Friday, May 9

ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੰਜੇ ਤਲਵਾੜ ਜੀ ਨੇ ਆਪ ਸਰਕਾਰ ਦੀ ਕਿ ਅਲੋਚਣਾ

ਲੁਧਿਆਣਾ (ਸੰਜੇ ਮਿੰਕਾ) ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੰਜੇ ਤਲਵਾੜ ਜੀ ਨੇ ਆਪ ਸਰਕਾਰ ਦੀ ਅਲੋਚਣਾ ਕਰਦੇ ਹੋਏ ਦੱਸਿਆ ਕਿ ਆਪ ਸਰਕਾਰ ਵੱਲੋਂ ਪੰਜਾਬ ਵਿੱਚ ਚੌਣਾ ਦੌਰਾਨ ਇਹ ਪ੍ਰਚਾਰ ਕੀਤਾ ਜਾਦਾ ਸੀ ਕਿ ਪਿਛਲੇ 70 ਸਾਲਾ ਵਿੱਚ ਪੁਰਾਣਿਆ ਸਰਕਾਰਾ ਨੇ ਜਨਤਾ ਦੀ ਭਲਾਈ ਲਈ ਵਿਕਾਸ ਦਾ ਕੋਈ ਵੀ ਕੰਮ ਨਹੀ ਕੀਤਾ।ਪਰ ਅੱਜ ਪੰਜਾਬ ਵਿੱਚ ਆਪ ਸਰਕਾਰ ਨੂੰ ਬਣੇ ਹੋਏ ਲੱਗਭਗ 06 ਮਹੀਨੇ ਹੋ ਚੁੱਕੇ ਹਨ।ਇਨਾਂ੍ਹ ਦੀ ਸਰਕਾਰ ਦੇ ਚੁਣੇ ਹੋਏ ਸਾਰੇ ਨੁਮਾਇੰਦੇ ਪੰਜਾਬ ਵਿੱਚ ਰਹੀ ਪਿਛਲੀ ਕਾਂਗਰਸ ਸਰਕਾਰ ਦੇ 05 ਸਾਲ ਦੇ ਸਮੇਂ ਦੌਰਾਨ ਪਾਸ ਹੋਏ ਵਿਕਾਸ ਦੇ ਕੰਮਾਂ ਦੇ ਉਦਘਾਟਨ ਅੱਜ ਵੀ ਬੜੀ ਬੇਸ਼ਰਮੀ ਨਾਲ ਕਰ ਰਹੇ ਹਨ।ਲੋਕਾਂ ਨੂੰ ਇਨਾਂ੍ਹ ਚੁਣੇ ਹੋਏ ਨੁਮਾਇੰਦੀਆ ਤੋਂ ਉਦਘਾਟਨ ਦੇ ਪ੍ਰੋਗਰਾਮਾ ਦੌਰਾਨ ਪੁੱਛਣਾ ਚਾਹੀਦਾ ਹੈ ਕਿ ਜਿਹੜੇ ਕੰਮ ਦਾ ਤੁਸੀ ਉਦਘਾਟਨ ਕਰ ਰਹੇ ਹੋ ਉਹ ਕੰਮ ਤੁਹਾਡੀ ਸਰਕਾਰ ਨੇ ਪਾਸ ਕੀਤਾ ਹੈ ਜਾਂ੍ਹ ਤੁਸੀ ਪੁਰਾਣੀ ਸਰਕਾਰ ਦੇ ਪਾਸ ਹੋਏ ਕੰਮਾ ਦੇ ਉਦਘਾਟਨ ਹੋਣ ਤੋਂ ਬਾਅਦ ਲੋਕਾਂ ਨੂੰ ਗੁਮਰਾਹ ਕਰਨ ਲਈ ਦੁਬਾਰਾ ਇਨਾਂ੍ਹ ਕੰਮਾਂ ਦੇ ਉਦਘਾਟਨ ਕਿਉ ਕਰ ਰਹੇ ਹੋ ? ਚੌਣਾ ਤੋਂ ਪਹਿਲਾ ਤੁਸੀ ਪੁਰਾਣੀ ਸਰਕਾਰ ਦੀ ਨਿੰਦਾ ਕਰਦੇ ਸੀ ਅਤੇ ਅੱਜ ਉਸੀ ਪੁਰਾਣੀ ਕਾਂਗਰਸ ਸਰਕਾਰ ਦੇ ਪਾਸ ਹੋਏ ਕੰਮਾਂ ਦੇ ਉਦਘਾਟਨ ਕਿਸ ਮੂੱਹ ਨਾਲ ਕਰ ਰਹੇ ਹੋ ਕਿ ਤੁਸੀ ਲੋਕਾਂ ਨਾਲ ਚੌਣਾ ਤੋਂ ਪਹਿਲਾ ਝੂਠ ਬੋਲੇ ਸੀ ਕਿ ਅੱਜ ਲੋਕਾਂ ਨਾਲ ਝੂਠ ਬੋਲ ਰਹੇ ਹੋ ? ਹਲਕਾ ਪੂਰਬੀ ਵਿੱਚੋ ਚੁਣੇ ਹੋਏ ਆਪ ਪਾਰਟੀ ਦੇ ਨੁਮਾਇੰਦੇ ਵੱਲੋਂ ਪਿਛਲੇ 06 ਮਹੀਨਿਆ ਦੌਰਾਨ ਹਲਕਾ ਪੂਰਬੀ ਵਿੱਚ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਪਾਸ ਹੋਣ ਤੋਂ ਬਾਅਦ ਉਦਘਾਟਨ ਹੋ ਚੁੱਕੇ 02 ਕੰਮਾਂ ਦੇ ਦੁਬਾਰਾ ਉਦਘਾਟਨ ਕੀਤੇ ਗਏ ਹਨ।ਇਨਾਂ੍ਹ ਦੋਨਾ ਕੰਮਾਂ ਦੇ ਉਦਘਾਟਨਾ ਵਿੱਚ ਸੈਕਟਰ-33 ਵਾਲੀ ਮੇਨ ਰੋਡ ਨੂੰ ਬਨਾਉਣ ਦਾ ਕੰਮ ਅਤੇ ਵਰਧਮਾਨ ਮਿਲ ਦੇ ਪਿਛੇ ਨਵੇਂ ਬਣੇ ਸਟੈਟਿਕ ਕੰਪੈਕਟਰ ਦਾ ਕੰਮ ਸ਼ਾਮਲ ਹੈ।ਸੈਕਟਰ-33 ਵਾਲੀ ਰੋਡ ਦਾ ਕੰਮ ਸਾਲ -2020-21 ਦਾ ਪਾਸ ਸੀ, ਕਿਉਕਿ ਇਸ ਰੋਡ ਉੱਪਰ ਨਵੀ ਵੱਡੀ ਸੀਵਰੇਜ ਲਾਇਨ ਪਾਉਣ ਦਾ ਕੰਮ ਚੱਲ ਰਿਹਾ ਸੀ।ਇਸ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਮਿੱਟੀ ਨੂੰ ਸੈਟ ਹੋਣ ਲਈ ਕੁੱਝ ਸਮਾਂ ਲਗਦਾ ਹੈ, ਉਸ ਤੋਂ ਬਾਅਦ ਸੜਕ ਉੱਪਰ ਪੱਥਰ ਪਾ ਕੇ ਸੈਟ ਹੋਣ ਲਈ ਛੱਡਣਾ ਪੈਂਦਾ ਹੈ, ਜੱਦੋ ਸੜਕ ਤੇ ਪੱਥਰ ਅਤੇ ਮਿੱਟੀ ਸੈਟ ਬੈਠ ਜਾਦੀ ਹੈ, ਫਿਰ ਉਸ ਤੋਂ ਬਾਅਦ ਸੜਕ ਬਣਾਈ ਜਾਦੀ ਹੈ।ਇਸ ਸੜਕ ਦਾ ਉਦਘਾਟਨ ਚੌਣ ਜਾਬਤਾ ਲੱਗਣ ਤੋਂ ਪਹਿਲਾ ਇਲਾਕਾ ਨਿਵਾਸਿਆ ਦੇ ਨਾਲ ਰੱਲ ਕੇ ਮੇਰੇ ਵੱਲੋਂ ਕੀਤਾ ਗਿਆ ਸੀ।