
ਲੁਧਿਆਣਾ, (ਸੰਜੇ ਮਿੰਕਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਜਿਲਾਂ੍ਹ ਕਾਂਗਰਸ ਕਮੇਟੀ ਸ਼ਹਿਰੀ ਦੇ ਨਵੇਂ ਬਣਾਏ ਗਏ ਪ੍ਰਧਾਨ ਸਾਬਕਾ ਵਿਧਾਇਕ ਸੰਜੇ ਤਲਵਾੜ ਨੇ ਅੱਜ ਹਲਕਾ ਉੱਤਰੀ ਵਿੱਚ ਪੈਂਦੇ ਵਾਰਡ ਨੰ-88 ਦੇ ਕੌਂਸ਼ਲਰ ਮਨਪ੍ਰੀਤ ਗਰੇਵਾਲ ਮਨੀ ਦੇ ਦਫਤਰ ਵਿੱਚ ਸਾਬਕਾ ਮੰਤਰੀ ਰਾਕੇਸ਼ ਪਾਂਡੇ ਜੀ ਦੀ ਅਗਵਾਈ ਹੇਠ ਹਲਕਾ ਉੱਤਰੀ ਦੇ ਕੌਂਸਲਰਾ, ਬਲਾਕ ਪ੍ਰਧਾਨਾ, ਵਾਰਡ ਇਚਾਰਜਾ ਅਤੇ ਵਾਰਡ ਪ੍ਰਧਾਨਾ ਨਾਲ ਮੀਟਿੰਗ ਕੀਤੀ।ਇਸ ਮੀਟਿੰਗ ਵਿੱਚ ਕਾਂਗਰਸ ਪਾਰਟੀ ਨੂੰ ਬੂਥ ਪੱਧਰ ਤੇ ਮਜਬੂਤ ਕਰਨ ਸਬੰਧੀ ਹਲਕਾ ਉੱਤਰੀ ਦੇ ਕੌਂਸਲਰਾ, ਬਲਾਕ ਪ੍ਰਧਾਨਾ, ਵਾਰਡ ਇਚਾਰਜਾ ਅਤੇ ਵਾਰਡ ਪ੍ਰਧਾਨਾ ਦੇ ਸੁਝਾਵ ਸੁਣਕੇ ਉਨਾਂ੍ਹ ਸੁਝਾਵਾ ਤੇ ਵਿਚਾਰ ਵਟਾਦਰਾ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਦੇ ਘਰ ਬੈਠੇ ਪੁਰਾਣੇ ਅਹੁਦੇਦਾਰਾ ਅਤੇ ਹਰ ਵਰਕਰ ਤੱਕ ਪਹੁੰਚਣ ਲਈ ਅਤੇ ਉਸ ਵਰਕਰ ਨੂੰ ਪਾਰਟੀ ਨਾਲ ਜੋੜਣ ਸਬੰਧੀ ਕੀ-ਕੀ ਉਪਰਾਲੇ ਹੋਣੇ ਚਾਹੀਦੇ ਹਨ, ਇਸ ਬਾਰੇ ਵੀ ਚਰਚਾ ਕੀਤੀ ਗਈ।ਸਾਰੇ ਕੌਂਸਲਰਾ, ਬਲਾਕ ਪ੍ਰਧਾਨਾ ਅਤੇ ਵਾਰਡ ਇਚਾਰਜਾ ਨੂੰ ਹਦਾਇਤਾ ਦਿੱਤੀਆ ਗਈਆ ਕਿ ਜਿਹੜੇ-ਜਿਹੜੇ ਵਾਰਡ ਵਿੱਚ ਵਾਰਡ ਪ੍ਰਧਾਨ ਨਹੀ ਲੱਗੇ ਹੋਏ ਹਨ, ਉਨਾਂ੍ਹ ਵਾਰਡਾ ਵਿੱਚ ਜਲਦੀ ਹੀ ਵਾਰਡ ਪ੍ਰਧਾਨਾ ਦੀ ਨਿਯੁਕਤੀ ਕੀਤੀ ਜਾਵੇ।