Thursday, March 13

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਬਾਲ ਸਪਤਾਹ ਮਨਾਇਆ ਗਿਆ

  • ਬਾਲ ਘਰਾਂ ਦੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ‘ਚ ਲਿਆ ਹਿੱਸਾ

ਲੁਧਿਆਣਾ, (ਸੰਜੇ ਮਿੰਕਾ) – ਡਾਇਰੈਕਟੋਰੇਟ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਹੁਕਮਾਂ ਤਹਿਤ 14 ਤੋਂ 20 ਨਵੰਬਰ ਤੱਕ ‘ਬਾਲ ਸਪਤਾਹ’ ਮਨਾਇਆ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਸ਼ਮੀ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲ ਦਿਵਸ ਸਪਤਾਹ ਮੌਕੇ ਜਿਲ੍ਹਾ ਲੁਧਿਆਣਾ ਵਿੱਚ ਜੇ. ਜੇ. ਐਕਟ ਅਧੀਨ ਚੱਲ ਰਹੇ ਬਾਲ ਘਰਾਂ ਜਿਵੇਂ ਕਿ ਹੈਂਵਨਲੀ ਏਂਜਲਸ ਚਿਲਡਰਨ ਹੋਮ, ਦੋਰਾਹਾ, ਸਰਕਾਰੀ ਚਿਲਡਰਨ ਹੋਮ, ਜਮਾਲਪੁਰ ਅਤੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ, ਧਾਮ ਤਲਵੰਡੀ ਦੇ ਬੱਚਿਆਂ ਤੋਂ ਵੱਖ-ਵੱਖ ਗਤੀਵਿਧੀਆਂ ਕਰਵਾਈ ਗਈਆਂ ਜਿਸ ਵਿੱਚ ਕੇਕ ਬਣਾਉਣਾ, ਕੋਲਾਜ ਮੇਕਿੰਗ, ਮਿੱਟੀ ਦੇ ਬਰਤਨ ਬਣਾਉਣਾ, ਰੰਗੋਲੀ ਬਣਾਉਣਾ, ਡਾਂਸ ਕਰਨਾ, ਗਾਉਣਾ, ਕਵਿਤਾ ਮੁਕਾਬਲੇ, ਖੇਡ ਮੁਕਾਬਲੇ ਆਦਿ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਪੂਰੇ ਬਾਲ ਦਿਵਸ ਸਪਤਾਹ ਦੌਰਾਨ ਜਿਹੜੇ ਬੱਚੇ ਇਨ੍ਹਾਂ ਸਾਰਿਆਂ ਮੁਕਾਬਲਿਆਂ ਵਿੱਚ ਜੇਤੂ ਸਨ, ੳਨ੍ਹਾਂ ਬੱਚਿਆਂ (ਉਕਤ 3 ਬਾਲ ਘਰਾਂ ਦੇ ਬੱਚੇ) ਨੂੰ ਉਤਸ਼ਾਹਿਤ ਕਰਨ ਲਈ ਹੈਂਵਨਲੀ ਏਂਜਲਸ ਚਿਲਡਰਨ ਹੋਮ, ਦੋਰਾਹਾ ਵਿਖੇ ਇਨਾਮ ਵੰਡ ਸਮਾਰੋਹ ਕੀਤਾ ਗਿਆ। ਇਸ ਸਮਾਰੋਹ ਵਿੱਚ ਜਿਲ੍ਹਾ ਪ੍ਰਸ਼ਾਸ਼ਨ, ਲੁਧਿਆਣਾ ਵੱਲੋ ਆਏ ਸ਼੍ਰੀ ਨਵਜੋਤ ਤਿਵਾੜੀ, ਨਾਇਬ ਤਹਿਸੀਲਦਾਰ, ਪਾਇਲ ਵੱਲੋ ਜੇਤੂ ਸਾਰੇ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਤੋਂ ਇਲਾਵਾ ਸ਼੍ਰੀਮਤੀ ਰਸ਼ਮੀ, ਜਿਲ੍ਹਾ ਬਾਲ ਸੁਰੱਖਿਆ ਅਫਸਰ, ਲੁਧਿਆਣਾ, ਸ਼੍ਰੀ ਮੁਬੀਨ ਕੁਰੈਸ਼ੀ, ਬਾਲ ਸੁਰੱਖਿਆ ਅਫਸਰ (ਆਈ.ਸੀ), ਸ਼੍ਰੀਮਤੀ ਰੀਤੂ ਸੂਦ, ਆਊਟਰੀਚ ਵਰਕਰ, ਸ਼੍ਰੀ ਸਨਦੀਪ ਸਿੰਘ, ਸ਼ੋਸ਼ਲ ਵਰਕਰ, ਸ਼੍ਰੀ ਅਮਨਦੀਪ ਸਿੰਘ, ਸੁਪਰਡੰਟ, ਸਰਕਾਰੀ ਚਿਲਡਰਨ ਹੋਮ, ਜਮਾਲਪੁਰ, ਸ਼੍ਰੀਮਤੀ ਏਕਮ ਗਰੇਵਾਲ, ਕੁਆਰਡੀਨੇਟਰ, ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ, ਧਾਮ ਤਲਵੰਡੀ ਅਤੇ ਸ਼੍ਰੀਮਤੀ ਅਮਿਤਾ ਸ਼ਰਮਾ, ਸੁਪਰਡੰਟ, ਹੈਂਵਨਲੀ ਏਂਜਲਸ ਚਿਲਡਰਨ ਹੋਮ, ਦੋਰਾਹਾ ਆਦਿ ਸ਼ਾਮਲ ਸਨ।

About Author

Leave A Reply

WP2Social Auto Publish Powered By : XYZScripts.com