Friday, May 9

ਵਿਧਾਇਕ ਭੋਲਾ ਵੱਲੋਂ ਅਧਿਆਪਕ ਦਿਵਸ ਮੌਕੇ ਕਰੀਬ 250 ਅਧਿਆਪਕਾਂ ਦਾ ਸਨਮਾਨ

  • ਅਧਿਆਪਕਾਂ ਨੂੰ ਸਮਰਪਿਤ ਇਹ ਸਨਮਾਨ ਸਮਾਰੋਹ ਸਾਲ 2011 ਤੋਂ ਲਗਾਤਾਰ ਆਯੋਜਿਤ ਕੀਤਾ ਜਾ ਰਿਹਾ ਹੈ

ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਅਧਿਆਪਕ ਦਿਵਸ ਮੌਕੇ ਆਪਦੇ ਹਲਕੇ ਵਿੱਚ ਕਰੀਬ 250 ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਸ. ਭੋਲਾ ਵੱਲੋਂ ਅਧਿਆਪਕਾਂ ਨੂੰ ਸਮਰਪਿਤ ਇਹ ਸਨਮਾਨ ਸਮਾਰੋਹ ਸਾਲ 2011 ਤੋਂ ਲਗਾਤਾਰ ਆਯੋਜਿਤ ਕੀਤਾ ਜਾ ਰਿਹਾ ਹੈ। ਵਿਧਾਇਕ ਭੋਲਾ ਨੇ ਕਿਹਾ ਕਿ ਪਹਿਲੇ ਗੁਰੂ ਸਾਡੀ ਮਾਤਾ ਹੈ ਜਿਨ੍ਹਾਂ ਸਾਨੂੰ ਜਨਮ ਦਿੱਤਾ, ਦੂਸਰੇ ਗੁਰੂ ਸਾਡੀ ਧਰਤੀ ਮਾਤੀ ਜਿਸਦੀ ਗੋਦ ਵਿੱਚ ਅਸੀਂ ਵੱਡੇ ਹੋਏ, ਤੀਸਰੇ ਗੁਰੂ ਪਿਤਾ, ਜਿਨ੍ਹਾਂ ਦੀ ਉਂਗਲੀ ਫੜ ਕੇ ਚੱਲੇ ਅਤੇ ਚੌਥੇ ਗੁਰੂ ਸਾਡੇ ਅਧਿਆਪਕ ਹਨ, ਜੋ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਅਤੇ ਚੰਗੇ ਸੰਸਕਾਰ ਭਰਨ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਅਤੇ ਅਸੀਂ ਸਾਰੀ ਉਮਰ ਉਨ੍ਹਾਂ ਦਾ ਇਹ ਕਰਜ਼ਾ ਚੁਕਾ ਨਹੀਂ ਸਕਦੇ। ਉਨ੍ਹਾਂ ਦੱਸਿਆ ਕਿ ਸਾਲ 2011 ਤੋਂ ਲਗਾਤਾਰ ਅਧਿਆਪਕ ਦਿਵਸ ਮੌਕੇ, ਅਧਿਆਪਕਾਂ ਦੇ ਸਤਿਕਾਰ ਵਜੋਂ ਉਨ੍ਹਾਂ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਅਧਿਆਪਕਾਂ ਨੂੰ ਬਣਦਾ ਮਾਣ ਦੇਣਾ ਸਮੇਂ ਦੀ ਲੋੜ ਹੈ ਕਿਉਂਕਿ ਅਧਿਆਪਕ ਸਮਾਜ ਦੇ ਨਿਰਮਾਤਾ ਹੁੰਦੇ ਹਨ ਅਤੇ ਉਨ੍ਹਾਂ ਤੋਂ ਬਿਨਾਂ ਕੋਈ ਵੀ ਸਮਾਜ ਤਰੱਕੀ ਦੇ ਰਾਹ ਵੱਲ ਨਹੀਂ ਤੁਰ ਸਕਦਾ। ਇਸ ਮੌਕੇ ਸੁਨੀਲ ਮਹਿਤਾ, ਵਿਜੇ ਠਾਕੁਰ, ਮਨਪ੍ਰੀਤ ਸਿੰਘ ਗਿੱਲ, ਧਮਨਪ੍ਰੀਤ ਕੌਰ ਗਰੇਵਾਲ, ਰੀਨੂ ਮਹਿਤਾ, ਨੀਰੂ ਠਾਕੁਰ, ਜਸਪਾਲ ਕੌਰ, ਜਸਵਿੰਦਰ ਕੌਰ, ਬਲਜੀਤ ਕੌਰ, ਨੀਸ਼ਾ ਅਤੇ ਵਰਿੰਦਰ ਮਲਹੋਤਰਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

About Author

Leave A Reply

WP2Social Auto Publish Powered By : XYZScripts.com