Friday, May 9

ਦਿੱਲੀ MCD ਚੋਣਾਂ ‘ਚ ਨਾਗਰਿਕਾਂ ਨੇ ਕੰਮ ਦੇ ਆਧਾਰ ‘ਤੇ ਆਪ ਨੂੰ ਚੁਣਿਆ। ਲੁਧਿਆਣਾ ਨਿਗਮ ਚੋਣਾਂ ‘ਚ ਵੀ ‘ਆਪ’ ਦਾ ਬਣੇਗਾ ਮੇਅਰ- ਰਜਿੰਦਰਪਾਲ ਕੌਰ ਛੀਨਾ

ਲੁਧਿਆਣਾ (ਸੰਜੇ ਮਿੰਕਾ)  ਲੁਧਿਆਣਾ ਦੱਖਣੀ ਤੋਂ ਵਿਧਾਇਕਾ ਰਜਿੰਦਰ ਕੌਰ ਛੀਨਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਦਿੱਲੀ ਦੇ ਸਮੂਹ ਨਾਗਰਿਕਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਦਿੱਲੀ ਐਮਸੀਡੀ ਚੋਣਾਂ ਵਿੱਚ ਜਿੱਤ ਲਈ ਵਧਾਈ ਦਿੱਤੀ ਹੈ।  ਵਿਧਾਇਕਾ ਨੇ ਕਿਹਾ ਕਿ ਦਿੱਲੀ ਦੇ ਲੋਕ ਭਲੀ-ਭਾਂਤ ਜਾਣਦੇ ਹਨ ਕਿ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਨਾਗਰਿਕਾਂ ਨੂੰ ਮੁਫ਼ਤ ਸਿੱਖਿਆ, ਨੌਕਰੀਆਂ ਅਤੇ ਮੈਡੀਕਲ ਸਹੂਲਤਾਂ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਕਾਰਪੋਰੇਸ਼ਨ ਵਿਚ ਵੀ ਜਿੱਤ ਹੋਵੇਗੀ। ਇਸ ਦਾ ਵਾਧਾ ਆਉਣ ਚੋਣਾਂ ਵਿੱਚ ਮਿਲੇਗਾ ਅਤੇ ਪੰਜਾਬ ਦੇ ਲੋਕ ਵੀ ‘ਆਪ’ ਸਰਕਾਰ ਦੀ ਚੋਣ ਕਰਨਗੇ।  ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮ ਦੁਨੀਆਂ ਭਰ ਵਿੱਚ ਮਸ਼ਹੂਰ ਹਨ, ਜਿਸ ਕਾਰਨ ਆਮ ਆਦਮੀ ਪਾਰਟੀ ਨੂੰ ਲੋਕਾਂ ਵੱਲੋਂ ਪਿਆਰ ਮਿਲ ਰਿਹਾ ਹੈ।  ਅਸੀਂ ਆਪਣੇ 10 ਮਹੀਨਿਆਂ ਦੇ ਕੰਮਾਂ ਦਾ ਲੇਖਾ-ਜੋਖਾ ਲੈ ਕੇ ਜਨਤਾ ਦੇ ਸਾਹਮਣੇ ਜਾਵਾਂਗੇ। ਅਸੀਂ ਆਪਣੇ ਕੰਮ ਦੇ ਦਮ ‘ਤੇ ਲੁਧਿਆਣਾ ਨਿਗਮ ਚੋਣਾਂ ਲੜਾਂਗੇ।  ਵਾਰਡ ਨੰਬਰ 22 ਤੋਂ ‘ਆਪ’ ਆਗੂ ਅਜੇ ਮਿੱਤਲ ਨੇ ਐਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਿੱਲੀ ਦੀ ‘ਆਪ’ ਸਰਕਾਰ ਆਪਣੀ ਮਿਹਨਤ ਅਤੇ ਇਮਾਨਦਾਰੀ ਸਦਕਾ ਦਿੱਲੀ ਵਾਸੀਆਂ ਦੇ ਦਿਲਾਂ ਵਿੱਚ ਵਸ ਗਈ ਹੈ। ਉਨ੍ਹਾਂ ਦੱਸਿਆ ਕਿ 2017 ਵਿੱਚ ਦਿੱਲੀ ਦੀਆਂ ਐਮਸੀਡੀ ਚੋਣਾਂ ਵਿੱਚ ਆਪ ਪਾਰਟੀ ਨੂੰ 26 ਫੀਸਦੀ ਵੋਟਾਂ ਮਿਲੀਆਂ ਸਨ ਅਤੇ ਹੁਣ 2022 ਵਿੱਚ ਇਸ ਵਿਚ ਬਹੁਤ ਵਾਧਾ ਹੋਇਆ ਹੈ। ਵੋਟ ਪ੍ਰਤੀਸ਼ਤ ਨੂੰ  ਲਗਭਗ ਦੁੱਗਣਾ ਹੋਣ ਦਾ ਮਤਲਬ ਹੈ ਕਿ ਜਨਤਾ ਦਾ ਤੁਹਾਡੇ ਵਿੱਚ ਵਿਸ਼ਵਾਸ ਦੁੱਗਣਾ ਹੋਣਾ। 