ਲੁਧਿਆਣਾ (ਸੰਜੇ ਮਿੰਕਾ) – ਅੱਜ ਜਿਲਾਂ੍ਹ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਵੱਲੋਂ ਕਾਂਗਰਸ ਪਾਰਟੀ ਦਾ 138 ਵਾਂ ਸਥਾਪਨਾ ਦਿਵਸ ਸੰਜੇ ਤਲਵਾੜ (ਸਾਬਕਾ ਵਿਧਾਇਕ) ਪ੍ਰਧਾਨ ਜਿਲਾਂ੍ਹ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੀ ਅਗਵਾਈ ਹੇਠ ਮੁੱਖ ਦਫਤਰ ਟਿੱਬਾ ਰੋਡ ਵਿਖੇ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਉਣ ਦੀ ਰੱਸਮ ਅੱਦਾ ਕਰਕੇ ਮਨਾਇਆ ਗਿਆ ਅਤੇ ਲੱਡੂ ਵੰਡੇ ਗਏ।ਇਸ ਮੌਕੇ ਤੇ ਬੋਲਦੇ ਹੋਏ ਸੰਜੇ ਤਲਵਾੜ ਜੀ ਨੇ ਦੱਸਿਆ ਕਿ 28 ਦਸੰਬਰ 1885 ਨੂੰ ਦੇਸ਼ ਦੀਆ ਵੱਖ-ਵੱਖ ਸਟੇਟਾ ਤੋਂ ਰਾਜਨੀਤਿਕ ਅਤੇ ਸਮਾਜਿਕ ਵਿਚਾਰਧਾਰਾ ਵਾਲੇ ਲੋਕ ਮੁੰਬਈ ਦੇ ਗੋਕੁਲ ਦਾਸ ਸਸਕ੍ਰਿਤ ਕਾਲਜ ਦੇ ਮੈਦਾਨ ਵਿੱਚ ਇੱਕ ਸਟੇਜ ਤੇ ਇੱਕਠੇ ਹੋਏ ਸੀ।ਇਸ ਸਟੇਜ ਤੋਂ ਇੱਕ ਪਾਰਟੀ ਬਣਾਈ ਗਈ ਜਿਸ ਦਾ ਨਾਮ ਕਾਂਗਰਸ ਰੱਖਿਆ ਗਿਆ।ਸ਼੍ਰੀ ਡਬਲਿਉ.ਸੀ. ਬੈਨਰਜੀ ਕਾਂਗਰਸ ਪਾਰਟੀ ਦੇ ਪਹਿਲੇ ਪ੍ਰਧਾਨ ਬਣੇ ਸਨ।ਪ੍ਰਧਾਨ ਬਨਣ ਤੋਂ ਬਾਅਦ ਉਹਨਾ ਨੇ ਆਪਣੇ ਭਾਸ਼ਨ ਵਿੱਚ ਦੱਸਿਆ ਕਿ ਕਾਂਗਰਸ ਇੱਕ ਪਾਰਟੀ ਹੀ ਨਹੀ ਬਲਕਿ ਇਹ ਇੱਕ ਵਿਚਾਰਧਾਰਾ ਅਤੇ ਅੰਦੋਲਣ ਦਾ ਨਾਮ ਹੈ।ਇਸ ਲਈ ਅੱਜ 137 ਸਾਲਾ ਬਾਅਦ ਵੀ ਇਸ ਵਿਚਾਰਧਾਰਾ ਦੀ ਯਾਤਰਾ ਨਿਰੰਤਰ ਜਾਰੀ ਹੈ।ਕਾਂਗਰਸ ਪਾਰਟੀ ਦੇ ਅਨੇਕਾ ਹੀ ਆਗੂਆ ਅਤੇ ਵਰਕਰਾ ਨੇ ਦੇਸ਼ ਨੂੰ ਅਜਾਦ ਕਰਵਾਉਣ ਅਤੇ ਦੇਸ਼ ਵਿੱਚ ਆਪਸੀ ਭਾਇਚਾਰਾ ਮਜਬੂਤ ਕਰਨ ਲਈ ਸਮੇਂ-ਸਮੇਂ ਤੇ ਆਪਣੀਆ ਜਾਨਾ ਗੁਆਕੇ ਕੁਰਬਾਨੀਆ ਦਿੱਤੀਆ ਹਨ।ਅੱਜ ਵੀ ਦੇਸ਼ ਲਈ ਕੁਰਬਾਨ ਹੋ ਚੁੱਕੇ ਕਾਂਗਰਸ ਪਾਰਟੀ ਦੇ ਆਗੁਆ ਅਤੇ ਵਰਕਰਾ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਕਾਂਗਰਸ ਪਾਰਟੀ ਦੇ ਯੁਵਰਾਜ ਰਾਹੁਲ ਗਾਂਧੀ ਜੀ ਵੱਲੋਂ ਕਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਪੈਦਲ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੋਈ ਹੈ।ਜਿਹੜੀ ਲੱਗਭਗ ਪਿਛਲੇ ਚਾਰ ਮਹੀਨਿਆ ਤੋਂ ਚੱਲ ਰਹੀ ਹੈ।ਰਾਹੁਲ ਗਾਂਧੀ ਜੀ ਵੱਲੋਂ ਚਲਾਈ ਜਾ ਰਹੀ ਭਾਰਤ ਜੋੜੋ ਯਾਤਰਾ ਇੱਕਲੀ ਕਾਂਗਰਸ ਪਾਰਟੀ ਦੀ ਯਾਤਰਾ ਨਹੀ ਹੈ, ਰਾਹੁਲ ਗਾਂਧੀ ਇਸ ਯਾਤਰਾ ਦੇ ਰਾਹੀ ਦੇਸ਼ ਦੇ ਸਵਿਧਾਨ ਦੀ ਲੜਾਈ ਲੜ ਰਿਹਾ ਹੈ, ਬੇਰੋਜਗਾਰੀ ਦੀ, ਵਪਾਰਿਆ ਦੀ, ਦਲਿਤਾ ਦੀ, ਕਿਸਾਨਾ ਦੀ, ਮਜਦੂਰਾ ਦੀ ਲੜਾਈ ਲੜ ਰਿਹਾ ਹੈ।ਇਸ ਯਾਤਰਾ ਵਿੱਚ ਮੁਸਲਮਾਨ ਮਿਲਕੇ ਨਾਲ ਚੱਲ ਰਹੇ ਹਨ, ਇਸਾਈ ਨਾਲ ਮਿਲਕੇ ਚੱਲ ਰਹੇ ਹਨ, ਹਿੰਦੂ ਸਿੱਖ ਨਾਲ ਮਿਲਕੇ ਚੱਲ ਰਹੇ ਹਨ।ਉਹ ਦੇਸ਼ ਨੂੰ ਜੋੜਣ ਦੀ ਲੜਾਈ ਲੜ ਰਿਹਾ ਹੈ।ਅੱਗਲੇ ਮਹੀਨੇ ਇਹ ਯਾਤਰਾ ਲੁਧਿਆਣਾ ਸ਼ਹਿਰ ਵਿੱਚ ਵੀ ਆਏਗੀ।ਇਸ ਯਾਤਰਾ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਬੜਾ ਭਾਰੀ ਜੋਸ਼ ਹੈ ਅਤੇ ਬੜੀ ਹੀ ਉਤਸੁਕਤਾ ਨਾਲ ਪੰਜਾਬ ਦੇ ਲੋਕ ਇਸ ਯਾਤਰਾ ਦਾ ਇੰਤਜਾਰ ਕਰ ਰਹੇ ਹਨ।ਭਾਰਤ ਜੋੜੋ ਯਾਤਰਾ ਵਿੱਚ ਲੁਧਿਆਣਾ ਸ਼ਹਿਰ ਦੇ ਹਰ ਪਰਿਵਾਰ ਦਾ ਕੋਈ ਨ ਕੋਈ ਮੈਂਬਰ ਜਰੂਰ ਸ਼ਾਮਲ ਕੀਤਾ ਜਾ ਸੱਕੇ।ਇਸ ਲਈ ਜਿਲਾਂ੍ਹ ਕਾਂਗਰਸ ਕਮੇਟੀ ਵੱਲੋਂ ਵੀ ਯੋਗ ਉਪਰਾਲੇ ਕੀਤੇ ਜਾ ਰਹੇ ਹਨ।