ਲੁਧਿਆਣਾ, (ਸੰਜੇ ਮਿੰਕਾ)- ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸਾਂ ਨਿਰਦੇਸ਼ਾਂ ਹੇਠ ਸਰਕਾਰੀ ਸਿਹਤ ਸੰਸਥਾਂਵਾਂ ਵਿਚ ਆਮ ਲੋਕਾਂ ਨੂੰ ਬਣਦੀਆਂ ਸਹੂਲਤਾਂ ਮੁਹਾਇਆ ਕਰਵਾਉਣ ਲਈ।ਸਰਕਾਰੀ ਸਿਹਤ ਸੰਸਥਾਂਵਾਂ ਵਿਚ ਸਾਫ ਸਫਾਈ, ਮਰੀਜਾਂ ਲਈ ਬੈਠਣ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨੂੰ ਮੱਖ ਰੱਖਦੇ ਸਿਵਲ ਸਰਜਨ ਡਾ ਹਿੰਤਿਦਰ ਕੌਰ ਨੇ ਅੱਜ ਸਿਵਲ ਹਸਪਤਾਲ ਲੁਧਿਆਣਾ ਦੀ ਅਚਨਚੇਤ ਚੈਕਿੰਗ ਕੀਤੀ।ਇਸ ਮੌਕੇ ਉਨਾਂ ਦੇ ਨਾਲ ਸਿਵਲ ਹਸਪਤਾਲ ਦੇ ਐਸ ਐਮ ਓ ਡਾ ਦੀਪਕਾ ਗੋਇਲ ਅਤੇ ਡਾ ਹਰਿੰਦਰ ਸਿੰਘ ਸੂਦ ਵੀ ਹਾਜ਼ਰ ਸਨ।ਹਸਪਤਾਲ ਵਿਚ ਮੌਜੂਦ ਬੱਚਿਆਂ ਦੇ ਵੱਖ ਵੱਖ ਵਿਭਾਗ, ਲੇਬਰ ਰੂਮ, ਓੁਪਰੇਸਨ ਥੇਟਰ, ਐਮਰਜੈਸੀ , ਲੈਬਰੋਟਰੀ ਅਤੇ ਸਟਾਫ ਦੀ ਹਾਜ਼ਰ ਤੋ ਇਲਾਵਾ ਓ ਪੀ ਡੀ ਦੀ ਵੀ ਚੈਕਿੰਗ ਕੀਤੀ ਗਈ।ਹਸਪਤਾਲ ਵਿਚ ਬੰਦ ਪਏ ਬਾਥਰੂਮ ਅਤੇ ਬੰਦ ਪਏ ਵਾਟਰ ਕੂਲਰਾਂ ਨੂੰ ਚਾਲੂ ਕਰਨ ਦੀਆਂ ਮੌਕੇ ਤੇ ਹਿਦਾਇਤਾਂ ਜਾਰੀ ਕੀਤੀਆ ਗਈਆਂ।ਇਸ ਮੌਕੇ ਚੈਕਿੰਗ ਦੌਰਾਨ ਵੱਖ ਵੱਖ ਵਿਭਾਗਾਂ ਵਿਚ ਪਾਈਆਂ ਗਈਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਲਈ ਡਾ ਹਿੰਤਿਦਰ ਕੌਰ ਵਲੋ ਉਥੇ ਮੌਜੂਦ ਐਸ ਐਮ ਓ ਅਤੇ ਸਟਾਫ ਨੂੰ ਸ਼ਖਤ ਹਿਦਾਇਤਾਂ ਜਾਰੀ ਕਰਦੇ ਇਨਾਂ ਨੂੰ ਜਲਦ ਪੂਰਾ ਕਰਵਾਉਣ ਲਈ ਕਿਹਾ ਗਿਆ।ਇਸ ਮੌਕੇ ਡਾ ਹਿੰਤਿਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਸ਼ੁਰੂ ਕੀਤੀਆਂ ਆਮ ਆਦਮੀ ਕਲੀਨਿਕਾਂ ਵਿਚ ਆਮ ਲੋਕਾਂ ਨੂੰ ਬਣਦੀਆਂ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਦਾ ਇਕ ਚੰਗਾ ਉਪਰਾਲਾ ਹੈ।ਇਸੇ ਤਰ੍ਹਾ ਹੀ ਸਿਵਲ ਹਸਪਤਾਲ ਵਿਚ ਵੀ ਲੋਕਾਂ ਨੂੰ ਬਣੀਆਂ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਦੀ ਵਚਨਬਧਤਾ ਹੈ।
Previous Articleਰਿਸ਼ਵਤ ਮੰਗਣ ਵਾਲਿਆਂ ਦੇ ਨਾਮ ਨਸ਼ਰ ਕਰੋ, ਕਾਰਵਾਈ ਕਰਨਾ ਸਾਡੀ ਜ਼ਿੰਮੇਵਾਰੀ-ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ
Next Article ਠੇਕੇਦਾਰਾਂ ਨੇ ਦਰਾਂ ਤੇ ਮਹੀਨਾਵਾਰ ਪਾਸ ਫੀਸ ਘਟਾਈ
Related Posts
-
लुधियाना पुलिस द्वारा हैंड ग्रेनेड सहित तीन आंतकियो को गिरफ्तार करना बहुत ही सराहनीय कदम :शिवसेना हिंदुस्तान
-
आशियाना कराटे सेल्फ डिफेंस संगठन द्वारा निष्काम सेवा वृद्ध आश्रम बिहिला में किया गया राज्य चैंपियन 2025 का आयोजन
-
भगवान वाल्मीकि धर्मशाला व मंदिर प्रबंधक कमेटी द्वारा किया गया भगवान वाल्मीकि जी के सत्संग का आयोजन