- ਆਮ ਆਦਮੀ ਕਲੀਨਿਕ ਚਾਂਦ ਸਿਨੇਮਾਂ 3802 ਮਰੀਜਾਂ ਦੀ ਜਾਂਚ ਨਾਲ ਪੰਜਾਬ ਵਿਚੋ ਮੋਹਰੀ
ਲੁਧਿਆਣਾ (ਸੰਜੇ ਮਿੰਕਾ) ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਹਾਲ ਵਿਚ ਹੀ ਜਿਲਾ ਲੁਧਿਆਣਾਂ ਵਿਚ ਸ਼ੁਰੂ ਕੀਤੇ ਗਏ 9 ਆਮ ਆਦਮੀ ਕਲੀਨਿਕ ਤੇ ਮਰੀਜਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਉਨਾ ਦੱਸਿਆ ਕਿ ਇਨਾ 9 ਆਮ ਆਦਮੀ ਕਲੀਨਿਕਾਂ ਵਿਚੋ 6 ਕਲੀਨਿਕ ਸ਼ਹਿਰ ਦੀ ਸੰਘਣੀ ਅਬਾਦੀ ਵਿਚ ਖੋਲੇ ਗਏ ਹਨ।ਉਨਾ ਇਸ ਗੱਲ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਇਸ ਸਮੇ ਸ਼ਹਿਰ ਵਿਚ ਚਲ ਰਹੇ ਆਮ ਆਦਮੀ ਕਲੀਨਿਕ ਚਾਂਦ ਸਿਨੇਮਾ ਵਿਚ ਸਭ ਤੋ ਜਿਆਦਾ ਓ.ਪੀ.ਡੀ. ਕੀਤੀ ਜਾ ਰਹੀ ਹੈ ਜਿਸ ਕਾਰਨ ਚਾਂਦ ਸਿਨੇਮਾ ਆਮ ਆਦਮੀ ਕਲੀਨਿਕ ਪੂਰੇ ਪੰਜਾਬ ਵਿਚੋ ਪਹਿਲੇ ਨੰਬਰ ਤੇ ਚਲ ਰਿਹਾ ਹੈ। ਉਨਾ ਦੱਸਿਆ ਕਿ ਉਕਤ ਕਲੀਨਿਕ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਨੋ 15 ਅਗਸਤ ਨੂੰ ਕਰਕੇ ਲੋਕ ਅਰਪਣ ਕੀਤਾ ਗਿਆ ਸੀ।ਉਨਾ ਦੱਸਿਆ ਕਿ ਮਿਤੀ 15 ਅਗਸਤ ਤੋ ਲੈਕੇ ਹੁਣ ਤੱਕ ਚਾਂਦ ਸਿਨੇਮਾ ਆਮ ਆਦਮੀ ਕਲੀਨਿਕ ਵਿਚ 3802 ਮਰੀਜਾਂ ਦੀ ਜਾਂਚ ਕੀਤੀ ਗਈ ਹੈ ਜ਼ੋ ਕਿ ਪੂਰੇ ਪੰਜਾਬ ਵਿਚੋ ਜਿਆਦਾ ਹੈ।ਉਨਾ ਕਿਹਾ ਕਿ ਲੋਕਾਂ ਦੇ ਭਾਰੀ ਉਤਸ਼ਾਹ ਨੂੰ ਦੇਖਦੇ ਹੋਏ ਹਲਕਾ ਵਿਧਾਇਕਾਂ ਦੇ ਸਹਿਯੋਗ ਨਾਲ ਆਉਣ ਵਾਲੇ ਦਿਨਾ ਸਮੇ ਵਿਚ ਹੋਰ ਆਮ ਆਦਮੀ ਕਲੀਨਿਕ ਖੋਲਣ ਲਈ ਢੁੱਕਵੀਆ ਥਾਵਾਂ ਦੀ ਚੋਣ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕੀਤੀਆ ਜਾ ਸਕਣ।