- ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ‘ਚੋ 500 ਦੇ ਕਰੀਬ ਪ੍ਰਧਾਨ ਸਹਿਬਾਨਾ ਵੱਲੋਂ ਸ਼ਮੂਲੀਅਤ
ਲੁਧਿਆਣਾ, (ਸੰਜੇ ਮਿੰਕਾ) – ਵੇਰਕਾ ਮਿਲਕ ਪਲਾਂਟ ਵੱਲੋਂ ਸਾਲ 2018-19, 2019-20 ਅਤੇ 2020-21 ਦਾ ਆਮ ਇਜਲਾਸ ਕਰਵਾਇਆ ਗਿਆ। ਇਸ ਦੌਰਾਨ ਮਿਲਕ ਯੂਨੀਅਨ ਨਾਲ ਜੁੜੀਆਂ ਹੋਈਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਵਿੱਚੋ 500 ਦੇ ਕਰੀਬ ਪ੍ਰਧਾਨ ਸਾਹਿਬਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਵੇਰਕਾ ਲੁਧਿਆਣਾ ਡੇਅਰੀ ਵੱਲੋਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਲਈ 3 ਕਰੋੜ 62 ਲੱਖ ਰੁਪਏ ਬੋਨਸ ਵਜੋਂ ਰੱਖੇ ਗਏ। ਇਸ ਤੋਂ ਇਲਾਵਾ 1.98 ਕਰੋੜ ਰੁਪਏ ਹਿੱਸਾ ਪੂੰਜੀ ਵਜੋਂ ਸਭਾਵਾਂ ਲਈ ਰਾਖਵੇਂ ਰੱਖੇ ਗਏ। ਇਸ ਮੌਕੇ ਵੇਰਕਾ ਲੁਧਿਆਣਾ ਡੇਅਰੀ ਦੇ ਜਨਰਲ ਮੈਨੇਜਰ ਸ਼੍ਰੀ ਰੁਪਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਵੇਰਕਾ ਲੁਧਿਆਣਾ ਡੇਅਰੀ ਆਪਣੇ ਨਾਲ ਜੁੜੇ ਹੋਏ ਦੁੱਧ ਉਤਪਾਦਕਾਂ ਦੇ ਹਿੱਤਾਂ ਲਈ ਹਮੇਸ਼ਾ ਤੱਤਪਰ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਦੁੱਧ ਦੀ ਮੰਦੀ ਦੇ ਬਾਵਜੂਦ ਵੇਰਕਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਤੋ ਇਲਾਵਾਂ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆ ਹਨ ਜੋ ਕਿ ਹੋਰ ਕਿਸੇ ਪ੍ਰਾਈਵੇਟ ਅਦਾਰੇ ਵੱਲੋਂ ਨਹੀ ਦਿੱਤੀਆਂ ਜਾ ਰਹੀਆ। ਉਨ੍ਹਾ ਦੱਸਿਆ ਕਿ ਦੁੱਧ ਦੀ ਖਰੀਦ ਵਿੱਚ ਪਾਰਦਸ਼ਤਾ ਲਿਆਉਣ ਲਈ ਆਟੋ-ਮੈਟਿਕ ਮਿਲਕ ਕੁਲੈਕਸ਼ਨ ਯੂਨਿਟ, ਦੁੱਧ ਦੀ ਟੈਸਟਿੰਗ ਲਈ ਮਿਲਕੋ ਸਕਰੀਨ ਅਤੇ ਲੈਕਟੋਸਕੈਨ, ਬੀ.ਐਮ.