Wednesday, March 12

ਸਾਈਬਰ ਧੋਖਾਧੜੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਅਤੇ ਕੈਂਪਾਂ ਦਾ ਆਯੋਜਨ ਕੱਲ੍ਹ ਤੋਂ

ਲੁਧਿਆਣਾ, (ਸੰਜੇ ਮਿੰਕਾ) : ਅੱਜ ਲੀਡ ਬੈਂਕ ਲੁਧਿਆਣਾ ਦੇ ਦਫਤਰ ਵਿਖੇ ਭਾਰਤੀ ਰਿਜ਼ਰਵ ਬੈਂਕ ਅਤੇ ਐੱਸ .ਐੱਲ. ਬੀ .ਸੀ  ਪੰਜਾਬ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ 1 ਨਵੰਬਰ 2022 ਤੋਂ 30 ਨਵੰਬਰ 2022 ਤੱਕ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ ਸਬੰਧੀ ਮੀਟਿੰਗ ਕੀਤੀ ਗਈ। ਐਲ.ਡੀ.ਐਮ ਸ਼੍ਰੀ ਸੰਜੇ ਕੁਮਾਰ ਗੁਪਤਾ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਸਮੂਹ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਨੇ ਸ਼ਮੂਲੀਅਤ ਕੀਤੀ। ਇਸ ਸਬੰਧੀ ਐਲ.ਡੀ.ਐਮ ਨੇ ਦੱਸਿਆ ਕਿ ਨਵੰਬਰ 2022 ਵਿੱਚ 5 ਟਾਊਨ ਹਾਲ ਮੀਟਿੰਗਾਂ ਜ਼ਿਲ੍ਹਾ ਹੈੱਡ ਕੁਆਟਰ ਲੁਧਿਆਣਾ ਵਿਖੇ ਕੀਤੀਆਂ ਜਾਣਗੀਆਂ। ਪਹਿਲੀ ਟਾਊਨ ਹਾਲ ਮੀਟਿੰਗ 1.11.2022 ਨੂੰ ਸਵੇਰੇ 11.30 ਵਜੇ ਪੰਜਾਬ ਟ੍ਰੇਡ ਸੈਂਟਰ  ਵਿਖੇ ਹੋਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੈਂਕਾਂ ਵੱਲੋਂ ਨਵੰਬਰ 2022 ਵਿੱਚ ਵੱਖ-ਵੱਖ ਬੈਂਕ ਸ਼ਾਖਾਵਾਂ ਨੂੰ ਅਲਾਟ ਕੀਤੇ 359 ਪਿੰਡਾਂ ਵਿੱਚ ਜਾਗਰੂਕਤਾ ਕੈਂਪ ਵੀ ਲਗਾਏ ਜਾਣਗੇ। ਅਜਿਹੇ ਕੈਂਪਾਂ ਅਤੇ ਟਾਊਨ ਹਾਲ ਮੀਟਿੰਗਾਂ ਦਾ ਉਦੇਸ਼ ਆਮ ਲੋਕਾਂ ਵਿੱਚ ਵਿੱਤੀ ਗਾਹਕਾਂ ਦੇ ਅਧਿਕਾਰਾਂ, ਅੰਦਰੂਨੀ ਸ਼ਿਕਾਇਤਾਂ ਦੇ ਨਿਵਾਰਣ ਦੇ ਨਾਲ-ਨਾਲ ਆਰਬੀਆਈ ਦੇ ਵਿਕਲਪਿਕ ਸ਼ਿਕਾਇਤ ਨਿਵਾਰਣ ਵਿਧੀ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸੁਰੱਖਿਅਤ ਬੈਂਕਿੰਗ ਅਭਿਆਸ ਅਤੇ ਸੁਰੱਖਿਅਤ ਡਿਜੀਟਲ ਲੈਣ-ਦੇਣ ਅਤੇ ਧੋਖਾਧੜੀ ਵਾਲੇ ਡਿਜੀਟਲ ਲੈਣ-ਦੇਣ ਦੀਆਂ ਵੱਧ ਰਹੀਆਂ ਘਟਨਾਵਾਂ ਤੋਂ ਜਨਤਾ ਦੀ ਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

About Author

Leave A Reply

WP2Social Auto Publish Powered By : XYZScripts.com