8 ਦਸੰਬਰ 2013 ਨੂੰ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਵਿੱਚ ਪਹੁੰਚੀ।  ਅੱਜ 8 ਦਸੰਬਰ 2022 ਨੂੰ ਪੂਰੇ 9 ਸਾਲਾਂ ਦੇ ਅੰਦਰ “ਆਪ” ਏਕ ਖੇਤਰੀ ਪਾਰਟੀ ਤੋਂ ਰਾਸ਼ਟਰੀ ਪਾਰਟੀ ਬਣਨ ਜਾ ਰਹੀ ਹੈ। ਇਹ ਪਹਿਲੀ ਪਾਰਟੀ ਹੈ ਜਿਸ ਨੂੰ 9 ਸਾਲਾਂ ਵਿੱਚ ਖੇਤਰੀ ਪਾਰਟੀ ਤੋਂ ਰਾਸ਼ਟਰੀ ਪਾਰਟੀ ਦਾ ਦਰਜਾ ਮਿਲੇਗਾ। ਉਹਨਾਂ “ਆਪ” ਦੇ ਸੇਵਕਾਂ ਸਮੇਤ ਸਮੂਹ ਦੇਸ਼ ਵਾਸੀਆਂ ਨੂੰ ਦਿਲੋਂ ਵਧਾਈ ਦਿੱਤੀ।  ਆਮ ਆਦਮੀ ਪਾਰਟੀ ਦੇ ਆਗੂ ਚੇਤਨ ਥਾਪਰ ਨੇ ਕਿਹਾ ਕਿ ਦਿੱਲੀ ਐੱਮਸੀਡੀ ਚੋਣਾਂ ‘ਚ ‘ਆਪ’ ਦੀ ਜਿੱਤ ਦਰਸਾ ਰਹੀ ਹੈ ਕਿ ਇਸ ਵਾਰ ਪੰਜਾਬ ‘ਚ ਵੀ ਆਉਣ ਵਾਲੀਆਂ ਨਗਰ ਨਿਗਮ ਚੋਣਾਂ ‘ਚ ‘ਆਪ’ ਦੀ ਜਿੱਤ ਹੋਵੇਗੀ।  ਸਾਰੇ ਪਾਰਟੀ ਵਰਕਰ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਪੂਰੇ ਜੋਸ਼ ਵਿਚ ਹਨ।  ਇਸ ਮੌਕੇ ਬਾਪੂ ਮਾਰਕੀਟ ਸਥਿਤ ਹਲਕਾ ਦੱਖਣੀ ਦੇ ਦਫ਼ਤਰ ਵਿਖੇ ਵਰਕਰਾਂ ਨੇ ਮੈਡਮ ਛੀਨਾ ਨੂੰ ਫੁੱਲਾਂ ਦੇ ਹਾਰ ਪਾ ਕੇ ਵਧਾਈ ਦਿੱਤੀ | ਇਸ ਮੌਕੇ ਸਰਦਾਰ ਹਰਪ੍ਰੀਤ ਸਿੰਘ, ਜਥੇਦਾਰ ਹਰਜੀਤ ਸਿੰਘ, ਅਜੇ ਮਿੱਤਲ, ਚੇਤਨ ਥਾਪਰ, ਪੀਏ ਹਰਪ੍ਰੀਤ ਸਿੰਘ, ਮਨੀਸ਼ ਟਿੰਕੂ, ਅਮਨ ਸੈਣੀ, ਜਗਦੇਵ ਧੁੰਨਾ, ਸੁਖਦੇਵ ਗਰਚਾ, ਸੁੱਖੀ ਜੁਗਿਆਣਾ, ਕੇਸ਼ਵ ਪੰਡਿਤ, ਬੱਬੂ ਚੌਧਰੀ, ਫਿਰੋਜ਼ ਖਾਨ, ਦਵਿੰਦਰ, ਅਜੇ ਸ਼ੁਕਲਾ, ਲਖਵਿੰਦਰ ਸਿੰਘ, ਮਨਜਿੰਦਰ, ਰਣਜੀਤ ਗਰੇਵਾਲ, ਨੂਰ, ਮਕਬੂਲ, ਆਰਜੂ, ਰਹਿਮਤ ਅਲੀ, ਮਨਜੀਤ ਸੱਗੂ, ਰਾਮੂ, ਧਰਮਿੰਦਰ, ਮਨੰਜੇ ਜੈਸਵਾਲ, ਵਿੱਕੀ ਲੁਹਾਰਾ, ਰਿਪਨ ਸਿੰਘ ਅਤੇ ਪਰਮਿੰਦਰ ਗਿੱਲ ਨੇ ਢੋਲ ਤੇ ਭਗੜਾਂ ਪਾਇਆ, ਪਟਾਕੇ ਚਲਾਏ ਅਤੇ ਲੱਡੂ ਵੰਡਕੇ ਜਸ਼ਨ ਮਨਾਈ।

About Author

Leave A Reply

WP2Social Auto Publish Powered By : XYZScripts.com