Friday, May 9

ਸੂਰਾਂ ‘ਚ ਪਾਇਆ ਗਿਆ ਅਫਰੀਕੀ ਸਵਾਈਨ ਫਲੂ ; ਪੰਜਾਬ ਨੂੰ ‘ਕੰਟਰੋਲ ਏਰੀਆ’ ਐਲਾਨਿਆ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਟਿਆਲਾ ਵਿਖੇ ਅਫਰੀਕਨ ਸਵਾਈਨ ਫਲੂ ਦੀ ਜਾਂਚ ਲਈ ਕੁਝ ਸੂਰਾਂ ਦੇ ਲਏ ਗਏ ਸੈਂਪਲ ਪਾਜ਼ਟਿਵ ਪਾਏ ਜਾਣ ‘ਤੇ ਪੂਰੇ ਸੂਬੇ ਨੂੰ ‘ਕੰਟਰੋਲ ਏਰੀਆ’ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਅਫਰੀਕਨ ਸਵਾਈਨ ਫਲੂ (ਏ.ਐਸ.ਐਫ.) ਦੀ ਰੋਕਥਾਮ, ਨਿਯੰਤਰਣ ਅਤੇ ਖਾਤਮੇ ਦੇ ਉਦੇਸ਼ ਨਾਲ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੰਝਾਲ ਖੁਰਦ ਨੂੰ ਅਫਰੀਕਨ ਸਵਾਈਨ ਫਲੂ ਦੇ ਕੇਂਦਰ ਵਜੋਂ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਆਲੇ ਦੁਆਲੇ ਦੇ ਇੱਕ ਕਿਲੋਮੀਟਰ ਦੇ ਖੇਤਰ ਨੂੰ ‘ਸੰਕਰਮਿਤ ਜ਼ੋਨ’ ਵਜੋਂ ਘੋਸ਼ਿਤ ਕੀਤਾ ਗਿਆ ਹੈ ਅਤੇ ਬਿਮਾਰੀ ਦੇ ਕੇਂਦਰ ਦੇ ਆਲੇ ਦੁਆਲੇ 1-10 ਕਿਲੋਮੀਟਰ ਦੇ ਖੇਤਰ ਨੂੰ ਨਿਗਰਾਨੀ ਜ਼ੋਨ ਵਜੋਂ ਵੀ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਰ ਪਾਲਣ ਫਾਰਮ ਵਿੱਚੋਂ ਕੋਈ ਵੀ ਜ਼ਿੰਦਾ/ਮਰਿਆ ਹੋਇਆ ਸੂਰ (ਜੰਗਲੀ ਸੂਰਾਂ ਸਮੇਤ), ਗੈਰ-ਪ੍ਰੋਸੈਸਡ ਸੂਰ ਦਾ ਮੀਟ, ਫੀਡ ਜਾਂ ਕੋਈ ਵੀ ਸਮੱਗਰੀ/ਮਾਲ ਨੂੰ ਸੰਕਰਮਿਤ ਜ਼ੋਨ ਦੇ ਅੰਦਰ ਜਾਂ ਸੰਕਰਮਿਤ ਜ਼ੋਨ ਤੋਂ ਬਾਹਰ ਲਿਜਾਣ ਦੀ ਮਨਾਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸੂਰ ਜਾਂ ਸੂਰ ਦੇ ਉਤਪਾਦ, ਜੋ ਕਿ ਅਫਰੀਕਨ ਸਵਾਈਨ ਫਲੂ ਨਾਲ ਸੰਕਰਮਿਤ ਹੋਵੇ, ਅੰਤਰਰਾਜੀ ਆਵਾਜਾਈ ਤੋਂ ਇਲਾਵਾ ਮਾਰਕੀਟ ਵਿੱਚ ਲਿਆਉਣ ਜਾਂ ਲਿਆਉਣ ਦੀ ਕੋਸ਼ਿਸ਼ ਕਰਨ ਦੀ ਆਗਿਆ ਨਹੀਂ ਹੈ।

About Author

Leave A Reply

WP2Social Auto Publish Powered By : XYZScripts.com