
- ਵੱਧ ਤੋਂ ਵੱਧ ਸ਼ਮੂਲੀਅਤ ਕਰਦਿਆਂ ਕੈਂਪਾਂ ਦਾ ਲਿਆ ਜਾਵੇ ਲਾਹਾ – ਸੀ.ਡੀ.ਪੀ.ਓ. ਰਾਹੁਲ ਅਰੋੜਾ
ਲੁਧਿਆਣਾ, (ਸੰਜੇ ਮਿੰਕਾ) – ਬਾਲ ਵਿਕਾਸ ਪ੍ਰੋਜੈਕਟ ਅਫ਼ਸਰ-ਕਮ-ਨੋਡਲ ਅਫ਼ਸਰ ਆਧਾਰ ਐਨਰੋਲਮੈਂਟ ਸ੍ਰੀ ਰਾਹੁਲ ਅਰੋੜਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਨਵੇਂ ਅਧਾਰ ਕਾਰਡ/ ਅਧਾਰ ਅੱਪਡੇਟ ਕਰਨ ਸਬੰਧੀ ਸਤੰਬਰ ਮਹੀਨੇ ਦੋਰਾਨ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿੱਚ ਮਿੱਥੇ ਸਡਿਊਲ ਮੁਤਾਬਕ ਕੈਂਪ ਲਗਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਵੱਲੋਂ ਪਹਿਲਾ ਹੀ ਇਸ ਸਬੰਧੀ ਸਰਗਰਮ ਸੇਵਾ ਕੇਂਦਰਾਂ, ਜ਼ਿਲ੍ਹਾ ਸਿੱਖਿਆ ਅਫਸਰ, ਜਿਲ੍ਹਾ ਪ੍ਰੋਗਰਾਮ ਅਫਸਰ ਅਤੇ ਹੋਰ ਗੈਰ-ਸਰਕਾਰੀ ਨਾਮਾਕਣ ਏਜੰਸੀਆਂ ਦੇ ਨੁਮਾਇੰਦਿਆ ਨਾਲ ਅਧਾਰ ਇੰਨਰੋਲਮੈਂਟ ਦੀ ਪ੍ਰਗਤੀ ਸਬੰਧੀ ਮੀਟਿੰਗ ਕੀਤੀ ਜਾ ਚੁੱਕੀ ਹੈ। ਇਸ ਅਧੀਨ ਸ੍ਰੀਮਤੀ ਦਲਜੀਤ ਕੌਰ ਪੀ.ਸੀ.ਐੱਸ ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਜ਼ੋ ਕਿ ਬਤੌਰ ਨੋਡਲ ਅਫਸਰ ਇਸ ਕੰਮ ਨੂੰ ਮੋਨੀਟਰ ਕਰ ਰਹੇ ਹਨ, ਉਨ੍ਹਾ ਵੱੱਲੋ ਵੀ ਇਸ ਮਸਲੇ ਸਬੰਧੀ ਸਕੂਲ ਸਿੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਤੇ UIDAI ਦੇ ਨੁਮਾਇੰਦਿਆ ਨਾਲ ਮੀਟਿੰਗ ਕਰਦੇ ਹੋਏ ਉਪਲੱਬਧ ਸਾਧਨਾਂ ਦੀ 100 ਫੀਸਦੀ ਵਰਤੋਂ ਕਰਦੇ ਹੋਏ ਇਸ ਕੰਮ ਨੂੰ ਨੇਪਰੇ ਚੜ੍ਹਾਉਣ ਦੇ ਹੁਕਮ ਜਾਰੀ ਕੀਤੇ ਹਨ। ਬਾਲ ਵਿਕਾਸ ਪ੍ਰੋਜੈਕਟ ਅਫ਼ਸਰ-ਕਮ-ਨੋਡਲ ਅਫ਼ਸਰ ਆਧਾਰ ਐਨਰੋਲਮੈਂਟ ਸ੍ਰੀ ਰਾਹੁਲ ਅਰੋੜਾ ਨੇ ਦੱਸਿਆ ਕਿ ਇੰਨਰੋਲਮੈਂਟ ਕਿੱਟਾਂ ਦੀ ਆਵਾਜਾਈ ਲਈ ਰੂਟ ਪਲਾਨ ਤਿਆਰ ਕਰਦੇ ਹੋਏ ਨਾਮਾਂਕਣ ਏਜੰਸੀਆਂ ਨਾਲ ਸਾਂਝਾ ਕਰ ਦਿੱਤਾ ਗਿਆ ਹੈ ਅਤੇ ਸੇਵਾ ਕੇਂਦਰ ਦੇ ਅਧਿਕਾਰੀਆਂ ਰਾਹੀ ਜਨਤਾ ਦੀ ਸਹੂਲਤ ਲਈ ਕੁਸ਼ਲ ਭੀੜ੍ਹ ਪ੍ਰਬੰਧ ਕੀਤੇ ਗਏ ਹਨ। ਉਨ੍ਹਾ ਦੱਸਿਆ ਕਿ ਅਧਾਰ ਕਾਰਡਾਂ ਦੀ ਅੱਪਡੇਸ਼ਨ ਦੇ ਕੰਮ ਵਿੱਚ ਤੇਜੀ ਲਿਆਉਣ ਸਬੰਧੀ UIDAI ਦੇ ਉੱਚ ਅਧਿਕਾਰੀਆਂ ਵੱਲੋਂ ਬੀਤੇ ਕੱਲ੍ਹ ਇੱਕ ਆਨ-ਲਾਈਨ ਮੀਟਿੰਗ ਲਈ ਗਈ ਜਿਸ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ 10 ਸਾਲ ਪੁਰਾਣੇ ਜਿੰਨੇ ਵੀ ਅਧਾਰ ਕਾਰਡ ਬਣੇ ਹਨ, ਉਹ ਮੁਕੰਮਲ ਤੌਰ ਤੇ ਅੱਪਡੇਟ ਕੀਤੇ ਜਾਣੇ ਹਨ ਅਤੇ ਜਿਸ ਸਬੰਧੀ ਜਮੀਨੀ ਪੱਧਰ ਤੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਣਾ ਹੈ। ਜਿਲ੍ਹਾ ਲੁਧਿਆਣਾ ਦੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਜਿਲ੍ਹਾ ਪ੍ਰੋਗਰਾਮ ਅਫਸਰ ਸ. ਗੁਲਬਹਾਰ ਸਿੰਘ ਤੂਰ ਦੀ ਅਗਵਾਈ ਹੇਠ 0-5 ਸਾਲ ਦੇ ਆਂਗਨਵਾੜ੍ਹੀ ਵਿੱਚ ਰਜਿਸ਼ਟਰਡ ਅਤੇ ਇੰਨਰੋਲਡ ਸਾਰੇ ਬੱਚਿਆ ਦਾ ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰਾਂ ਰਾਹੀ ਡਾਟਾ ਲੈਂਦੇ ਹੋਏ ਬਕਾਇਆ ਰਹਿੰਦੇ ਬੱਚਿਆ ਦੇ ਅਧਾਰ ਕਾਰਡ ਬਣਾਏ ਜਾ ਰਹੇ ਹਨ ਜਿਸ ਅਧੀਨ ਬਲਾਕ ਪੱਧਰ, ਪਿੰਡਾਂ ਅਤੇ ਵਾਰਡਾਂ ਵਿੱਚ ਸੀ.ਡੀ.ਪੀ.ਓਜ਼ ਰਾਹੀ ਦਿੱਤੇ ਸਡਿਊਲ ਮੁਤਾਬਕ ਅਧਾਰ ਓਪਰੇਟਰਾਂ ਰਾਹੀ ਲੁਕੇਸ਼ਨਾਂ ਤੇ ਪਹੁੰਚਦੇ ਹੋਏ ਬਿਨ੍ਹਾਂ ਕਿਸੇ ਫੀਸ ਤੋਂ ਅਧਾਰ ਕਾਰਡ ਦੀ ਇੰਨਰੋਲਮੈਂਟ ਕੀਤੀ ਜਾ ਰਹੀ ਹੈੇ। ਇਸ ਤੋਂ ਇਲਾਵਾ ਆਂਗਨਵਾੜ੍ਹੀ ਵਰਕਰਾਂ ਅਤੇ ਵਿਭਾਗ ਦੀਆਂ ਸੁਪਰਵਾਈਜ਼ਰਾਂ ਰਾਹੀ ਇਸ ਕੰਮ ਨੂੰ ਫੀਲਡ ਪੱਧਰ ‘ਤੇ ਮੁਕੰਮਲ ਤੌਰ ਤੇ ਮੋਨੀਟਰ ਕੀਤਾ ਜਾ ਰਿਹਾ ਹੈ ਅਤੇ ਰੋਜ਼ਾਨਾ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਸਤੰਬਰ ਮਹੀਨੇ ਵਿੱਚ 0-5 ਸਾਲ ਦੇ ਬੱਚਿਆ ਦੇ ਲਗਭਗ 4525 ਨਵੇਂ ਅਧਾਰ ਕਾਰਡ ਇੰਨਰੋਲਡ ਕੀਤੇ ਜਾ ਚੁੱਕੇ ਹਨ ਅਤੇ ਇਸ ਇੰਨਰੋਲਮੈਂਟ ਵਿੱਚ ਤੇਜੀ ਲਿਆਉਣ ਹਿੱਤ ਹੋਰ ਵੀ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਹਨ। ਵਿਭਾਗ ਦੇ ਫੀਲਡ ਕਰਮਚਾਰੀਆਂ ਵੱਲੋਂ ਜਿਲ੍ਹੇ ਵਿੱਚ ਅਧਾਰ ਦੀ ਵਿਆਪਕ ਕਵਰੇਜ਼ ਪ੍ਰਾਪਤ ਕਰਨ ਲਈ ਸਰਕਾਰੀ ਏਜੰਸੀਆਂ ਨੂੰ ਬਣਦਾ ਸਹਿਯੋਗ ਦਿੱਤਾ ਜਾ ਰਿਹਾ ਹੈ। 0-5 ਸਾਲ ਦੀ ਉਮਰ ਦੇ ਬੱਚਿਆ ਦੇ ਨਵੇਂ ਨਾਮਾਂਕਣ/ਅੱਪਡੇਟ ਕਰਨ ਲਈ ਵੀ ਮਾਪਿਆ ਨੂੰ ਉਪਲੱਬਧ ਸਾਧਨਾਂ ਰਾਹੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਨੇੜ੍ਹੇ ਲੱਗਦੇ ਸਬੰਧਤ ਸੇਵਾ ਕੇਂਦਰਾਂ/ਆਂਗਨਵਾੜ੍ਹੀਆਂ ਨਾਲ ਸੰਪਰਕ ਕਰਕੇ ਆਪਣੇ ਬੱਚਿਆ ਦੀ ਅਧਾਰ ਇੰਨਰੋਲਮੈਂਟ ਨੂੰ ਪੁਖਤਾ ਕਰਨ।