Friday, May 9

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅੰਡਰ-17 ਲੜਕੇ/ਲੜਕੀਆਂ ਦੇ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ

  • ਅੱਜ ਦੇ ਮੁਕਾਬਲਿਆਂ ‘ਚ ਕਰੀਬ 4914 ਖਿਡਾਰੀਆਂ ਨੇ ਲਿਆ ਹਿੱਸਾ – ਜ਼ਿਲ੍ਹਾ ਖੇਡ ਅਫ਼ਸਰ

ਲੁਧਿਆਣਾ, (ਸੰਜੇ ਮਿੰਕਾ) – ਖੇਡਾਂ ਵਤਨ ਪੰਜਾਬ ਦੀਆਂ ਮੁਕਾਬਲੇ ਪੂਰੇ ਧੂਮ-ਧਾਮ ਅਤੇ ਸੁਚੱਜੇ ਢੰਗ ਹੇਠ ਸਫ਼ਲਤਾਪੂਰਵਕ ਚੱਲ ਰਹੇ ਹਨ। ਖਿਡਾਰੀਆਂ ਦਾ ਉਤਸ਼ਾਹ ਖੇਡ ਮੈਦਾਨਾਂ ਵਿੱਚ ਆਮ ਦੇਖਿਆ ਜਾ ਸਕਦਾ ਹੈ। ਅੱਜ ਅੰਡਰ-17 ਲੜਕੇ/ਲੜਕੀਆਂ ਦੇ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ ਹੋਈ ਜਿਸ ਵਿੱਚ ਕਰੀਬ 4914 ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਸ਼ਬਦਾਂ ਨੂੰ ਪ੍ਰਗਟਾਉਂਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜ਼ਿਲ੍ਹਾ ਪੱਧਰੀ ਅੰਡਰ-14 ਮੁਕਾਬਲਿਆਂ ਦੀ ਸਮਾਪਤੀ ਹੋਈ ਅਤੇ ਅੱਜ ਅੰਡਰ-17 ਲੜਕੇ/ਲੜਕੀਆਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਰਾ ਪੱਧਰ ‘ਤੇ 12 ਤੋਂ 22 ਸਤੰਬਰ, 2022 ਤੱਕ ਖੇਡਾਂ ਕਰਵਾਈਆਂ ਜਾਣੀਆਂ ਹਨ। ਅੱਜ ਦੇ ਜੇਤੂ ਖਿਡਾਰੀਆਂ ਅਤੇ ਟੀਮਾਂ ਦਾ ਵੇਰਵਾ ਸਾਂਝਾ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਤੈਰਾਕੀ: 50 ਮੀਟਰ ਫਰੀ ਸਟਾਈਲ (ਲੜਕੇ) ‘ਚ ਮਮਨ ਸੁਖੀਜਾ ਅਤੇ ਲੜਕੀਆਂ ‘ਚ ਗੁਰਨੂਰ ਕੌਰ ਗਿੱਲ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। 50 ਮੀਟਰ ਬੈਕ ਸਟਰੋਕ (ਲੜਕੀਆਂ) ‘ਚ ਭਾਗਿਆ ਵਰਧਿਕਾ ਵਰਮਾ ਨੇ ਬਾਜੀ ਮਾਰੀ ਹੈ। 50 ਮੀਟਰ ਬਰੈਸਟ ਸਟ੍ਰੋਕ (ਲੜਕੇ) ‘ਚ ਨਵਰਾਜ ਸਿਕੰਦ ਅਤੇ ਲੜਕੀਆਂ ‘ਚ ਗੁਰਨੂਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ 100 ਮੀਟਰ ਬੈਕ ਸਟਰੋਕ (ਲੜਕੇ) ‘ਚ ਸਕਤੀਵੀਰ ਸਿੰਘ ਜੇਤੂ ਰਿਹਾ। 100 ਮੀਟਰ ਬਰੈਸਟ ਸਟ੍ਰੋਕ (ਲੜਕੇ) ‘ਚ ਨਵਰਾਜ ਸਿੰਘ ਜਦਕਿ ਲੜਕੀਆਂ ‘ਚ ਕਸਿਸ ਰਾਵਤ ਨੇ ਪਹਿਲਾ ਸਥਾਨ ਹਾਸਲ ਕੀਤਾ। 