Wednesday, March 12

ਪੰਜਾਬ ਅਤੇ ਸਿੰਧ ਬੈਂਕ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਵੰਡੇ ਮਨਜ਼ੂਰੀ ਪੱਤਰ

ਲੁਧਿਆਣਾ, (ਸੰਜੇ ਮਿੰਕਾ) – ਕ੍ਰੈਡਿਟ ਆਊਟਰੀਚ ਪ੍ਰੋਗਰਾਮ ਸਰਕਾਰੀ ਸਪਾਂਸਰਡ ਸਕੀਮਾਂ ਜਿਵੇਂ ਕੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ, ਕੇਸੀਸੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਅਤੇ ਹੋਰ ਸਕੀਮਾਂ ਦਾ ਆਯੋਜਨ ਪੰਜਾਬ ਐਂਡ ਸਿੰਧ ਬੈਂਕ, ਜ਼ੋਨਲ ਦਫ਼ਤਰ, ਲੁਧਿਆਣਾ ਵੱਲੋਂ ਅੱਜ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰ ਸੇਟੀ), ਹੰਬੜਾਂ ਰੋਡ, ਲੁਧਿਆਣਾ ਵਿਖੇ ਕੀਤਾ ਗਿਆ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਡਾ. ਪਰਵੀਨ ਮੋਂਗੀਆ, ਫੀਲਡ ਜਨਰਲ ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ ਐਫਜੀਐਮਓ, ਚੰਡੀਗੜ੍ਹ ਨੇ ਕੀਤਾ ਅਤੇ ਸ੍ਰੀਮਤੀ ਅਪਰਨਾ ਐਮ.ਬੀ., ਆਈ.ਏ.ਐਸ., ਸਹਾਇਕ ਕਮਿਸ਼ਨਰ, ਲੁਧਿਆਣਾ, ਗੈਸਟ ਆਫ਼ ਆਨਰ, ਸ਼. ਦਵਿੰਦਰ ਕੁਮਾਰ, ਏ.ਜੀ.ਐਮ, ਨਬਾਰਡ, ਲੁਧਿਆਣਾ, ਸ਼. ਸਤਬੀਰ ਸਿੰਘ, ਜ਼ੋਨਲ ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ, ਲੁਧਿਆਣਾ, ਸ. ਸੰਜੇ ਕੁਮਾਰ ਗੁਪਤਾ, ਲੀਡ ਜ਼ਿਲ੍ਹਾ ਮੈਨੇਜਰ, ਲੁਧਿਆਣਾ, ਸ. ਰੂਪ ਚੰਦਰ ਰਾਏ, ਡਾਇਰੈਕਟਰ, ਆਰ ਸੇਟੀ ਅਤੇ ਪੰਜਾਬ ਐਂਡ ਸਿੰਧ ਬੈਂਕ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਸ਼ਾਖਾ ਪ੍ਰਬੰਧਕ ਪ੍ਰੋਗਰਾਮ ਵਿਚ ਮੌਜੂਦ ਸਨ । ਐਫਜੀਐਮ, ਡਾ. ਪਰਵੀਨ ਮੋਂਗੀਆ ਨੇ ਵਿੱਤੀ ਸਮਾਵੇਸ਼ ਦੇ ਲਾਭਾਂ ਦਾ ਵਰਣਨ ਕੀਤਾ ਅਤੇ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਵਰਗੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਤਹਿਤ ਆਪਣੇ ਆਪ ਨੂੰ ਦਰਜ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਵੱਧ ਤੋਂ ਵੱਧ ਲਾਭ ਲੈਣ ਦੀ ਸਲਾਹ ਵੀ ਦਿੱਤੀ। ਸ਼੍ਰੀਮਤੀ ਅਪਰਨਾ ਐਮ.ਬੀ., ਆਈ.ਏ.ਐਸ., ਸਹਾਇਕ ਕਮਿਸ਼ਨਰ, ਲੁਧਿਆਣਾ ਨੇ ਸਰਕਾਰ ਦੁਆਰਾ ਸ਼ੁਰੂ ਕੀਤੀ ਜਨ-ਧਨ ਯੋਜਨਾ ਤਹਿਤ ਲਾਭ ਲੈਣ ਦੀ ਸਲਾਹ ਦਿੱਤੀ। ਸ਼. ਦਵਿੰਦਰ ਕੁਮਾਰ, ਏ.ਜੀ.ਐਮ., ਨਬਾਰਡ, ਲੁਧਿਆਣਾ ਨੇ ਸਰਕਾਰ ਦਵਾਰਾ ਚਲਾਈ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਦੱਸਿਆ। ਸ਼. ਸਤਬੀਰ ਸਿੰਘ ਨੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਲਾਭਪਾਤਰੀਆਂ ਨੂੰ ਬਿਨਾਂ ਕਿਸੇ ਜਮਾਂਦਰੂ ਸੁਰੱਖਿਆ ਅਤੇ ਮੁਸ਼ਕਲ ਰਹਿਤ ਕਰਜ਼ਾ ਸਹੂਲਤਾਂ ਦੇ ਮੁਹੱਈਆ ਕਰਵਾਏ ਜਾਨ ਬਾਰੇ ਵਿਸਥਾਰ ਨਾਲ ਦੱਸਿਆ। ਇਸ ਪ੍ਰੋਗਰਾਮ ਵਿਚ 100 ਤੋਂ ਵੱਧ ਲਾਭਪਾਤਰੀਆਂ ਨੂੰ ਵਿੱਤੀ ਸਮਾਵੇਸ਼ ਅਤੇ ਵੱਖ-ਵੱਖ ਸਕੀਮਾਂ ਅਧੀਨ ਮਨਜ਼ੂਰੀ ਪੱਤਰ ਵੰਡੇ ਗਏ। ਇਸ ਮੌਕੇ ਡਾ: ਪਰਵੀਨ ਮੋਂਗੀਆ ਅਤੇ ਸ਼. ਸਤਬੀਰ ਸਿੰਘ ਵੱਲੋਂ ਆਰ ਸੇਟੀ ਕੈਂਪਸ ਵਿਚ ਪੌਦੇ ਵੀ ਲਗਾਏ ਗਏ। ਪ੍ਰੋਗਰਾਮ ਦੀ ਸਮਾਪਤੀ ਸ਼. ਰਾਮ ਸਰਨ, ਏ.ਜੀ.ਐਮ., ਪੰਜਾਬ ਐਂਡ ਸਿੰਧ ਬੈਂਕ ਨੇ ਧੰਨਵਾਦ ਨੋਟ ਰਾਹੀਂ ਕੀਤਾ।

About Author

Leave A Reply

WP2Social Auto Publish Powered By : XYZScripts.com