Friday, May 9

ਆਈ.ਸੀ.ਸੀ.ਡਬਲਿਊ ਵੱਲੋਂ 6 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਰਾਸ਼ਟਰੀ ਬਹਾਦਰੀ ਪੁਰਸਕਾਰ – 2022 ਦਾ ਆਯੋਜਨ

  • 05 ਅਕਤੂਬਰ ਤੱਕ ਭਰੀ ਜਾ ਸਕਦੀ ਹੈ ਨੋਮੀਨੇਸ਼ਨ – ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ. ਗੁਲਬਹਾਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚਾਈਲਡ ਵੈਲਫੇਅਰ ਕੌਸਿਲ, ਪੰਜਾਬ, ਚੰਡੀਗੜ ਵੱਲੋ 6 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ (ਆਈ.ਸੀ.ਸੀ.ਡਬਲਿਊ) ਵੱਲੋਂ ਬੱਚਿਆਂ ਲਈ ਰਾਸ਼ਟਰੀ ਬਹਾਦਰੀ ਪੁਰਸਕਾਰ – 2022 ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਐਵਾਰਡ ਉਹਨਾਂ ਬੱਚਿਆਂ ਨੂੰ ਦਿੱਤਾ ਜਾਣਾ ਹੈ, ਜਿੰਨਾ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਕਿਸੇ ਦੂਸਰੇ ਦੀ ਜਾਨ ਨੂੰ ਬਚਾਇਆ ਹੋਵੇ, ਜਿਵੇਂ ਕਿ ਕਿਸੇ ਡੁੱਬਦੇ ਨੂੰ ਬਚਾਉਣਾ, ਕਿਸੇ ਜੰਗਲੀ ਜਾਨਵਰ ਦੇ ਅਟੈਕ ਤੋਂ ਆਦਿ, ਜਿਥੇ ਬੱਚੇ ਦੀ ਬਹਾਦੁਰੀ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਹੀ ਹੋਵੇ। ਉਨ੍ਹਾਂ ਦੱਸਿਆ ਕਿ ਇਹ ਬਹਾਦੁਰੀ ਆਪਣੀ ਜਾਣ ਦੀ ਪਰਵਾਹ ਕੀਤੇ ਬਿਨਾਂ੍ਹ ਨਿਰਸਵਾਰਥ ਕੀਤੀ ਹੋਈ ਹੋਣੀ ਚਾਹੀਦੀ ਹੈ ਅਤੇ ਇਸ ਵਿੱਚ ਕਿਸੇ ਵੀ ਸਮਾਜਿਕ ਬੁਰਾਈ ਦੇ ਵਿਰੁੱਧ ਕੀਤਾ ਜਾਣ ਵਾਲਾ ਕੰਮ ਵੀ ਸ਼ਾਮਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਬਹਾਦੁਰੀ ਦੀ ਖਬਰ ਕਿਸੇ ਵੀ ਅਖ਼ਬਾਰ ਅਤੇ ਟੀ.ਵੀ. ਚੈਨਲ ‘ਤੇ ਹੋਣੀ ਲਾਜ਼ਮੀ ਹੈ ਅਤੇ ਇਹ ਘਟਨਾ 1 ਜੁਲਾਈ, 2021 ਤੋਂ 30 ਸਤੰਬਰ, 2022 ਤੱਕ ਵਾਪਰੀ ਹੋਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹਨਾਂ ਦੀ ਨੋਮੀਨੇਸ਼ਨ ICCW’s website ਤੋਂ ਪ੍ਰੋਫਾਰਮਾ ਡਾਊਨਲੋਡ ਕਰਦਿਆਂ ਮੁਕੰਮਲ ਜਾਣਕਾਰੀ ਭਰਕੇ ਮਾਨਯੋਗ ਡਿਪਟੀ ਕਮਿਸ਼ਨਰ, ਲੁਧਿਆਣਾ ਦੇ ਦਫਤਰ ਵਿਖੇ 05.10.2022 ਤੱਕ ਹਰ ਹੀਲੇ ਜਮਾਂ੍ਹ ਕਰਵਾਈ ਜਾਵੇ।

About Author

Leave A Reply

WP2Social Auto Publish Powered By : XYZScripts.com