ਇਸ ਸਮਾਰੋਹ ਵਿੱਚ ਸੀਨੀਅਰ ਵਾਇਸ ਪ੍ਰਧਾਨ ਸ਼ਾਮ ਸੁੰਦਰ ਮਲਹੋਤਰਾਂ (ਸੀਨੀਅਰ ਡਿਪਟੀ ਮੇਅਰ), ਜਿਲਾਂ੍ਹ ਕਾਂਗਰਸ ਮਹਿਲਾ ਪ੍ਰਧਾਨ ਮਨਿਸ਼ਾ ਕਪੂਰ, ਸੁਸ਼ੀਲ ਪ੍ਰਰਾਸ਼ਰ ਸਕੱਤਰ ਆਲ ਇੰਡਿਆ ਕਾਂਗਰਸ ਸੇਵਾ ਦੱਲ, ਡੀ.ਆਰ. ਭੱਟੀ, ਸੁਰਿੰਦਰ ਕੌਰ ਬਲਾਕ ਪ੍ਰਧਾਨ, ਮਨਮੀਤ ਕੌਰ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਬਲਾਕ ਪ੍ਰਧਾਨ, ਮੁਨੀਸ਼ ਸ਼ਾਹ ਬਲਾਕ ਪ੍ਰਧਾਨ, ਸੁਨੀਲ ਕੁਮਾਰ ਬਲਾਕ ਪ੍ਰਧਾਨ, ਨਰੇਸ਼ ਸ਼ਰਮਾਂ ਬਲਾਕ ਪ੍ਰਧਾਨ, ਹਰੀਸ਼ ਕੁਮਾਰ ਬਲਾਕ ਪ੍ਰਧਾਨ, ਕੌਂਸਲਰ ਸੁਖਦੇਵ ਬਾਵਾ, ਕੋਮਲ ਖੰਨਾ, ਭਾਨੂ ਕਪੂਰ, ਰਿੰਕੂ ਦੱਤ, ਚੇਤਨ ਜੁਨੇਜਾ, ਪ੍ਰਦੀਪ ਸ਼ਰਮਾ, ਸੁਮਨ ਰਾਣੀ, ਕਮਲੇਸ਼ ਕੌਰ, ਗੁਰਪ੍ਰੀਤ ਸਿੰਘ, ਆਰਤੀ ਸੋਈ, ਮੋਨਿਕਾ, ਰਾਜ ਕੁਮਾਰ ਮਲਹੋਤਰਾ, ਰਜਿੰਦਰ ਸਾਗਰ, ਸੰਜੀਵ ਮਲਿਕ, ਗੁਰਬਚਨ ਸਿੰਘ, ਵਿਨੇ ਵਰਮਾ, ਸ਼ਿਬੂ ਚੋਹਾਨ, ਰਿੰਕੂ ਸਿਧਾਰਥ, ਲਛਮੀ ਚੰਦ, ਮੋਨਿਕਾ ਪਾਠਕ, ਲੱਕੀ ਮੱਕੜ, ਬਿੱਟੂ ਕੁਮਾਰ, ਅਨਮੋਲ ਦੱਤ, ਵਿਸ਼ੂ ਸ਼ਰਮਾ, ਤਿਲਕ ਰਾਜ, ਗੁਰਪਾਲ ਸਿੰਘ, ਰਾਹੁਲ ਕੁਮਾਰ, ਕੁਲਜੀਤ ਸਿੰਘ, ਦੀਪਕ ਕੁਮਾਰ, ਗੋਰਵ ਕੁਮਾਰ, ਜੋਗਿੰਦਰ ਮੱਕੜ, ਵੀ.ਕੇ. ਅਰੌੜਾ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਸਾਗਰ ਉੱਪਲ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸ਼ਾਮਿਲ ਹੋਏ।
Previous Articleਕਰੋਨਾ ਪ੍ਰਤੀ ਸਾਵਧਾਨੀਆਂ ਜਰੂਰੀ, ਘਬਰਾਉਣ ਦੀ ਲੋੜ ਨਹੀ ੑਸਿਵਲ ਸਰਜਨ