Wednesday, March 12

ਐਲਵਿਨ ਅਰੋੜਾ ਨੇ ਪੰਜਾਬ ਕਰਾਟੇ ਚੈਂਪੀਅਨਸ਼ਿਪ ਵਿੱਚ ਦੋ ਸੋਨ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ

ਲੁਧਿਆਣਾ (ਸੰਜੇ ਮਿੰਕਾ) ਕਰਾਟੇ ਅਥਾਰਟੀ ਆਫ ਇੰਡੀਆ ਵੱਲੋਂ ਲਾਇਨਜ਼ ਕਲੱਬ, ਲੁਧਿਆਣਾ ਵਿਖੇ ਓਪਨ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 2022 ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਭਾਗ ਲਿਆ।  ਇਸ ਵਿੱਚ ਤਿੰਨ ਈਵੈਂਟ ਕਰਵਾਏ ਗਏ ਜਿਸ ਵਿੱਚ ਕਰਾਟੇ ਕਾਟਾ, ਕਰਾਟੇ ਫਾਈਟ ਅਤੇ ਟੀਮ ਕਾਟਾ ਸ਼ਾਮਲ ਸਨ।  ਖਿਡਾਰੀਆਂ ਨੇ ਆਪਣੇ ਭਾਰ ਵਰਗ ਅਨੁਸਾਰ ਭਾਗ ਲਿਆ।  ਲੁਧਿਆਣਾ ਦੇ ਐਲਵਿਨ ਅਰੋੜਾ ਨੇ ਮੁਕਾਬਲੇ ਵਿੱਚ ਦੋ ਸੋਨ ਅਤੇ ਇੱਕ ਕਾਂਸੀ ਦਾ ਤਗਮਾ ਜਿੱਤ ਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ।  ਐਲਵਿਨ ਅਰੋੜਾ ਸਿਰਫ 5 ਸਾਲ ਦੀ ਉਮਰ ‘ਚ ਇਹ ਖਿਤਾਬ ਆਪਣੇ ਨਾਂ ਕਰਵਾਉਣ ‘ਚ ਸਫਲ ਰਹੇ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਵਿਨ ਅਰੋੜਾ ਨੇ ਕਿਹਾ ਕਿ ਉਸ ਦਾ ਸੁਪਨਾ ਓਲੰਪਿਕ ਵਿੱਚ ਦੇਸ਼ ਲਈ ਤਮਗਾ ਜਿੱਤਣਾ ਹੈ।  ਗੱਲਬਾਤ ਕਰਦਿਆਂ ਪ੍ਰਬੰਧਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਖਿਡਾਰੀਆਂ ਨੇ ਭਾਗ ਲਿਆ ਹੈ।

About Author

Leave A Reply

WP2Social Auto Publish Powered By : XYZScripts.com