- ਆਮ ਲੋਕਾਂ, ਅਧਿਆਪਕਾਂ ਅਤੇ ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ
ਲੁਧਿਆਣਾ (ਸੰਜੇ ਮਿੰਕਾ) ਪੰਜਾਬ ਸਰਕਾਰ ਵਲੋ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਅਤੇ ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੇ ਨਿਰਦੇਸ਼ਾਂ ਤਹਿਤ ਅਤੇ ਡੀ ਐਮ ਸੀ ਡਾ ਰਮਨ ਦੀ ਅਗਵਾਈ ਹੇਠ ਜਿਲ੍ਹੇ ਭਰ ਵਿਚ ਨਸ਼ੇ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਜਾ ਰਹੀ।ਇਸ ਸਬੰਧੀ ਮਨੋਵਿਗਿਆਨ ਦੇ ਮਾਹਿਰ ਦੇ ਡਾ ਹਰਸਿਮਰਨ ਕੌਰ ਅਤੇ ਰਾਹੁਲ ਕਾਊਸਲਰ ਅਤੇ ਜਿਲ੍ਹਾ ਮਾਸ ਮੀਡੀਆ ਵਿੰਗ ਦੇ ਅਧਿਕਾਰੀ ਦਲਜੀਤ ਸਿੰਘ ਅਤੇ ਬੀ ਸੀ ਸੀ ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਅੱਜ ਕੋਟ ਮੰਗਲ ਸਿੰਘ ਸਰਕਾਰੀ ਡਿਸਪੈਸਰੀ ਵਿਚ ਆਮ ਲੋਕਾਂ ਸਰਕਾਰੀ ਹਾਈ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਨਸ਼ਾ ਵਿਰੋਧੀ ਜਾਗਰੂਕ ਕਰਦੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਨਸ਼ੇ ਦਾ ਸੇਵਨ ਕਰ ਰਿਹਾ ਤਾਂ ਉਹ ਵਿਅਕਤੀ ਸਰਕਾਰੀ ਹਸਪਤਾਲ ਵਿਚ ਜਾ ਕਿ ਡਾਕਟਰ ਦੀ ਸਲਾਹ ਲੈ ਕੇ ਆਪਣੇ ਇਲਾਜ ਬਾਰੇ ਜਾਣਕਾਰੀ ਲੈ ਸਕਦਾ ਹੈ।ਇਸ ਮੌਕੇ ਡਾ ਕੌਰ ਨੇ ਦੱਸਿਆ ਕਿ ਨਸ਼ਾ ਕਰਨ ਵਾਲੇ ਵਿਅਕਤੀ ਦੀ ਸਿਹਤ ਤੇ ਮਾੜਾ ਅਸਰ ਪੈਦਾ ਹੈ ਅਤੇ ਨਸ਼ਾ ਕਰਨ ਵਾਲਾ ਵਿਅਕਤੀ ਸਮਾਜਿਕ ਤੌਰ ਤੇ ਪੱਛੜ ਜਾਂਦਾ ਹੈ।ਉਨਾਂ ਸਿਹਤ ਵਿਭਾਗ ਦੇ ਨਸ਼ਾ ਛਡਾਉ ਕੇਦਰਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਇਕ ਵਾਰ ਸਰਕਾਰੀ ਹਸਪਤਾਲ ਵਿਚ ਆ ਕਿ ਆਪਣਾ ਚੈਕਅਪ ਕਰਵਾਉਣਾ ਪੈਦਾ ਹੈ, ਉਸ ਤੋ ਬਾਅਦ ਉਸ ਵਿਅਕਤੀ ਨੂੰ ਉਸ ਦੇ ਘਰ ਨੇੜੇ ਨਸ਼ਾ ਛਡਾਉ ਕੇਦਰ (ਓਟ ਸੈਟਰ) ਵਿਚ ਬਿਲਕੁਲ ਮੁਫਤ ਦਵਾਈ ਦਿੱਤੀ ਜਾਵੇਗੀ।ਇਸ ਮੌਕੇ ਮਾਸ ਮੀਡੀਆ ਅਫਸਰ ਦਲਜੀਤ ਸਿੰਘ ਨੇ ਦੱਸਿਆ ਕਿ ਦਵਾਈ ਖਾਣ ਦੇ ਨਾਲ ਨਾਲ ਵਿਅਕਤੀ ਨੂੰ ਸੰਤੁਲਿਤ ਭੋਜਨ ਵੀ ਲੈਣਾ ਚਾਹੀਦਾ ਹੈ ਤਾਂ ਜ਼ੋ ਵਿਅਕਤੀ ਦੇ ਸਰੀਰ ਨੂੰ ਕੋਈ ਕਮਜੋਰੀ ਨਾ ਆਵੇ।