
ਲੁਧਿਆਣਾ (ਸੰਜੇ ਮਿੰਕਾ) – ਦੇਸ਼ ਦੀ ਅਜਾਦੀ ਦੇ 75-ਵੇ ਸਾਲ ਦੇ ਸੁਭ ਦਿਹਾੜੇ ਤੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਸਾਰੇ ਜਿਿਲਆ ਵਿੱਚ ਤਿਰੰਗਾ ਯਾਤਰਾ ਕੱਢਣ ਦੇ ਉਲੀਕੇ ਗਏ ਪ੍ਰੋਗਰਾਮ ਦੇ ਤਹਿਤ ਅੱਜ ਦੁਸਰੇ ਪੜਾਅ ਵਿੱਚ ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੰਜੇ ਤਲਵਾੜ ਜੀ ਦੀ ਅਗਵਾਈ ਹੇਠ ਹਲਕਾ ਪੂਰਬੀ ਵਿੱਚ ਪੈਂਦੇ ਵਾਰਡ ਨੰ-07 ਤੋਂ ਲੈ ਕੇ ਵਾਰਡ ਨੰ-15 ਤੱਕ ਤਿਰੰਗਾ ਯਾਤਰਾ ਕੱਢੀ ਗਈ।ਇਹ ਤਿਰੰਗਾ ਯਾਤਰਾ ਸ਼ਹੀਦੇ ਆਜਮ ਸ. ਭਗਤ ਸਿੰਘ ਜੀ ਦੀ ਫੋਟੋ ਨੂੰ ਨਮਨ ਕਰਕੇ ਸ਼ੁਰੂ ਕੀਤੀ ਗਈ।ਇਹ ਤਿਰੰਗਾ ਯਾਤਰਾ ਨਿਊ ਸੁਭਾਸ਼ ਨਗਰ ਗਲੀ ਨੰ-5/3 ਤੋਂ ਸ਼ੁਰੂ ਹੋ ਕੇ ਸੁਭਾਸ਼ ਨਗਰ ਮੇਨ ਰੋਡ, ਨਿਊ ਸੁਭਾਸ਼ ਨਗਰ ਮੇਨ ਰੋਡ, ਤ੍ਰਿਕੋਨੀ ਪਾਰਕ, ਟਾਵਰ ਲਾਇਨ, ਭਗਵਾਨ ਨਗਰ ਰੋਡ, ਮੇਨ ਨੈਸ਼ਨਲ ਹਾਇਵੇ, ਸ਼ਾਸ਼ਤਰੀ ਨਗਰ, ਨਿਊ ਸ਼ਾਸ਼ਤਰੀ ਨਗਰ, ਸ਼ਕਤੀ ਨਗਰ, ਨਿਊ ਸ਼ਕਤੀ ਨਗਰ, ਮਾਇਆਪੂਰੀ, ਮੇਨ ਟਿੱਬਾ ਰੋਡ, ਗੋਪਾਲ ਨਗਰ, ਸ਼ਿਵ ਸ਼ਕਤੀ ਕਲੋਨੀ, ਨਿਊ ਕਰਮਸਰ ਕਲੋਨੀ, ਪ੍ਰੇਮ ਵਿਹਾਰ, ਗੋਪਾਲ ਨਗਰ ਚੌਕ, ਸਟਾਰ ਸਿਟੀ, ਨਿਊ ਸਟਾਰ ਸਿਟੀ, ਗਉਸ਼ਾਲਾ ਰੋਡ, ਗੋਪਾਲ ਚੌਕ, ਜੀ.ਕੇ. ਅਸਟੇਟ, ਬੀ.ਕੇ. ਅਸਟੇਟ, ਨਿਊ ਪੁਨਿਤ ਨਗਰ, ਵਿਜੇ ਨਗਰ, ਮਾਤਾ ਕਰਮ ਕੌਰ ਕਲੋਨੀ ਤੋਂ ਹੁੰਦੀ ਹੋਈ ਤਾਜਪੁਰ ਰੋਡ ਧਰਮ ਕੰਡੇ ਦੇ ਬਾਹਰ ਜਾ ਕੇ ਸਮਾਪਤ ਕੀਤੀ ਗਈ।ਇਸ ਮੌਕੇ ਤੇ ਸਾਬਕਾ ਕਾਂਗਰਸੀ ਵਿਧਾਇਕ ਸੰਜੇ ਤਲਵਾੜ ਜੀ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਦੀ ਅਜਾਦੀ ਦੇ 75 ਸਾਲ ਪੂਰੇ ਹੋਣ ਤੇ ਹਰ ਭਾਰਤ ਵਾਸੀ ਇਸ ਦਿਨ ਨੂੰ ਯਾਦਗਾਰ ਬਨਾਉਣ ਲਈ ਬੜਾ ਉਤਸਾਹਿਤ ਹੈ।ਹਰ ਭਾਰਤੀ ਆਪਣੇ-ਆਪਣੇ ਢੰਗ ਨਾਲ ਇਸ ਦਿਨ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਉਣ ਦੇ ਪ੍ਰੋਗਰਾਮ ਉਲੀਕ ਰਿਹਾ ਹੈ।ਭਾਰਤ ਵਾਸੀ ਆਪਣੇ ਘਰਾ, ਦੁਕਾਨਾ ਅਤੇ ਵਾਹਨਾ ਤੇ ਤਿਰੰਗੇ ਝੰਡੇ ਲਗਾਉਂਦੇ ਹੋਏ ਨਜਰ ਆ ਰਹੇ ਹਨ ਕਿਉਕਿ ਇਸ ਦਿਨ ਸਾਨੂੰ ਅਜਾਦੀ ਮਿਲੀ ਸੀ।ਇਸ ਲਈ ਇਹ ਦਿਨ ਸਾਡੇ ਲਈ ਕਿਸੇ ਤਿਉਹਾਰ ਤੋਂ ਘੱਟ ਨਹੀ ਹੈ।ਸਾਨੂੰ ਨਵੀ ਪੀੜੀ ਨੂੰ ਵੀ ਅਜਾਦੀ ਦੇ ਇਤਿਹਾਸ ਬਾਰੇ ਦਸਣਾ ਚਾਹੀਦਾ ਹੈ ਕਿ ਇਹ ਅਜਾਦੀ ਲੱਖਾ ਲੋਕਾਂ ਦੀਆ ਕੁਰਬਾਨੀਆ ਦੇਣ ਤੋਂ ਬਾਅਦ ਸਾਨੂੰ ਮਿਲੀ ਹੈ।ਜਿਸ ਅਜਾਦੀ ਦਾ ਅਸ਼ੀ ਅੱਜ ਆਨੰਦ ਮਾਨ ਰਹੇ ਹਾਂ।ਸਾਨੂੰ ਇਹ ਅਜਾਦੀ ਰੱਲ-ਮਿਲ ਕੇ ਘਰਾਂ ਤੇ ਤਿਰੰਗਾ ਝੰਡਾ ਲਹਿਰਾਕੇ ਮਨਾਉਣੀ ਚਾਹੀਦੀ ਹੈ।ਇਸ ਤਿਰੰਗਾ ਯਾਤਰਾ ਵਿੱਚ ਹਲਕਾ ਪੂਰਵੀ ਦੇ ਸਮੂਹ ਕੌਂਸਲਰ, ਵਾਰਡ ਇੰਚਾਰਜ, ਮਹਿਲਾ ਕਾਂਗਰਸ, ਯੂਥ ਕਾਂਗਰਸ, ਐਨ.ਐਸ.ਯੂ.ਆਈ, ਬਲਾਕ ਪ੍ਰਧਾਨ, ਵਾਰਡ ਪ੍ਰਧਾਨ, ਪਾਰਟੀ ਦੇ ਸਮੂਹ ਅਹੁੰਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।