ਲੁਧਿਆਣਾ,(ਸੰਜੇ ਮਿੰਕਾ)- ਸਿਹਤ ਵਿਭਾਗ ਪੰਜਾਬ ਵੱਲੋ ਜਾਰੀ ਹੁਕਮਾਂ ਮੁਤਾਬਿਕ ਸਿਵਲ ਸਰਜਨ ਡਾ ਹਿਤਿੰਦਰ ਕੌਰ ਦੇ ਦਿਸਾ ਨਿਰਦੇਸਾਂ ਤਹਿਤ ਜਿਲ੍ਹੇ ਭਰ ਦੇ ਸਰਕਾਰੀ ਸਿਹਤ ਕੇਦਰਾਂ ਅਤੇ ਆਮ ਲੋਕਾਂ ਨੂੰ ਵੱਖ ਵੱਖ ਬਿਮਾਰੀਆ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਸਬੰਧੀ ਅੱਜ ਵਿਸ਼ੇਸ ਤੌਰ ਤੇ ਈਸਟਮੈਨ ਫੈਕਟਰੀ ਵਿਚ ਮਾਸ ਮੀਡੀਆ ਦੀ ਟੀਮ ਵਲੋ ਏਡਜ਼ ਅਤੇ ਕੋਵਿਡ ਦੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਮਾਸ ਮੀਡੀਆ ਅਫਸਰ ਦਲਜੀਤ ਸਿੰਘ ਅਤੇ ਬੀ ਸੀ ਸੀ ਬਰਜਿੰਦਰ ਸਿੰਘ ਬਰਾੜ ਨੇ ਸਟਾਫ ਨੂੰ ਜਾਗਰੂਕ ਕਰਦੇ ਦੱਸਿਆ ਕਿ ਏਡਜ਼ ਇਕ ਭਿਆਨਕ ਬਿਮਾਰੀ ਹੈ।ਪਰ ਸਮੇ ਸਿਰ ਡਾਕਟਰ ਦੀ ਸਲਾਹ ਅਨੁਸਾਰ ਮਰੀਜ਼ ਤੰਦਰੁਸਤ ਜੀਵਨ ਬਤੀਤ ਕਰ ਸਕਦਾ ਹੈ।ਏਡਜ਼ ਇਕ ਵਿਅਕਤੀ ਤੋ ਦੂਸਰੇ ਵਿਅਕਤੀ ਨੂੰ ਜਾਗਰੂਕਤਾ ਦੀ ਘਾਟ ਕਰਕੇ ਹੁੰਦੀ ਹੈ।ਇਸ ਮੌਕੇ ਬਿਮਾਰੀ ਦੇ ਲੱਛਣਾਂ ਬਾਰੇ ਜਾਗਰੂਕਤਾ ਕਰਦੇ ਦੱਸਿਆ ਜੇਕਰ ਕਿਸੇ ਵਿਅਕਤੀ ਨੂੰ ਬੁਖਾਰ ਰਹਿੰਦਾ ਹੋਵੇ, ਸਰੀਰ ਦਾ ਕਮਜੋਰ ਪੈਦਾ ਹੋਵੇ, ਸਰੀਰ ਵਿਚ ਗਿਲਟੀਆਂ ਬਣਦੀਆਂ ਹੋਣ, ਵਜ਼ਨ ਦਾ ਘਟਨਾ, ਜੁਕਾਮ ਖੰਘ ਆਦਿ ਦਾ ਹੋਣ ਤੇ ਐਚ ਆਈ ਵੀ ਦਾ ਟੈਸਟ ਨੇੜੇ ਦੇ ਸਰਕਾਰੀ ਸਿਹਤ ਕੇਦਰ ਤੇ ਕਰਵਾਇਆ ਜਾਵੇ ਜੋ ਮੁਫਤ ਵਿਚ ਕੀਤੀ ਜਾਦਾ ਹੈ, ਜਾਂਚ ਤੋ ਬਾਅਦ ਮਰੀਜ ਦੀ ਸੱਕ ਦੂਰ ਹੋ ਸਕੇ।ਏਡਜ਼ ਦੇ ਬਚਾਅ ਸਬੰਧੀ ਜਾਣਕਾਰੀ ਦਿੰਦੇ ਉਨਾਂ ਦੱਸਿਆ ਕਿ ਇਕ ਸੂਈ ਨੂੰ ਇਕ ਵਾਰ ਹੀ ਵਰਤਿਆ ਜਾਵੇ।ਟੈਸਟ ਖੂਨ ਦੀ ਲੋੜ ਪੈਣ ਤੇ ਵਰਤੋ ਕੀਤੀ ਜਾਵੇ।ਅਸਰੱਖਿਅਤ ਜ਼ੌਨ ਸਬੰਧ ਨਾ ਬਣਾਏ ਜਾਣ।ਜੇਕਰ ਕਿਸੇ ਵਿਅਕਤੀ ਵਿਚ ਇਹ ਬਿਮਾਰੀ ਪਾਈ ਜਾਂਦੀ ਹੈ ਤਾਂ ਇਸ ਦਾ ਜਿਲ੍ਹੇ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਬਿਲਕੁਲ ਮੁਫਤ ਕੀਤੀ ਜਾਂਦਾ ਹੈ।ਇਸ ਮੌਕੇ ਕੋਵਿਡ ਦੀਆਂ ਸਾਵਧਾਨੀਆਂ ਪ੍ਰਤੀ ਵੀ ਜਾਗਰੂਕ ਕੀਤਾ ਗਿਆ।
Related Posts
-
ਚਾਈਨਾ ਡੋਰ ਨਾਲ ਨਾ ਸਿਰਫ਼ ਇਨਸਾਨੀ ਜਾਨ ਨੂੰ ਖ਼ਤਰਾ ਹੈ, ਸਗੋਂ ਪੰਛੀਆਂ ਅਤੇ ਪਸ਼ੂਆਂ ਦੀ ਜ਼ਿੰਦਗੀ ਵੀ ਖ਼ਤਰੇ ‘ਚ ਪੈਂਦੀ ਹੈ:- ਐਸ.ਐਸ.ਪੀ ਡਾ. ਜਯੋਤੀ ਯਾਦਵ ਬੈਂਸ
-
ਡੀ.ਸੀ ਹਿਮਾਂਸ਼ੂ ਜੈਨ ਵੱਲੋਂ ਅਧਿਕਾਰੀਆਂ ਨੂੰ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ
-
ਐਨ.ਆਰ.ਐਲ.ਐਮ ਤਹਿਤ ਲੁਧਿਆਣਾ ਦੀਆਂ ਮਹਿਲਾ ਸਵੈ-ਸਹਾਇਤਾ ਸਮੂਹ ਵੱਲੋਂ ਹੱਥ ਨਾਲ ਬੁਣੇ ਉੱਨੀ ਮਫਲਰ ਤਿਆਰ