Friday, June 27

ਰੈਡ ਕਰਾਸ ਸੋਸਾਇਟੀ ਵਲੋਂ ਲੋੜਵੰਦ ਲੜਕੇ ਨੂੰ ਸੁਣਨ ‘ਚ ਸਹਿਯੋਗ ਕਰਨ ਵਾਲੀ ਕੰਨਾਂ ਦੀ ਮਸ਼ੀਨ ਕਰਵਾਈ ਮੁਹੱਈਆ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਸਥਾਨਕ ਰੈਡ ਕਰਾਸ ਦੇ ਬੋਲਣ ਅਤੇ ਸੁਣਨ ਤੋ ਅਸਮਰੱਥ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦੇ 16 ਸਾਲਾ ਗੁਰਸਿਮਰਨ ਸਿੰਘ ਨੂੰ ਸੁਣਨ ਵਿੱਚ ਸਹਿਯੋਗ ਕਰਨ ਵਾਲੀ ਕੰਨਾਂ ਦੀ ਮਸ਼ੀਨ ਪ੍ਰਦਾਨ ਕੀਤੀ। ਸੁਸਾਇਟੀ ਵਲੋਂ ਨੇਕ ਕਾਰਜ ਲਈ ਯੋਗਦਾਨ ਪਾਉਣ ਵਾਲੇ ਡਾ. ਕੰਵਲਦੀਪ ਸਿੰਘ ਲਾਇਲ ਦਾ ਧੰਨਵਾਦ ਕੀਤਾ ਗਿਆ। ਇੱਕ ਬੁਲਾਰੇ ਨੇ ਅੱਗੇ ਕਿਹਾ ਕਿ ਸਕੂਲ ਵਿੱਚ 14 ਵਿਦਿਆਰਥੀ ਹਨ ਅਤੇ ਉਹ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਵਿਸ਼ੇਸ਼ ਯੋਗਤਾ ਪ੍ਰਾਪਤ ਵਿਦਿਆਰਥੀਆਂ ਨੂੰ ਸਕੂਲ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਨੂੰ ਆਪਣੇ ਪੈਰਾਂ ਸਿਰ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

About Author

Leave A Reply

WP2Social Auto Publish Powered By : XYZScripts.com