200 ਮੀਟਰ ਬਟਰਫਲਾਈ ਸਟ੍ਰੋਕ (ਲੜਕੇ) ਕਾਰਤਿਕ ਬਹਿਲ ਜਦਕਿ ਲੜਕੀਆਂ ‘ਚ ਗੁਨਿਕਾ ਪ੍ਰਭਾਕਰ ਜੇਤੂ ਰਹੀ। ਐਥਲੈਟਿਕਸ: ਈਵੈਂਟ 400 ਮੀਟਰ (ਲੜਕੇ) ਲਵਕੇਸ, ਲੜਕੀਆਂ ‘ਚ ਨਵਜੋਤ ਕੌਰ, 1500 ਮੀਟਰ ਪਰਮਿੰਦਰ ਸਿੰਘ, ਲੜਕੀਆਂ ‘ਚ ਸਿਮਰਨਪ੍ਰੀਤ ਕੌਰ, ਡਿਸਕਸ ਥਰੋ (ਲੜਕੇ) ਅਰਮਾਨਜੋਤ ਸਿੰਘ, ਲੜਕੀਆਂ ‘ਚ ਪ੍ਰਕਿਰੀ ਸੂਦ ਨੇ ਅੱਵਲ ਰਹੀ। ਜੂਡੋ : 40 ਕਿਲੋ ਗ੍ਰਾਮ ਭਾਰ ਵਰਗ (ਸਾਰੀਆਂ ਲੜਕੀਆਂ) ‘ਚ ਪਹਿਲੇ ਸਥਾਨ ‘ਤੇ ਰਿਧਿਮਾ ਜਦਕਿ 44 – ‘ਚ ਚੰਚਲ, 48 ‘ਚ ਰਾਧਿਕਾ, 52 ‘ਚ ਖੁਸ਼ਬੂ, 57 ‘ਚ ਨਤਾਸ਼ਾ, 63 ‘ਚ ਖੁਸ਼ੀ (ਚੰਨਣ ਦੇਵੀ ਸਕੂਲ) ਜੇਤੂ ਰਹੀ। ਸਾਫਟਬਾਲ ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸਕੂਲ ਕਾਸਾਬਾਦ ਨੇ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਗਿੱਲ ਮਾਰਕੀਟ ਨੂੰ 15-0 ਦੇ ਫਰਕ ਨਾਲ ਹਰਾਇਆ। ਸਰਕਾਰੀ ਹਾਈ ਸਕੂਲ ਸ਼ੇਰਪੁਰ ਕਲਾਂ ਨੇ ਗੁਰੂ ਨਾਨਕ ਪਬਲਿਕ ਸਕੂਲ ਨੂੰ 18-7 ਦੇ ਫਰਕ ਨਾਲ ਹਰਾਇਆ ਜਦਕਿ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਨੇ ਕੋਚਿੰਗ ਸੈਂਟਰ ਮੱਲ੍ਹਾ ਨੇ 10-2 ਦੇ ਫਰਕ ਨਾਲ ਮੈਚ ਜਿੱਤਿਆ। ਹਾਕੀ ਅੰਡਰ-17 ਲੜਕੀਆਂ: ਬੋਪਾਰਾਏ ਕਲਾਂ ਦੀ ਟੀਮ ਨੇ ਸਿੱਧਵਾਂ ਖੁਰਦ ਦੀ ਟੀਮ ਨੂੰ 1-0 ਨਾਲ ਹਰਾਇਆ, ਕੋਚਿੰਗ ਸੈਂਟਰ ਜਲਾਲਦੀਵਾਲ ਦੀ ਟੀਮ ਨੂੰ ਕਾਮਨ ਸੈਂਟਰ ਲੁਧਿਆਣਾ ਦੀ ਟੀਮ ਨੂੰ 3-0 ਨਾਲ ਹਰਾਇਆ, ਸੁਧਾਰ ਦੀ ਟੀਮ ਨੇ ਨਨਕਾਣਾ ਪਬਲਿਕ ਸਕੂਲ ਕਿਲਾਰਾਏਪੁਰ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ ਜਦਕਿ ਸਰਕਾਰੀ ਸਕੂਲ ਮੁੰਡੀਆਂ ਕਲਾਂ ਦੀ ਟੀਮ ਨੇ ਸੀਹਾਂ ਦੌਦ ਦੀ ਟੀਮ ਨੂੰ 1-0 ਨਾਲ ਮਾਤ ਦਿੱਤੀ। ਇਸ ਤੋਂ ਇਲਾਵਾ ਹਾਕੀ ਅੰਡਰ-17 ਲੜਕੇ: ਮਾਤਾ ਸਾਹਿਬ ਕੌਰ ਜਰਖੜ੍ਹ ਦੀ ਟੀਮ ਨੇ ਕਿਲਾਰਾਏਪੁਰ ਦੀ ਟੀਮ ਨੂੰ 4-0 ਦੇ ਫਰਕ ਨਾਲ ਹਰਾਇਆ ਜਦਕਿ ਰਾਮਪੁਰ ਦੀ ਟੀਮ ਨੇ ਸਰਕਾਰੀ ਸਕੂਲ ਬੋਪਾਰਾਏ ਦੀ ਟੀਮ ‘ਤੇ 4-0 ਨਾਲ ਜਿੱਤ ਦਰਜ਼ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਜੇਤੂ ਖਿਡਾਰੀਆਂ/ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸੂਬਾ ਪੱਧਰੀ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਕੜੀ ਮਿਹਨਤ ਜਾਰੀ ਰੱਖਣ ਕਿਉਂਕਿ ਸੂਬੇ ਵਿੱਚ ਮਾਣਯੋਗ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਜੀਅ ਤੋੜ ਮਿਹਨਤ ਕਰ ਰਹੀ ਹੈ।

About Author

Leave A Reply

WP2Social Auto Publish Powered By : XYZScripts.com