ਸੀ. ਸਬਸਿਡੀ ‘ਤੇ ਮੁੱਹਈਆ ਕਰਵਾਏ ਗਏ ਹਨ। ਪਸ਼ੂਆਂ ਦੀ ਸਿਹਤ ਸੁਧਾਰਣ ਲਈ ਵੈਟਨਰੀ ਸੇਵਾਵਾਂ ਦਿੱਤੀਆਂ ਜਾ ਰਹੀਆ ਹਨ, ਜਿਸ ਵਿੱਚ ਪਸ਼ੂਆਂ ਦੀ ਦਵਾਈਆਂ ਰਿਆੲਤੀ ਦਰ੍ਹਾਂ ਤੇ ਪਸ਼ੂਆਂ ਦੀ ਨਸਲ ਸੁਧਾਰਣ ਲਈ ਕਾਫ ਰੀਅਰਿੰਗ ਪ੍ਰੋਜੈਕਟ ਰਾਹੀ ਤਕਨੀਕੀ ਜਾਣਕਾਰੀ ਮੁੱਹਈਆ ਕਰਵਾਈ ਜਾ ਰਹੀ ਹੈ। ਸ੍ਰੀ ਸੇਖੋਂ ਨੇ ਅੱਗੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ‘ਤੇ ਵੇਰਕਾ ਵੱਲੋਂ ਸ਼ੁੱਧ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਵੇਰਕਾ ਲੁਧਿਆਣਾ ਡੇਅਰੀ ਵੱਲੋਂ ਦੁੱਧ ਉਤਪਾਦਕਾਂ ਨੂੰ ਹਰੇ ਚਾਰੇ ਦੇ ਸੁਧਰੇ ਅਤੇ ਦੋਗਲੀ ਕਿਸਮ ਦੇ ਬੀਜ਼ ਰਿਆੲਤੀ ਦਰ੍ਹਾਂ ‘ਤੇ ਦਿੱਤੇ ਜਾ ਰਹੇ ਹਨ ਅਤੇ ਨਾਲ ਹੀ ਡੇਅਰੀ ਫਾਰਮਿੰਗ ਦੇ ਖਰਚੇ ਨੂੰ ਘਟਾਉਣ ਲਈ ਹਰੇ ਚਾਰੇ ਦਾ ਆਚਾਰ ਪਾਉਣ ਲਈ ਫੌਡਰ ਹਾਰਵੈਸਟਰ ਮਸ਼ੀਨ ਅਤੇ ਫੌਡਰ ਚੌਪਰ ਲੋਡਰ ਮਸ਼ੀਨਾਂ ਵਾਜਿਬ ਕਿਰਾਏ ਉੱਪਰ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋ ਇਲਾਵਾਂ ਪਸ਼ੂਆਂ ਲਈ ਸੰਤੁਲਿਤ ਪਸ਼ੂ ਖੁਰਾਕ ਜੋ ਕਿ ਵਾਜਿਬ ਰੇਟ ‘ਤੇ ਸਭਾ ਪੱਧਰ ਤੇ ਮੁੱਹਈਆ ਕਰਵਾਈ ਜਾ ਰਹੀ ਹੈ ਅਤੇ ਪਸ਼ੂਆ ਵਿੱਚ ਧਾਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਚਿਲੇਟਿਡ ਮਿਨਰਲ ਮਿਕਸਚਰ 30 ਫੀਸਦ ਸਬਸਿਡੀ ‘ਤੇ ਮੁੱਹਈਆ ਕਰਵਾਇਆ ਜਾ ਰਿਹਾ ਹੈ। ਵੇਰਕਾ ਲੁਧਿਆਣਾ ਡੇਅਰੀ ਵੱਲੋਂ ਪਰਾਲੀ ਦੀ ਸੰਭਾਲ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਇੱਕ ਬੇਲਰ ਰੇਕ ਸੈੱਟ ਦੀ ਖ੍ਰੀਦ ਕੀਤੀ ਗਈ ਹੈ, ਜੋ ਕਿ ਦੁੱਧ ਉਤਪਾਦਕਾਂ ਨੂੰ ਵਾਜ਼ਿਬ ਕਿਰਾਏ ਉੱਪਰ ਮੁਹੱਈਆ ਕਰਵਾਈ ਜਾ ਰਹੀ ਹੈ। ਜਿਸ ਤਹਿਤ ਵੱਧ ਤੋਂ ਵੱਧ ਦੁੱਧ ਉਤਪਾਦਕਾਂ ਨੂੰ ਪਰਾਲੀ ਦੀ ਵਰਤੋਂ ਕਰਨ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਇਸ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ। ਜਿਲ੍ਹਾ ਮੋਗਾ, ਪੰਜਾਬ ਦਾ ਇੱਕ ਪ੍ਰਮੁੱਖ ਜਿਲ੍ਹਾ ਹੈ। ਇਸ ਜਿਲ੍ਹੇ ਦੀਆ ਵੱਡੀਆ ਖੇਤੀਬਾੜੀ ਸਭਾਵਾਂ ਜਿਵੇ ਕਿ ਸੁਖਾਨੰਦ ਆਦਿ ਦਾ ਖੇਤੀ ਪ੍ਰਗਤੀ ਵਿੱਚ ਅਹਿਮ ਰੋਲ ਰਿਹਾ ਹੈ। ਜੇਕਰ ਦੁੱਧ ਦੇ ਮੰਡੀਕਰਨ ਨੂੰ ਦੇਖੀਏ ਤਾ ਜਿਆਦਾਤਰ ਹਿੱਸਾ ਪ੍ਰਾਈਵੇਟ ਕੰਪਨੀ ਦੇ ਨਿੱਜੀ ਹੱਥਾਂ ਵਿੱਚ ਹੀ ਜਾ ਰਿਹਾ ਸੀ। ਵੇਰਕਾ ਲੁਧਿਆਣਾ ਡੇਅਰੀ ਵੱਲੋਂ ਆਪਣੇ ਵਿਸ਼ੇਸ ਯਤਨਾਂ ਕਰਕੇ ਜਿਲ੍ਹੇ ਮੋਗੇ ਦੀ ਦੁੱਧ ਸਹਿਕਾਰਤਾ ਨੂੰ ਮਜ਼ਬੂਤ ਕਰਨ ਲਈ ਮਿਲਕ ਯੂਨੀਅਨ ਲੁਧਿਆਣਾ ਦੇ ਦੁੱਧ ਖੇਤਰ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਉਪਰਾਲੇ ਅਧੀਨ ਨੈਸ਼ਨਲ ਡੇਅਰੀ ਪਲੈਨ ਸਕੀਮ ਅਧੀਨ ਦੁੱਧ ਸਹਿਕਾਰੀ ਸਭਾਵਾਂ ਵਿੱਚ ਇੱਕ ਸੌ ਸਵੈ-ਚਾਲਿਤ ਕੰਪਿਊਟਰ ਸਿਸਟਮ ਅਤੇ ਪੰਜਾਹ ਦੁੱਧ ਠੰਡਾ ਕਰਨ ਵਾਲੀਆ ਮਸ਼ੀਨਾਂ ਲਗਾਈਆ ਗਈਆ ਹਨ। ਇਸ ਤੋਂ ਇਲਾਵਾ ਵਪਾਰਕ ਡੇਅਰੀ ਫਾਰਮਾਂ ਨੂੰ ਉਤਸ਼ਾਹਿਤ ਕਰਨ ਲਈ 80 ਵਪਾਰਕ ਡੇਅਰੀ ਫਾਰਮ ਸਥਾਪਤ ਕੀਤੇ ਗਏ ਹਨ। ਦੁੱਧ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਸਭਾਵਾਂ ਵਿੱਚ ਅਤੀ ਆਧੁਨਿਕ ਮਸ਼ੀਨਾਂ ਸਥਾਪਿਤ ਕੀਤੀਆ ਗਈਆਂ ਹਨ। ਸ਼ਹਿਰ ਵਿੱਚ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਲਈ ਉੱਚ-ਕੁਆਲਟੀ ਜਾ ਰਹੀ ਹੈ। ਮਿਲਕ ਪਲਾਂਟ ਦੀ ਸਮਰੱਥਾ ਵਿੱਚ ਵਾਧਾ ਕਰਕੇ 9 ਲੱਖ ਲੀਟਰ ਪ੍ਰਤੀ ਦਿਨ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਡਿਪਟੀ ਰਜਿਸਟਰਾਰ ਸ. ਸੰਗਰਾਮ ਸਿੰਘ, ਆਡਿਟ ਅਫਸਰ ਸ. ਸੁਖਚੈਨ ਸਿੰਘ ਅਤੇ ਸ. ਮਨਮੋਹਨ ਸਿੰਘ, ਸਹਾਇਕ ਰਜਿਸਟਰਾਰ ਸ. ਗੁਰਜੋਤ ਸਿੰਘ ਅਤੇ ਸ. ਯੁਧਵੀਰ ਸਿੰਘ ਅਤੇ ਡਾਇਰੈਕਟਰ ਵੇਰਕਾ ਲੁਧਿਆਣਾ ਡੇਅਰੀ ਸ. ਰਛਪਾਲ ਸਿੰਘ, ਸ. ਮੇਜਰ ਸਿੰਘ, ਸ ਸੁਖਪਾਲ ਸਿੰਘ, ਸ. ਗੁਰਬਖਸ਼ ਸਿੰਘ, ਸ. ਧਰਮਜੀਤ ਸਿੰਘ, ਸ. ਗੁਰਦੇਵ ਸਿੰਘ, ਸ. ਤੇਜਿੰਦਰ ਸਿੰਘ ਢਿੱਲੋਂ, ਸ. ਗੁਰਬਿੰਦਰ ਸਿੰਘ, ਸ. ਤੇਜਿੰਦਰ ਸਿੰਘ, ਸ. ਹਰਮਿੰਦਰ ਸਿੰਘ, ਸ. ਪਿਆਰਾ ਸਿੰਘ, ਸ੍ਰੀਮਤੀ ਪਰਮਿੰਦਰ ਕੌਰ ਮਿਲਕਫੈੱਡ ਡਾਇਰੈਕਟਰ ਅਤੇ ਹੋਰ ਉੱਚ ਅਧਿਕਾਰੀ ਸ਼ਾਮਿਲ ਹੋਏ।