Friday, May 9

ਸਰਕਾਰੀ ਸੰਸਥਾਵਾਂ ਵਿਚ ਜਣੈਪੇ ਨੂੰ ਉਤਸ਼ਾਹਿਤ ਕਰਨ ਲਈ ਦਾਈਆ ਦੀ ਚੈਕਿੰਗ

ਲੁਧਿਆਣਾ (ਸੰਜੇ ਮਿੰਕਾ) ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਤੇ ਅੱਜ ਜਿਲਾ ਪਰਿਵਾਰ ਪਨਾਈ ਅਫਸਰ ਡਾ. ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਟੀਮ ਵੱਲੋ ਸ਼ਹਿਰ ਦੇ ਵੱਖ ਵੱਖ ਇਲਾਕਿਆ ਦੇ ਵਿਚ ਦਾਈਆ ਦੀ ਚੈਕਿੰਗ ਕੀਤੀ ਗਈ ।ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜਿਲਾ ਪਰਿਵਾਰ ਅਫਸਰ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਰਾਂ ਦੇ ਵਿਚ ਹੋ ਰਹੇ ਜਣੇਪਿਆ ਨੂੰ ਘਟਾਉਣ ਦੇ ਲਈ ਵਿਭਾਗ ਵੱਲੋ ਦਾਈਆ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਦਾਈਆ ਵੱਲੋ ਕੀਤੇ ਜਾ ਰਹੇ ਜਣੇਪਿਆ ਦੇ ਕਾਰਨ ਜੱਚਾ ਅਤੇ ਬੱਚਾ ਦੀ ਜਾਨ ਨੂੰ ਜ਼ੋਖਿਮ ਰਹਿੰਦਾ ਹੈ।ਇਸ ਨੂੰ ਘੱਟ ਕਰਨ ਦੇ ਲਈ ਦਾਈਆ ਦੀ ਚੈਕਿੰਗ ਕੀਤੀ ਜਾਣੀ ਜਰੂਰੀ ਸੀ। ਉਨਾ ਦੱਸਿਆ ਕਿ ਦਾਈਆ ਨੂੰ ਹਦਾਇਤ ਕੀਤੀ ਗਈ ਉਨਾ ਵੱਲੋ ਘਰਾਂ ਵਿਚ ਜਣੇਪੇ ਨਾ ਕੀਤੇ ਜਾਣ ਜੇਕਰ ਕੋਈ ਵੀ ਔਰਤ ਉਨਾ ਕੋਲ ਜਣੇਪਾ ਕਰਵਾਉਣ ਦੇ ਲਈ ਆਉਦੀ ਹੈ ਤਾਂ ਉਸ ਸਰਕਾਰੀ ਸਿਹਤ ਸੰਸਥਾ ਵਿਖੇ ਜਣੇਪੇ ਲਈ ਭੇਜਿਆ ਜਾਵੇ।ਇਸ ਤੋ ਬਿਨਾ ਦਾਈਆ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜੇਕਰ ਉਨਾ ਵੱਲੋ ਜਣੇਪਾ ਕਰਦੇ ਸਮੇ ਜੇਕਰ ਕਿਸੇ ਔਰਤ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਉਨਾ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਣੇਪਾ ਅਤੇ ਉਸ ਨਾਲ ਜੁੜੀਆ ਸਾਰੀਆ ਸੇਵਾਵਾ ਮੁਫਤ ਪ੍ਰਦਾਨ ਕੀਤੀਆ ਜਾਂਦੀਆ ਹਨ।ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਜਣੇਪਾ ਹਮੇਸ਼ਾ ਹਸਪਤਾਲ ਵਿਚ ਹੀ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਮਾਂ ਅਤੇ ਬੱਚੇ ਦੀ ਸੁਰੱਖਿਆ ਬਣੀ ਰਹੇ।

About Author

Leave A Reply

WP2Social Auto Publish Powered By : XYZScripts.com