ਲੁਧਿਆਣਾ (ਸੰਜੇ ਮਿੰਕਾ) ਸਿਹਤ ਵਿਭਾਗ ਪੰਜਾਬ ਵੱਲੋ ਜਾਰੀ ਹੁਕਮਾਂ ਮੁਤਾਬਿਕ ਸਿਵਲ ਸਰਜਨ ਡਾ ਹਿਤਿੰਦਰ ਕੌਰ ਦੇ ਦਿਸਾ ਨਿਰਦੇਸਾਂ ਤਹਿਤ ਜਿਲ੍ਹੇ ਭਰ ਦੇ ਸਰਕਾਰੀ ਸਿਹਤ ਕੇਦਰਾਂ ਤੇ ਆਮ ਲੋਕਾਂ ਨੂੰ ਡੇਗੂ ਅਤੇ ਚਿਕਣਗਣੀਆਂ ਦੇ ਬਚਾਅ ਸਬੰਧੀ ਟੀਮਾਂ ਵਲੋ ਜਾਗਰੂਕ ਕੀਤਾ ਜਾ ਰਿਹਾ ਹੈ।ਇਸੇ ਮੁਹਿੰਮ ਤਹਿਤ ਜੱਸੀਆ ਪਿੰਡ ਨਜ਼ਦੀਕ ਬਣੀਆ ਝੁੱਗੀਆਂ ਝੋਪੜੀਆਂ ਵਿਚ ਰਹਿ ਰਹੇ ਪ੍ਰਵਾਸੀ ਲੋਕਾਂ ਅਤੇ ਜੱਸੀਆ ਪਿੰਡ ਦੇ ਮਿਡਲ ਸਕੂਲ ਵਿਚ ਬੱਚਿਆਂ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਮਾਸ ਮੀਡੀਆਂ ਵਿੰਗ ਦੇ ਡਿਪਟੀ ਮਾਸ ਮੀਡੀਆ ਅਫਸਰ ਰਜਿੰਦਰ ਸਿੰਘ ਅਤੇ ਜਿ਼ਲਾ ਬੀ ਸੀ ਸੀ ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਡੇਗੂ ਅਤੇ ਚਿਕਣਗੁਣੀਆਂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਇਹ ਮੱਛਰ ਦਿਨ ਵੇਲੇ ਕੱਟਦਾ ਹੈ।ਉਨਾਂ ਡੇਗੂ ਅਤੇ ਚਿਕਣਗੁਣੀਆਂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਜੇਕਰ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸੀਆ ਵਿਚ ਦਰਦ, ਚਮੜੀ ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆ ਅਤੇ ਨੱਕ ਵਿਚੋ ਖੂਨ ਦਾ ਵਗਣਾ ਡੇਗੂ ਦੇ ਲੱਛਣ ਹੋ ਸਕਦੇ ਹਨ।ਇਸ ਮੌਕੇ ਲੋਕਾਂ ਨੂੰ ਜਾਗਰੁਕ ਕਰਦੇ ਸਮੇ ਉਨਾਂ ਬਚਾਅ ਦੇ ਸਾਧਨ ਦੱਸੇ ਕਿਹਾ ਕਿ ਕੂਲਰਾਂ ,ਗਮਲਿਆ, ਫਰਿੱਜ਼ਾ ਦੇ ਪਿਛਲੇ ਪਾਸੇ ਲੱਗੀਆਂ ਟਰੇਆ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।ਸੁੱਕਰਵਾਰ ਦਾ ਦਿਨ ਕੂਲਰਾਂ ਅਤੇ ਗਮਲਿਆਂ ਆਦਿ ਵਿਚੋ ਪਾਣੀ ਕੱਢ ਕੇ ਇਹ ਦਿਨ ਡਰਾਈ ਡੇਅ ਵਜੋ ਮਨਾਇਆ ਜਾਵੇ, ਬੁਖਾਰ ਹੋਣ ਦੀ ਹਾਲਤ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾਵੇ।ਬਿਮਾਰੀਆਂ ਤੋ ਬਚਣ ਸਬੰਧੀ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਅਤੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।
Previous Articleਆਮ ਆਦਮੀ ਕਲੀਨਿਕਾਂ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ : ਸਿਵਲ ਸਰਜਨ