰ ਸੁਣਨ ‘ਚ ਸਹਿਯੋਗ ਕਰਨ ਵਾਲੀ ਕੰਨਾਂ ਦੀ ਮਸ਼ੀਨ ਕਰਵਾਈ ਮੁਹੱਈਆ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਜ਼ਿਲ੍ਹੇ ਦੇ ਪਿੰਡ ਧਮੋਟ ਕਲਾਂ ਦੀ 9 ਸਾਲਾ ਬੱਚੀ ਅਭਿਜੋਤ ਕੌਰ ਨੂੰ ਸੁਣਨ ਵਿੱਚ ਸਹਿਯੋਗ ਕਰਨ ਵਾਲੀ ਕੰਨਾਂ ਦੀ ਮਸ਼ੀਨ ਸਪੁਰਦ ਕੀਤੀ ਗਈ। ਐਸ.ਡੀ.ਐਮ. ਪਾਇਲ ਜਸਲੀਨ ਕੌਰ ਭੁੱਲਰ ਵਲੋਂ ਡਾ. ਕੰਵਲਦੀਪ ਸਿੰਘ ਲਾਇਲ ਦਾ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ। ਲਾਇਲ ਪਹਿਲਾਂ ਵੀ ਅਜਿਹੀਆਂ ਦੋ ਮਸ਼ੀਨਾਂ ਦਾਨ ਕਰ ਚੁੱਕੇ ਹਨ। ਇੱਕ ਬੁਲਾਰੇ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਰੈਡ ਕਰਾਸ ਵਲੋਂ ਚਲਾਏ ਜਾ ਰਹੇ ਬੋਲਣ ਅਤੇ ਸੁਣਨ ਤੋਂ ਅਸਮਰੱਥ ਸਕੂਲ ਵਿੱਚ ਮਿਆਰੀ ਸਿੱਖਿਆ ਦੇ ਕੇ ਪੈਰਾਂ ਸਿਰ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।

About Author

Leave A Reply

WP2Social Auto Publish Powered By : XYZScripts.com