ਲੁਧਿਆਣਾ, (ਸੰਜੇ ਮਿੰਕਾ) ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ ਹਿੰਤਿਦਰ ਕੌਰ ਕਲੇਰ ਨੇ ਲੁਧਿਆਣਾ ਅਧੀਨ ਆਉਦੇ ਜਗਰਾਉ ਰੀਹੈਬਲੀਟੇਸ਼ਨ ਸੈਟਰ ਅਤੇ ਓਟ ਸੈਟਰਾਂ ਦੀ ਚੈਕਿੰਗ ਕੀਤੀ।ਇਸ ਸਬੰਧੀ ਉਨਾਂ ਦੱਸਿਆ ਕਿ ਰੀਹੈਬਲੀਟੇਸ਼ਨ ਅਤੇ ਓਟ ਸੈਟਰ ਵਿਚ ਪਾਈਆਂ ਗਈਆ ਕਮੀਆਂ ਨੂੰ ਜਲਦ ਦੂਰਾ ਕੀਤਾ ਜਾਵੇਗਾ।ਇਸ ਉਨਾਂ ਉਥੇ ਮੌਜੂਦ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਮਰੀਜ਼ਾਂ ਨੂੰ ਆ ਰਹੀਆਂ ਮੁਸਕਿਲਾਂ ਨੁੰ ਤਰੁੰਤ ਹੱਲ ਕਰਨ ਲਈ ਸਬੰਧਤ ਐਸ ਐਮ ਓ ਨੁੰ ਹਦਾਇਤਾਂ ਜਾਰੀ ਕੀਤੀਆਂ ਗਈਆਂ।ਇਸ ਮੌਕੇ ਉਨਾਂ ਸਟਾਫ ਦੀ ਹਜਾਰੀ ਵੀ ਚੈਕ ਕੀਤੀ।ਡਾ ਕਲੇਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋ ਜਾਰੀ ਹਦਾਇਤਾਂ ਅਨੁਸਾਰ ਜਿਲ੍ਹੇ ਭਰ ਵਿਚ ਸਿਹਤ ਨਾਲ ਸਬੰਧਤ ਬਣਦੀਆਂ ਸਹੂਲਤਾਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਉਨਾਂ ਕਿਹਾ ਕਿ ਜਿੱਥੇ ਕਿਤੇ ਵੀ ਕਮੀ ਨਜ਼ਰ ਆ ਰਹੀ ਹੈ।ਉਨਾਂ ਕਮੀਆਂ ਨੁੰ ਜਲਦ ਦੂਰ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋ ਸੁਰੂ ਕੀਤੇ ਆਮ ਆਦਮੀ ਕਲੀਨਿਕਾਂ ਵਿਚ ਹਰ ਰੋਜ਼ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ।ਮਰੀਜ਼ਾਂ ਨੂੰ ਉਨਾਂ ਦੇ ਘਰ ਦੇ ਨੇੜੇ ਕਲੀਨਿਕ ਖੁੱਲਣ ਨਾਲ ਵੱਡੀ ਸਹੂਲਤ ਮਿਲ ਗਈ ਹੈ।ਇਸ ਕਰਕੇ ਮਰੀਜ਼ਾਂ ਨੂੰ ਦੂਰ ਦੁਹਾਡੇ ਨਹੀ ਜਾਣਾ ਪੈਦਾ।ਡਾ ਕਲੇਰ ਨੇ ਦੱਸਿਆ ਕਿ ਆਉਣ ਵਾਲੇ ਸਮੇ ਵਿਚ ਸ਼ਹਿਰ ਅੰਦਰ ਹੋਰ ਵੀ ਆਮ ਆਦਮੀ ਕਲੀਨਿਕ ਖੋਲੇ ਜਾਣਗੇ।ਇਸ ਮੌਕੇ ਉਨਾਂ ਨਾਲ ਡੀ ਐਮ ਸੀ ਡਾ ਰਮਨਪ੍ਰੀਤ ਕੌਰ ਹਾਜ਼ਰ ਸਨ।
Previous Articleਹੜਤਾਲ ਤੇ ਚੱਲ ਰਹੇ ਮੁਲਾਜ਼ਮਾਂ ਦੀ, ਵਿਧਾਇਕ ਗੋਗੀ ਨੇ ਫੜੀ ਬਾਂਹ