Saturday, May 10

ਐਨਕਿਊਐਸ ਦੀ ਟੀਮ ਵੱਲੋ ਸਬ ਡਵੀਜਨਲ ਹਸਪਤਾਲ ਨੂੰ ਸਰਟੀਫਿਕੇਟ ਜਾਰੀ

ਲੁਧਿਆਣਾ (ਸੰਜੇ ਮਿੰਕਾ) ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਦਰੀ ਟੀਮ ਵੱਲੋ ਐਨਕਿਊਐਸ ਦੇ ਅਧੀਨ ਸਬ ਡਵੀਜਨਲ ਹਸਪਤਾਲ ਸਮਰਾਲਾ ਦੀ ਕੀਤੀ ਗਈ ਜਾਂਚ ਦੌਰਾਨ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਹੈ।ਉਨਾ ਦੱਸਿਆ ਕਿ ਕੇਦਰੀ ਜਾਂਚ ਟੀਮ ਵੱਲੋ ਦਸੰਬਰ 2022 ਵਿਚ ਸਬ ਡਵੀਜਨਲ ਹਸਪਤਾਲ ਸਮਰਾਲਾ ਵਿਖੇ ਜਾਂਚ ਕੀਤੀ ਗਈ ਸੀ।ਇਸ ਦੀ ਜ਼ੋ ਰਿਪੋਰਟ ਆਈ ਹੈ ਉਸ ਵਿਚ ਸਬ ਡਵੀਜਨਲ ਹਸਪਤਾਲ ਸਮਰਾਲਾ 81 ਫੀਸਦੀ ਅੰਕ ਪ੍ਰਾਪਤ ਕਰਕੇ ਸਰਟੀਫਿਕੇਟ ਹਾਸਲ ਕਰਨ ਵਿੱਚ ਸਫਲ ਰਿਹਾ ਹੈ। ਉਨਾ ਦੱਸਿਆ ਕਿ ਇਹ ਜਿਲਾ ਲੁਧਿਆਣਾ ਦੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ।ਉਨਾਂ ਦੱਸਆ ਕਿ ਹਸਪਤਾਲ ਦੇ ਸਟਾਫ ਵੱਲੋ ਬੜੀ ਤਨਦੇਹੀ ਨਾਲ ਆਪਣੀ ਸੇਵਾ ਨਿਭਾਕੇ ਇਸ ਹਸਪਤਾਲ ਦੇ ਕੰਮ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਜਾ ਰਿਹਾ ਹੈ।ਕੇਦਰੀ ਜਾਂਚ ਟੀਮ ਵੱਲੋ ਹਸਪਤਾਲ ਹਰ ਇੱਕ ਪਹਿਲੂ ਤੇ ਬੜੀ ਹੀ ਗੰਭੀਰਤਾ ਨਾਲ ਜਾਂਚ ਕੀਤੀ ਜਾਂਦੀ ਹੈ ਕਿ ਹਸਪਤਾਲ ਵਿਚ ਆਉਣ ਵਾਲੇ ਮਰੀਜਾਂ ਨੂੰ ਕਿਸੇ ਤਰਾਂ ਦੀਆ ਮੁਸਕਲਾਂ ਦਾ ਸਾਹਮਣਾ ਤਾਂ ਨਹੀ ਕਰਨਾ ਪੈਦਾ ਅਤੇ ਸਰਕਾਰ ਵੱਲੋ ਦਿੱਤੀਆ ਜਾ ਰਹੀਆ ਸੇਵਾਵਾ ਕੀ ਸਮੇ ਸਿਰ ਦਿੱਤੀਆ ਜਾ ਰਹੀਆ ਹਨ।ਇਸ ਤੋ ਇਲਾਵਾ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ ਜਾਂ ਨਹੀ। ਡਿਪਟੀ ਮੈਡੀਕਲ ਕਮਿਸ਼ਨਰ ਡਾ ਰਮਨਦੀਪ ਕੌਰ ਨੇ ਦੱਸਿਆ ਕਿ ਹਸਪਤਾਲ ਉਕਤ ਸਾਰੀਆ ਸ਼ਰਤਾਂ ਨੂੰ ਪੂਰਾ ਕਰਦਾ ਸੀ ਇਸ ਲਈ ਐਨਕਿਊਐਸ ਦਾ ਸਰਟੀਫਿਕੇਟ ਹਾਸਲ ਕੀਤਾ ਹੈ।ਇਸ ਮੌਕੇ ਤੇ ਸਿਵਲ ਸਰਜਨ ਵੱਲੋ ਸੀਨੀਅਰ ਮੈਡੀਕਲ ਅਫਸਰ ਸਮਰਾਲਾ ਡਾ. ਤਾਰਿਕਜੋਤ ਸਿੰਘ ਅਤੇ ਸਮੂਹ ਸਟਾਫ ਨੁੰ ਐਨਕਿਊਐਸ ਸਰਟੀਫਿਕੇਟ ਹਾਸਲ ਕਰਨ ਲਈ ਵਧਾਈ ਦਿੱਤੀ।

About Author

Leave A Reply

WP2Social Auto Publish Powered By : XYZScripts.com