ਬਲਾਕ ਪ੍ਰਧਾਨ ਆਪਣੇ-ਆਪਣੇ ਅਧੀਨ ਆਉਂਦੇ ਵਾਰਡਾ ਦੇ ਪ੍ਰਧਾਨਾ ਨਾਲ ਮੀਟਿੰਗਾ ਦਾ ਪ੍ਰੋਗਰਾਮ ਵੀ ਸ਼ੁਰੂ ਕਰਨ ਅਤੇ ਵਾਰਡ ਪੱਧਰ ਤੇ ਪੰਜਾਬ ਵਿੱਚ ਨਵੀ ਬਣੀ ਸਰਕਾਰ ਜਾਂ੍ਹ ਉਨਾਂ੍ਹ ਦੇ ਨੁਮਾਇੰਦੀਆ ਤੋਂ ਜਨਤਾ ਨੂੰ ਪੇਸ਼ ਆ ਰਹੀਆ ਪਰੇਸ਼ਾਨੀਆ ਦੀ ਜਾਣਕਾਰੀ ਲੈਣ ਦਾ ਉਪਰਾਲਾ ਕਰਨ ਤਾਂ ਕਿ ਇਨਾਂ੍ਹ ਪਰੇਸ਼ਾਨੀਆ ਨੂੰ ਜਾਨਣ ਤੋਂ ਬਾਅਦ ਇਨਾਂ੍ਹ ਪਰੇਸ਼ਾਨੀਆ ਦਾ ਜਲਦੀ ਹੱਲ ਕਰਵਾਕੇ ਵੱਧ ਤੋ ਵੱਧ ਜਨਤਾ ਨੂੰ ਕਾਂਗਰਸ ਪਾਰਟੀ ਨਾਲ ਜੋੜਿਆ ਜਾ ਸੱਕੇ।ਕੌਂਸਲਰਾ ਨੂੰ ਬਲਾਕ ਪ੍ਰਧਾਨਾ ਅਤੇ ਵਾਰਡ ਪ੍ਰਧਾਨਾ ਨਾਲ ਵਧੀਆ ਤਾਲ-ਮੇਲ ਬਣਾਕੇ ਨਵੀਆ ਬੂਥ ਕਮੇਟੀਆ ਬਨਾਉਣ ਲਈ ਵੀ ਕਿਹਾ ਗਿਆ।ਕੌਂਸਲਰਾ ਦੀਆ ਮੁਸ਼ਕਿਲਾ ਸੁਨਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਕਾਂਗਰਸ ਪਾਰਟੀ ਦੇ ਸਾਰੇ ਕੌਂਸਲਰਾ ਦੀ ਇੱਕ ਜਰੂਰੀ ਮੀਟਿੰਗ ਅੱਗਲੇ ਹਫਤੇ ਮੇਅਰ ਸਾਹਿਬ ਨਾਲ ਰੱਖੀ ਜਾਵੇਗੀ।ਜਿਸ ਮੀਟਿੰਗ ਵਿੱਚ ਸਾਰੇ ਕਾਂਗਰਸੀ ਕੌਂਸਲਰ ਆਪਣੇ-ਆਪਣੇ ਵਾਰਡਾ ਵਿੱਚ ਪੇਸ਼ ਆ ਰਹੀਆ ਸੱਮਸਿਆਵਾ ਤੋਂ ਮੇਅਰ ਸਾਹਿਬ ਨੂੰ ਜਾਨੂ ਕਰਵਾਉਣਗੇ ਤਾਂਕਿ ਉਨਾਂ੍ਹ ਸਾਰੀਆ ਸੱਮਸਿਆਵਾ ਦਾ ਹੱਲ ਆਉਣ ਵਾਲੀਆ ਨਗਰ ਨਿਗਮ ਚੌਣਾ ਤੋਂ ਪਹਿਲਾ-ਪਹਿਲਾ ਕਰਵਾਇਆ ਜਾ ਸੱਕੇ।