Wednesday, March 12

ਮਿਸਿਜ ਇੰਡੀਆ ਫੈਸ਼ਨਿਸ਼ਟਾ 2022 ਚੁਣੇ ਜਾਣ ‘ਤੇ ਡਾ. ਕ੍ਰਿਤੀਕਾ ਖੁੰਗਰ ਦਾ ਹੋਇਆ ਸਨਮਾਨ

  • ਵੂਮੈਨ ਡੇਡੀਕੈਸ਼ਨ ਦੀ ਬਣੀ ਬ੍ਰਾਂਡ ਅੰਬੈਸਡਰ

ਸਿਰਸਾ (ਸੰਜੇ ਮਿੰਕਾ) ਹਾਲ ਹੀ ‘ਚ ਐਨਸੀਆਰ ‘ਚ ਆਯੋਜਿਤ ਮਿਸ-ਮਿਸਿਜ ਇੰਡੀਆ ਫੈਸ਼ਨਿਸ਼ਟਾ 2022 ਮੁਕਾਬਲੇ ‘ਚ ਮਿਸਿਜ ਇੰਡੀਆ ਫੈਸ਼ਨਿਸ਼ਟਾ 2022 ਚੁਣੀ ਗਈ ਡਾ. ਕ੍ਰਿਤੀਕਾ ਖੁੰਗਰ ਦੇ ਸਨਮਾਨ ਚ ਵੂਮੈਨ ਡੇਡੀਕੈਸ਼ਨ ਵਲੋਂ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਇਨਰ ਵਹੀਲ ਕਲੱਬ ਦੀ ਮੈਂਬਰ ਮਧੂ ਮਹਿਤਾ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਪੁੱਜਣ ਤੋਂ ਇਲਾਵਾ ਡਾ. ਕ੍ਰਿਤੀਕਾ ਖੁੰਗਰ ਦੇ ਪਰਿਵਾਰਿਕ ਮੈਂਬਰ ਪਿਤਾ ਰਾਜਕੁਮਾਰ ਖੁੰਗਰ , ਮਾਤਾ ਮਧੂ ਖੁੰਗਰ ,ਭਰਾ ਇਸ਼ਾਨ ਖੁੰਗਰ ਭਾਬੀ ਹਿਤੈਸ਼ੀ ਖੁੰਗਰ ਅਤੇ ਪਤੀ ਰੁਪਿੰਦਰ ਸਚਦੇਵਾ ਆਦਿ ਵੀ ਹਾਜਿਰ ਸਨ । ਇਸ ਮੌਕੇ ਵੂਮੈਨ ਡੇਡੀਕੈਸ਼ਨ ਵਲੋਂ ਡਾ. ਕ੍ਰਿਤੀਕਾ ਖੁੰਗਰ ਨੂੰ ਵੂਮੈਨ ਡੇਡੀਕੈਸ਼ਨ ਦਾ ਬ੍ਰਾਂਡ ਅੰਬੈਸਡਰ ਵੀ ਚੁਣਿਆ ਗਿਆ । ਬੇਟੀ ਦੀ ਇਸ ਬਹੁਤ ਹੀ ਵੱਡੀ ਪ੍ਰਾਪਤੀ ‘ਤੇ ਬਹੁਤ ਹੀ ਖੁਸ਼ ਹੋਏ ਪਿਤਾ ਰਾਜਕੁਮਾਰ ਖੁੰਗਰ ਤੇ ਮਾਤਾ ਮਧੂ ਖੁੰਗਰ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਦੀ ਇਸ ਸਫਲਤਾ ‘ਤੇ ਮਾਣ ਹੈ । ਜੋ ਲੋਕ ਬੇਟੀਆਂ ਨੂੰ ਬੋਝ ਸਮਝਦੇ ਹਨ ਉਹਨਾਂ ਲਈ ਸਾਡੀ ਬੇਟੀ ਨੇ ਇਕ ਅਨੋਖਾ ਉਦਾਹਰਣ ਪੇਸ਼ ਕਰਕੇ ਅਜਿਹੇ ਲੋਕਾਂ ਨੂੰ ਸੋਚਣ ‘ਤੇ ਮਜਬੂਰ ਕੀਤਾ ਹੈ ਕਿ ਅੱਜ ਬੇਟੀਆਂ ਬੋਝ ਨਹੀਂ ਹਨ ,ਜਰੂਰਤ ਹੈ , ਉਹਨਾਂ ਨੂੰ ਚੰਗੇ ਸੰਸਕਾਰ ਦੇਣ ਦੀ ਅਤੇ ਬੇਟਿਆਂ ਦੇ ਬਰਾਬਰ ਹੱਕ ਦੇਣ ਦੀ । ਡਾ. ਕ੍ਰਿਤੀਕਾ ਖੁੰਗਰ ਦੇ ਭਰਾ ਇਸ਼ਾਨ ਖੁੰਗਰ ਅਤੇ ਭਾਬੀ ਹਿਤੈਸ਼ੀ ਖੁੰਗਰ ਨੇ ਕਿਹਾ ਕਿ ਕ੍ਰਿਤੀਕਾ ਨੇ ਮਾਪਿਆਂ ਦੇ ਸਹਿਯੋਗ ਅਤੇ ਅਪਣੀ ਮੇਹਨਤ ਨਾਲ ਜੋ ਮੰਜਿਲ ਹਾਸਿਲ ਕੀਤੀ ਹੈ ,ਉਹ ਕਾਬਿਲੇ ਤਾਰੀਫ ਹੈ ਅਤੇ ਉਸਦੀ ਪ੍ਰਾਪਤੀ ‘ਤੇ ਸਾਨੂੰ ਬਹੁਤ ਮਾਣ ਹੈ । ਡਾ. ਕ੍ਰਿਤੀਕਾ ਦੇ ਪਤੀ ਰੁਪਿੰਦਰ ਸਚਦੇਵਾ ਨੇ ਕਿਹਾ ਕਿ ਇਕ ਔਰਤ ਲਈ ਘਰ ਨੂੰ ਸੰਭਾਲਣ ਦੇ ਨਾਲ ਨਾਲ ਇਸ ਤਰਾਂ ਦੇ ਮੁਕਾਬਲਿਆਂ ਚ ਹਿੱਸਾ ਲੈਣਾ ਅਪਣੇ ਆਪ ‘ਚ ਬੇਮਿਸਾਲ ਹੈ । ਕ੍ਰਿਤੀਕਾ ਨੇ ਨਾ ਸਿਰਫ ਅਪਣੇ ਘਰ ਨੂੰ ਬਾਖੂਬੀ ਸੰਭਾਲਿਆ ਸਗੋਂ ਪ੍ਰਤੀਯੋਗਿਤਾ ‘ਚ ਹਿੱਸਾ ਲੈਣ ਦੇ ਨਾਲ ਨਾਲ ਅਪਣੀ ਨੌਕਰੀ ਨੂੰ ਵੀ ਵਧੀਆ ਤਰੀਕੇ ਨਾਲ ਚਲਾਇਆ । ਜਦੋਂ ਡਾ. ਕ੍ਰਿਤੀਕਾ ਨੂੰ ਫੈਸ਼ਨ ਦੇ ਬਾਰੇ ‘ਚ ਰੁਚੀ ਨੂੰ ਲੈਕੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਫੈਸ਼ਨ ਹਰ ਲੜਕੀ ਅਤੇ ਔਰਤ ਚ ਹੁੰਦਾ ਹੈ ,ਜੇਕਰ ਇਕ ਔਰਤ ਅਤੇ ਲੜਕੀ ਇਹ ਦਿਲੋਂ ਮਹਿਸੂਸ ਕਰੇ ਕਿ ਉਹ ਸੁੰਦਰ ਹੈ ਤਾਂ ਇਸਤੋਂ ਵੱਡੀ ਸੁੰਦਰਤਾ ਹੋਰ ਕੋਈ ਹੋ ਨਹੀਂ ਸਕਦੀ । ਉਹਨਾਂ ਕਿਹਾ ਕਿ ਅੱਜ ਨਾਰੀ ਕਿਸੇ ਵੀ ਖੇਤਰ ‘ਚ ਪੁਰਸ਼ਾਂ ਨਾਲੋਂ ਪਿੱਛੇ ਨਹੀਂ ਹੈ । ਜਰੂਰਤ ਹੈ ਦ੍ਰਿੜ ਇਰਾਦੇ ਨਾਲ ਅੱਗੇ ਵੱਧਣ ਦੀ । ਇਸ ਮੌਕੇ ਇਨਰ ਵਹੀਲ ਕਲੱਬ ਦੀ ਮੈਂਬਰ ਮਧੂ ਮਹਿਤਾ ਨੇ ਕਿਹਾ ਕਿ ਡਾ. ਕ੍ਰਿਤੀਕਾ ਖੁੰਗਰ ਨਾ ਸਿਰਫ ਸਿਰਸਾ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ ਸਗੋਂ ਨਾਰੀ ਸਮਾਜ ਦਾ ਵੀ ਮਾਣ ਵਧਾਇਆ ਹੈ । ਉਹਨਾਂ ਮਹਿਲਾਵਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵੀ ਅਪਣੀ ਰੁਚੀ ਅਨੁਸਾਰ ਖੇਤਰ ਦੀ ਚੋਣ ਕਰਨ ਤਾਂ ਜੋ ਅੱਗੇ ਚੱਲਕੇ ਪਰਿਵਾਰ ਅਤੇ ਜਿਲੇ ਦਾ ਨਾਮ ਰੋਸ਼ਨ ਕਰ ਸਕਣ ।

About Author

Leave A Reply

WP2Social Auto Publish Powered By : XYZScripts.com