ਪਰ ਆਪ ਪਾਰਟੀ ਦੇ ਮੋਜੂਦਾ ਵਿਧਾਇਕ ਵੱਲੋਂ ਚੌਣ ਜਿਤਣ ਤੋਂ ਬਾਅਦ ਲੋਕਾਂ ਨੂੰ ਗੁਮਰਾਹ ਕਰਨ ਲਈ ਇਸ ਸੜਕ ਦਾ ਦੋ ਵਾਰ ਉਦਘਾਟਨ ਕੀਤਾ ਗਿਆ ਹੈ।ਇਸੇ ਤਰਾਂ੍ਹ ਹੀ ਮੋਜੂਦਾ ਵਿਧਾਇਕ ਵੱਲੋਂ ਅੱਜ ਵਰਧਮਾਨ ਮਿਲ ਦੇ ਪਿਛੇ ਬਣੇ ਸਟੈਟਿਕ ਕੰਪੈਕਟਰ ਦਾ ਉਦਘਾਟਨ ਵੀ ਦੂਸਰੀ ਵਾਰ ਕੀਤਾ ਗਿਆ ਹੈ, ਜੱਦ ਕਿ ਇਸ ਸਟੈਟਿਕ ਕੰਪੈਕਟਰ ਦਾ ਉਦਘਾਟਨ ਪਿਛਲੇ ਸਾਲ ਚੌਣ ਜਾਬਤਾ ਲੱਗਣ ਤੋਂ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਜੀ ਵੱਲੋਂ ਮਿਤੀ-16/12/2021 ਨੂੰ ਆਪਣੇ ਕਰ ਕਮਲਾ ਨਾਲ ਕੀਤਾ ਗਿਆ ਸੀ।ਆਪ ਸਰਕਾਰ ਦੇ ਨੁਮਾਇੰਦੇ ਲੋਕਾਂ ਵਿੱਚ ਝੂੱਠੀ ਸ਼ੌਹਰਤ ਹਾਸਲ ਕਰਨ ਲਈ ਪੁਰਾਣੀ ਸਰਕਾਰ ਦੇ ਕੀਤੇ ਹੋਏ ਕੰਮਾ ਦੇ ਦੁਬਾਰਾ-ਦੁਬਾਰਾ ਉਦਘਾਟਨ ਕਰਕੇ ਲੋਕਾ ਨੂੰ ਗੁਮਰਾਹ ਕਰ ਰਹੇ ਹਨ ਕਿਉਕਿ ਇਨਾਂ੍ਹ ਵੱਲੋਂ ਚੌਣਾ ਦੌਰਾਨ ਲੋਕਾ ਨਾਲ ਜਿਹੜੇ ਵਾਅਦੇ ਕੀਤੇ ਗਏ ਸਨ, ਉਨਾਂ੍ਹ ਵਾਅਦੇਆ ਨੂੰ ਪੂਰਾ ਕਰਨਾ ਇਨਾਂ੍ਹ ਦੇ ਵਸ ਵਿੱਚ ਨਹੀ ਹੈ।ਜਿਸ ਕਰਕੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।ਲੋਕਾ ਦਾ ਗੁਸਾ ਆਪ ਸਰਕਾਰ ਦੇ ਖਿਲਾਫ ਦਿਨ ਪ੍ਰਤੀ ਦਿਨ ਵੱਧਦਾ ਚਲਿਆ ਆ ਰਿਹਾ ਹੈ।ਲੋਕ ਇਨਾਂ੍ਹ ਵੱਲੋਂ ਕੀਤੇ ਗਏ ਝੂੱਠੇ ਵਾਅਦੇਆ ਦਾ ਬਦਲਾ ਨਗਰ ਨਿਗਮ ਦੀਆ ਚੌਣਾ ਵਿੱਚ ਇਨਾਂ੍ਹ ਦੇ ਉਮੀਦਵਾਰਾ ਦੀਆ ਜਮਾਨਤਾ ਜਬਤ ਕਰਵਾਕੇ ਉਨਾਂ੍ਹ ਨੂੰ ਹਰਾਕੇ ਲੈਣਗੇ।

About Author

Leave A Reply

WP2Social Auto Publish Powered By : XYZScripts.com