- ਡੀ ਵਰਮਿੰਗ ਦਿਵਸ ਅਤੇ ਮੋਪਅੱਪ ਡੇ ਤੱਕ 8.5 ਲੱਖ ਬੱਚਿਆ ਨੂੰ ਖਵਾਈ ਜਾਵੇਗੀ ਐਲਬੈਡਾਜੋਲ ਦੀ ਗੋਲੀ
ਲੁਧਿਆਣਾ (ਸੰਜੇ ਮਿੰਕਾ) ਚੰਗੀ ਸਿਖਿਆ ਦੀ ਪ੍ਰਾਪਤੀ ਦੇ ਲਈ ਚੰਗੀ ਸਿਹਤ ਦਾ ਹੋਣਾਂ ਲਾਜਮੀ ਹੈ ਤਾਂ ਕਿ ਸਾਡੇ ਦੇਸ਼ ਦਾ ਭਵਿੱਖ ਬੱਚੇ ਆਪਣੇ ਅਤੇ ਮਾਪਿਆ ਦੇ ਸੁਪਨਿਆ ਪੂਰਾ ਕਰ ਸਕਣ।ਇਨਾ ਵਿਚਾਰਾ ਦਾ ਪ੍ਰਗਟਾਵਾ ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਨੇ ਕੀਤਾ।ਉਨਾ ਦੱਸਿਆ ਕਿ ਮਿਤੀ 10 ਅਗਸਤ ਤੋ 1 ਸਾਲ ਤੋ 19 ਸਾਲ ਤੱਕ ਦੇ ਬੱਚਿਆ ਨੂੰ ਪੇਟ ਦੇ ਕੀੜੇ ਮਾਰਨ ਦੀ ਗੋਲੀ ਐਲਬੈਡਾਜੋਲ ਖਵਾਈ ਜਾਵੇਗੀ।ਇਸ ਦਾ ਮੋਪਅੱਪ ਡੇ 17 ਅਗਸਤ ਨੂੰ ਕੀਤਾ ਜਾਵੇਗਾ।ਉਨਾ ਦੱਸਿਆ ਕਿ ਡੀ ਵਰਮਿੰਗ ਦਿਵਸ ਅਤੇ ਮੋਪਅੱਪ ਡੇ ਤੱਕ 8.5 ਲੱਖ ਬੱਚਿਆ ਨੂੰ ਐਲਬੈਡਾਜੋਲ ਦੀ ਗੋਲੀ ਖਵਾਈ ਜਾਵੇਗੀ। ਬੱਚਿਆ ਨੂੰ ਸਿਹਤ ਪ੍ਰਤੀ ਜਾਗਰੂਕ ਕਰਦਿਆ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਸਲਾਦ ਦੇ ਤੌਰ ਤੇ ਵਰਤੀਆ ਜਾਣ ਵਾਲੀਆ ਕੱਚੀਆ ਹਰੀਆ ਸਬਜ਼ੀਆ ਨੂੰ ਚੰਗੀ ਤਰਾਂ ਸਾਫ ਕਰਕੇ ਖਾਣਾ ਚਾਹੀਦਾ ਹੈ ਅਤੇ ਸਕੂਲ ਵਿਚ ਸਾਫ ਸੁਥਰੇ ਰਹਿਣ, ਨਹੂੰ ਕੱਟ ਕੇ ਰੱਖਣ ਤੇ ਰੋਟੀ ਖਾਣ ਤੋ੍ਵ ਪਹਿਲਾਂ ਅਤੇ ਬਾਅਦ ਵਿਚ ਚੰਗੀ ਤਰਾਂ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ ਅਤੇ ਦੰਦਾਂ ਨਾਲ ਨਹੂੰ ਕੱਟਣ ਤੋ ਪਰਹੇਜ਼ ਕਰਨਾ ਚਾਹੀਦਾ ਹੈ।ਉਨਾ ਕਿਹਾ ਕਿ ਸਕੂਲ ਹੈਲਥ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਦੀ ਸਿਹਤ ਪ੍ਰਤੀ ਸੁਹਿਰਦ, ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ, ਪ੍ਰਾਈਵੇਟ ਸਕੂਲਾਂ ਦੇ 2 ਸਾਲ ਤੋ 19 ਸਾਲ ਤੱਕ ਦੇ ਬੱਚਿਆ ਨੂੰ ਪੇਟ ਦੇ ਕੀੜਿਆ ਦੇ ਖਾਤਮੇ ਲਈ ਐਲਬੈਡਾਜੋਲ ਦੀ ਗੋਲੀ ਮੁਫਤ ਖਵਾਈ ਜਾ ਰਹੀ ਹੈ। ਡਾ. ਮਨੀਸ਼ਾ ਖੰਨਾ ਜਿਲਾ ਟੀਕਾਕਰਨ ਅਫਸਰ ਕਮ ਨੋਡਲ ਅਫਸਰ ਆਰ.ਬੀ.ਐਸ.ਕੇ. ਨੇ ਦੱਸਿਆ ਕਿ ਵਿਭਾਗ ਵੱਲੋ ਜਿਲੇ ਭਰ ਵਿਚ ਸਰਕਾਰੀ ਸਕੂਲ/ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਬੱਚਿਆਂ ਨੂੰ ਅਤੇ ਪ੍ਰਾਈਵੇਟ ਸਕੂਲਾਂ ਦੇ ਲੱਗਭੱਗ 8.5 ਲੱਖ ਬੱਚਿਆ ਨੂੰ ਪੇਟ ਦੇ ਕੀੜੇ ਮਾਰਨ ਲਈ ਅਲਬੈਡਾਜੋਲ ਦੀ ਗੋਲੀ ਖਵਾਈ ਜਾਵੇਗੀ। ਡਾ. ਅਰੁਣਦੀਪ ਕੌਰ ਨੇ ਦੱਸਿਆ ਕਿ ਮਿਤੀ 10 ਅਗਸਤ ਨੂੰ ਜਿਲੇ ਭਰ ਵਿਚ ਅਲਬੈਡਾਜੋਲ ਦੀ ਗੋਲੀ ਖਵਾਈ ਜਾਵੇਗੀ ਅਤੇ ਜੋ ਬੱਚੇ ਇਹ ਗੋਲੀ ਖਾਣ ਤੋ ਵਾਂਝੇ ਰਹਿ ਜਾਣਗੇ ਉਨਾਂ ਨੂੰ ਮਿਤੀ 17 ਅਗਸਤ ਨੂੰ ਦੁਬਾਰਾ ਕਵਰ ਕੀਤਾ ਜਵੇਗਾ।