Friday, May 9

ਹਲਕਾ ਸਾਹਨੇਵਾਲ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਮੁਹੱਲਾ ਕਲੀਨਿਕ ਦਾ ਉਦਘਾਟਨ

  • ਮੁਹੱਲਾ ਕਲੀਨਿਕਾਂ ‘ਚ ਗਰੀਬ ਲੋਕਾਂ ਨੂੰ ਮਿਲੇਗੀ ਹਰ ਪ੍ਰਕਾਰ ਦੀ ਸਿਹਤ ਸਹੂਲਤ : ਵਿਧਾਇਕ ਮੁੰਡੀਆਂ

ਲੁਧਿਆਣਾ (ਸੰਜੇ ਮਿੰਕਾ)- ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਜਮਾਲਪੁਰ ਮੈਟਰੋ ਰੋਡ ਉੱਤੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਮੁਤਾਬਿਕ 75ਵੀਂ ਅਜਾਦੀ ਦਿਵਸ ਵਰ੍ਹੇਗੰਢ ਮੌਕੇ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ। ਮੁੱਖ ਮੰਤਰੀ ਸ੍ਰ ਮਾਨ ਜੋ ਕਿ ਲੁਧਿਆਣਾ ਵਿਖੇ ਅਜਾਦੀ ਦਿਵਸ ਉੱਤੇ ਝੰਡਾ ਲਹਿਰਾਉਣ ਲਈ ਪਹੁੰਚੇ ਹੋਏ ਸਨ, ਵੱਲੋਂ ਖੁਦ ਹਲਕਾ ਉੱਤਰੀ ਵਿੱਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਮੁੰਡੀਆਂ ਨੇ ਕਿਹਾ ਕਿ ਹੁਣ ਕੋਈ ਵੀ ਪੰਜਾਬ ਵਾਸੀ ਸਿਹਤ ਸਹੂਲਤਾਂ ਤੋਂ ਵਾਂਝਾ ਨਹੀਂ ਰਹੇਗਾ ਅਤੇ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਦਵਾਈਆਂ ਦੇ ਨਾਲ ਹਰ ਪ੍ਰਕਾਰ ਦਾ ਇਲਾਜ ਮਿਲੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੇ ਖੁੱਲਣ ਨਾਲ ਗਰੀਬਾਂ ਦੀ ਹੋ ਰਹੀ ਲੁੱਟ ਬੰਦ ਹੋ ਜਾਵੇਗੀ। ਇਸ ਮੌਕੇ ਜ਼ੋਰਾਵਰ ਸਿੰਘ ਚੇਅਰਮੈਨ ਖੰਡ ਮਿੱਲ ਬੁੱਢੇਵਾਲ, ਅਮਰੀਕ ਸਿੰਘ ਸੈਣੀ, ਪ੍ਰਿੰਸ ਸੈਣੀ, ਪਰਮਿੰਦਰ ਪੱਪੂ, ਗੁਰਚਰਨ ਸਿੰਘ ਘੋਨਾ, ਰਣਜੀਤ ਸਿੰਘ ਲੱਕੀ ਪ੍ਰਧਾਨ ਐਸ ਸੀ ਵਿੰਗ, ਪੱਪੀ ਸਾਹਨੇਵਾਲ, ਬਿੱਟੂ ਮੁੰਡੀਆਂ, ਬੱਬੂ ਮੁੰਡੀਆਂ, ਸਤਜੀਤ ਸਿੰਘ ਹਰਾ, ਸੁਰਿੰਦਰ ਚੌਧਰੀ, ਕੁਲਵਿੰਦਰ ਸ਼ਾਰਦੇ,  ਰਣਜੀਤ ਸਿੰਘ ਸੈਣੀ ਪੀਏ, ਅਮਨ ਚੰਡੋਕ, ਬਿਕਰਮ ਸਿੰਘ, ਰਵੀ ਸ਼ਰਮਾ, ਬਲਵੰਤ ਸਿੰਘ ਨੰਦਪੁਰ, ਸੁਖਵਿੰਦਰ ਸਿੰਘ ਰੰਧਾਵਾ, ਜਸਪਾਲ ਸਿੰਘ ਸੈਣੀ, ਅਮਿਤ ਯਾਦਵ, ਸੋਹਣ ਸਿੰਘ  ਬਿੱਲਾ, ਪ੍ਰਿੰਸ ਸੈਣੀ, ਹੇਮਰਾਜ, ਰਾਜ਼ੀ, ਸੁਭਾਸ਼ ਚੌਧਰੀ, ਵਿਨੇ ਗੋਇਲ, ਐਸ ਪੀ ਧਰਮਵੀਰ ਸਿੰਘ, ਬਲਵੀਰ ਸਿੰਘ  ਚੌਧਰੀ, ਪ੍ਰਧਾਨ ਕਮਲ ਚੌਹਾਨ, ਵਿਨੈ, ਰਾਜਵਿੰਦਰ ਲੋਟੇ, ਹੈਪੀ ਲੋਟੇ, ਮਿੰਟੂ ਲੋਟੇ, ਤਜਿੰਦਰ ਸੰਧੂ, ਤਜਿੰਦਰ ਮਿੱਠੂ, ਕੁਲਦੀਪ ਐਰੀ, ਜਸਵੰਤ ਸਿੰਘ, ਗੁਰਚਰਨ ਗੁਰੀ, ਅਵਨੀਤ ਕੌਰ, ਅਲਕਾ ਮੇਹਰਬਾਨ, ਮਨਪ੍ਰੀਤ ਸਿੰਘ, ਮੋਹਨ ਚੌਹਾਨ ਬੂਥਗਡ਼੍ਹ, ਜੰਗ ਸਿੰਘ ਪ੍ਰਧਾਨ ਡੀਪੂ ਯੂਨੀਅਨ ਕੂਮ ਕਲਾਂ ਤੇ ਹੋਰ ਮੌਜੂਦ ਸਨ ।

About Author

Leave A Reply

WP2Social Auto Publish Powered By : XYZScripts.com