Sunday, May 11

ਵਿਧਾਇਕਾ ਛੀਨਾ ਵਲੋਂ ਮੁਹੱਰਮ ਦੇ ਮੌਕੇ ਤੇ ਸ਼ਹੀਦਾਂ ਨੂੰ ਦਿੱਤੀਆਂ ਗਈਆਂ ਸ਼ਰਧਾਂਜਲੀਆਂ

  • ਸਾਨੂੰ ਸ਼ਹੀਦਾਂ ਦੇ ਦੱਸੇ ਗਏ ਮਾਰਗ ਤੇ ਚੱਲਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ  

ਲੁਧਿਆਣਾ, (ਸੰਜੇ ਮਿੰਕਾ)  ਵਿਧਾਨ ਸਭਾ ਹਲਕਾ ਦੱਖਣੀ  ਵਿੱਚ ਪੈਂਦੇ ਸ਼ੇਰਪੁਰ ਸਥਿੱਤ ਅੱਲ੍ਹਾ ਰੱਖਾ ਵੇਹੜਾ, ਨੇੜੇ ਨੂਰੀ ਮਸਜਿਦ ਵਿਖੇ ਮੁਹੱਰਮ ਦੇ ਮੌਕੇ ਤੇ ਮੁਸਲਿਮ ਭਾਈਚਾਰੇ ਵੱਲੋਂ ਇੱਕ ਸਮਾਗਮ ਕੀਤਾ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਤੇ ਬੀਬੀ ਛੀਨਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਦੱਸੇ ਗਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਹਰ ਧਰਮ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ। ਇਸ ਨਾਲ ਆਪਸੀ ਭਾਈਚਾਰਕ ਸਾਂਝ ਵੱਧਦੀ ਹੈ। ਬੀਬੀ ਛੀਨਾ ਨੇ ਕਿਹਾ ਕਿ ਅੱਜ ਮੁਸਲਿਮ ਭਾਈਚਾਰੇ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਨੂੰ ਮੈਂ ਕਦੇ ਭੁੱਲ ਨਹੀਂ ਸਕਦੀ। ਇਸ ਲਈ ਉਨ੍ਹਾਂ ਮੁਸਲਿਮ ਭਾਈਚਾਰੇ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਬੀਬੀ ਛੀਨਾ ਨੂੰ ਮੁਸਲਿਮ ਭਾਈਚਾਰੇ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਫਿਰੋਜਖਾਨ, ਦਵਿੰਦਰ ਸ਼ੇਰਪੁਰੀ, ਅਜੇ ਮਿੱਤਲ, ਹਰਪ੍ਰੀਤ ਸਿੰਘ ਪੀ.ਏ. ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ।  

About Author

Leave A Reply

WP2Social Auto Publish Powered By : XYZScripts.com