Friday, May 9

ਵਿਧਾਇਕ ਭੋਲਾ ਵੱਲੋਂ ਉੱਜਵਲ ਯੋਜਨਾ ਤਹਿਤ ਲੋੜਵੰਦ 125 ਪਰਿਵਾਰਾਂ ਨੂੰ ਵੰਡੇ ਮੁਫ਼ਤ ਗੈਸ ਕੁਨੈਕਸ਼ਨ

  • ਯੋਜਨਾ ਤਹਿਤ ਹਰ ਹਫ਼ਤੇ ਵੰਡੇ ਜਾਣਗੇ ਮੁਫ਼ਤ ਕੁਨੈਕਸ਼ਨ

ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਅੱਜ ਆਪਣੇ ਹਲਕਾ ਅਧੀਨ ਪੈਂਦੇ ਰਾਹੋਂ ਰੋਡ ‘ਤੇ ਥੰਮਨ ਗੈਸ ਏਜੰਸੀ ਵਿਖੇ ਉੱਜਵਲ ਯੋਜਨਾ ਤਹਿਤ ਕਰੀਬ 125 ਲੋੜਵੰਦ ਪਰਿਵਾਰਾਂ ਨੂੰ ਗੈਸ ਕੁਨੈਕਸ਼ਨਾਂ ਦੀ ਵੰਡ ਕੀਤੀ ਗਈ। ਇਸ ਮੌਕੇ ਵਿਧਾਇਕ ਭੋਲਾ ਨੇ ਕਿਹਾ ਕਿ ਉੱਜਵਲ ਯੋਜਨਾ ਤਹਿਤ ਹਰ ਹਫ਼ਤੇ ਲੋੜਵੰਦ ਪਰਿਵਾਰਾਂ ਨੂੰ ਇਹ ਗੈਸ ਕੁਨੈਕਸ਼ਨ ਮੁਫਤ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰ ਸਾਡੇ ਵਾਰਡ ਪ੍ਰਧਾਨ, ਬਲਾਕ ਪ੍ਰਧਾਨ ਜਾਂ ਮੁੱਖ ਦਫਤਰ ਵਿਖੇ ਆਪਣਾ ਨਾਮ ਦਰਜ਼ ਕਰਵਾਕੇ ਇਸ ਸਕੀਮ ਦਾ ਲਾਹਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਗੈਸ ਕੂਨੇਕਸ਼ਨ ਦੇ ਨਾਲ ਪਰਿਵਾਰ ਨੂੰ ਮੁਫ਼ਤ ਕਿੱਟ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਵਿੱਚ 2 ਸਿਲੰਡਰ, 1 ਚੁੱਲ੍ਹਾ, 1 ਰੈਗੂਲੇਟਰ ਅਤੇ 1 ਪਾਈਪ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੌਣਾ ਦੌਰਾਨ ਜੋ ਚੁਣਾਵੀ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਇੱਕ – ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਭੋਲਾ ਦੇ ਨਾਲ ਇੰਡੇਨ ਗੈਸ ਏਜੰਸੀ ਤੋਂ ਅਮਿਤ ਥੰਮਨ, ਰੋਹਿਤ ਥੰਮਨ, ਮੋਹਿਤ ਥੰਮਨ, ਸੌਰਵ ਬੱਗਾ, ਸੁਨੀਲ ਕੁਮਾਰ, ਸਾਬ੍ਹੀ ਸੇਖੋਂ, ਤਸ਼ਿਤ ਗੁਪਤਾ, ਗਗਨ ਰਾਏ, ਗੁਰਦੀਪ ਸਿੰਘ, ਰਜਿੰਦਰ ਰਾਠੌੜ, ਪ੍ਰਿੰਸ, ਲਵਿਸ਼ ਵਾਲੀਆ ਤੋ ਇਲਾਵਾ ਹਲਕੇ ਦੇ ਲਾਭਪਾਤਰੀ ਵੀ ਮੌਜੂਦ ਸਨ।

About Author

Leave A Reply

WP2Social Auto Publish Powered By : XYZScripts.com