ਲੁਧਿਆਣਾ (ਸੰਜੇ ਮਿੰਕਾ) ਜਿਲਾ ਸਿਹਤ ਅਫਸਰ ਡਾ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਟੀਮ ਵੱਲੋ ਅੱਜ ਲੁਧਿਆਣਾ ਦੇ ਵੱਖ ਵੱਖ ਇਲਾਕਿਆ ਦੇ ਵਿਚ 12 ਖਾਧ ਪਦਾਰਥਾਂ ਦੇ ਸੈਪਲ ਭਰੇ ਗਏ ਅਤੇ ਮੌਕੇ ਤੇ ਹੀ 1.5 ਕਵਿੰਟਲ ਗੁਲਾਬਜਾਮਨ ਅਤੇ ਰਸਗੁੱਲੇ ਨਸ਼ਟ ਕਰਵਾਏ ਗਏ।ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਡਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਖਾਣ ਪੀਣ ਦੀਆ ਚੀਜਾਂ ਦੇ ਵਿਚ ਗੁੱਣਵੱਤਾਂ ਲਿਆਉਣ ਦੇ ਲਈ ਸਮੇ ਸਮੇ ਸਿਰ ਖਾਧ ਪਦਰਾਥਾਂ ਦੇ ਸੈਪਲ ਭਰੇ ਜਾਂਦੇ ਹਨ ਤਾਂ ਜੋ ਕੋਈ ਵੀ ਵਿਅਕਤੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕੇ। ਉਨਾ ਦੱਸਿਆ ਕਿ ਇਨ੍ਹਾਂ ਸੈਪਲਾ ਨੂੰ ਜਾਂਚ ਦੀ ਲਈ ਭੇਜਿਆ ਜਾਵੇਗਾ ਅਤੇ ਨਤੀਜਾ ਆਉਣ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।ਅੱਜ ਸੈਪਲਿੰਗ ਟੀਮ ਵਿਚ ਫੂਡ ਸੇਫਟੀ ਅਫਸਰ ਦਿਵਜੋਤ ਕੌਰ ਸਨ।ਉਨਾ ਦੱਸਿਅ ਕਿ ਭਵਿੱਖ ਦੇ ਵਿਚ ਵੀ ਇਸ ਤਰਾਂ ਦੀ ਗਤੀਵਿਧੀ ਜਾਰੀ ਰਹੇਗੀ ਤਾਂ ਜੋ ਕੋਈ ਵੀ ਵਿਅਕਤੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕੇ।
Previous Articleभारतीय शिष्टमंडल ने मेलबोर्न में कौंसल जनरल से मुलाकात की
Related Posts
-
ਚਾਈਨਾ ਡੋਰ ਨਾਲ ਨਾ ਸਿਰਫ਼ ਇਨਸਾਨੀ ਜਾਨ ਨੂੰ ਖ਼ਤਰਾ ਹੈ, ਸਗੋਂ ਪੰਛੀਆਂ ਅਤੇ ਪਸ਼ੂਆਂ ਦੀ ਜ਼ਿੰਦਗੀ ਵੀ ਖ਼ਤਰੇ ‘ਚ ਪੈਂਦੀ ਹੈ:- ਐਸ.ਐਸ.ਪੀ ਡਾ. ਜਯੋਤੀ ਯਾਦਵ ਬੈਂਸ
-
ਡੀ.ਸੀ ਹਿਮਾਂਸ਼ੂ ਜੈਨ ਵੱਲੋਂ ਅਧਿਕਾਰੀਆਂ ਨੂੰ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ
-
ਐਨ.ਆਰ.ਐਲ.ਐਮ ਤਹਿਤ ਲੁਧਿਆਣਾ ਦੀਆਂ ਮਹਿਲਾ ਸਵੈ-ਸਹਾਇਤਾ ਸਮੂਹ ਵੱਲੋਂ ਹੱਥ ਨਾਲ ਬੁਣੇ ਉੱਨੀ ਮਫਲਰ ਤਿਆਰ