ਮੀਟਿੰਗ ਵਿੱਚ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਬਿਗੜ ਰਹੀ ਕਾਨੂੰਨ ਵਿਵਸਥਾ ਤੇ ਵੀ ਚਿੰਤਾ ਜਾਹਿਰ ਕਰਦੇ ਹੋਏ ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਸੁਖਾਵਾ ਮਹੋਲ ਦੇਣ ਲਈ ਢੁੱਕਵੇ ਪ੍ਰਬੰਧ ਕਰਨ ਦੀ ਅਪੀਲ ਵੀ ਕੀਤੀ ਗਈ।ਇਸ ਮੀਟਿੰਗ ਵਿੱਚ ਸ਼ਾਮ ਸੁੰਦਰ ਮਲਹੋਤਰਾਂ ਸੀਨੀਅਰ ਡਿਪਟੀ ਮੇਅਰ ਅਤੇ ਸੀਨੀਅਰ ਵਾਇਸ ਪ੍ਰਧਾਨ ਜਿਲਾਂ੍ਹ ਕਾਂਗਰਸ ਕਮੇਟੀ, ਮਨੀਸ਼ਾ ਕਪੂਰ ਜਿਲਾਂ੍ਹ ਮਹਿਲਾ ਕਾਂਗਰਸ ਪ੍ਰਧਾਨ, ਕੌਂਸਲਰ ਅਸ਼ਵਨੀ ਸ਼ਰਮਾਂ ਸਾਬਕਾ ਪ੍ਰਧਾਨ, ਦੁਸ਼ੰਤ ਪਾਂਡੇ, ਕੌਂਸਲਰ ਗੁਰਪ੍ਰੀਤ ਸਿੰਘ ਗੋਪੀ, ਕੌਂਸਲਰ ਹੰਸਰਾਜ, ਕੌਂਸਲਰ ਹਰਵਿੰਦਰ ਪਾਲ ਸਿੰਘ ਭਾਟਿਆ, ਕੌਂਸਲਰ ਸਾਬੀ ਤੁੜ, ਸਾਬਕਾ ਕੌਂਸਲਰ ਕ੍ਰਿਸ਼ਨ ਖਰਬੰਦਾ, ਕਮਲ ਸਿੱਕਾ ਪ੍ਰਧਾਨ ਯੂਥ ਕਾਂਗਰਸ, ਰੋਹਿਤ ਚੋਪੜਾ ਬਲਾਕ ਪ੍ਰਧਾਨ, ਅਸ਼ੋਕ ਕੁਮਾਰ ਬਲਾਕ ਪ੍ਰਧਾਨ, ਰਮੇਸ਼ ਕੋਸ਼ਿਕ, ਮੋਹਿਤ ਰਾਮਪਾਲ, ਨਿੱਖਿਲ ਖੋਸਲਾ, ਬਨੂ ਬੇਹਲ, ਭਾਨੂ ਕਪੂਰ, ਬਲਦੇਵ ਕੁਮਾਰ ਰਾਜਸਥਾਨੀ, ਮੰਗਤ ਰਾਮ, ਗੋਲਡੀ ਗਰੇਵਾਲ, ਨਰਿੰਦਰ ਰਾਣਾ, ਪੰਕਜ ਭਨੋਟ, ਵਿੱਕੀ ਦੱਤਾ, ਅਮਰਜੀਤ ਜਿੱਤਾ, ਰਵੀ ਮਲਹੋਤਰਾਂ, ਲੱਕੀ ਕਪੂਰ, ਮਨਮਥੂਰ ਕੁਮਾਰ ਭਨੋਟ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਰਿੰਕੂ ਦੱਤ, ਅੰਕਿਤ ਮਲਹੋਤਰਾਂ ਤੋਂ ਇਲਾਵਾ ਕਈ ਕਾਂਗਰਸੀ ਵਰਕਰ ਹਾਜਰ ਸਨ।