Friday, May 9

ਸਾਵਨ ਐੱਨਕਲੇਵ ਵੈੱਲਫੇਅਰ ਸੁਸਾਇਟੀ ਨੇ ਤੀਜ ਦਾ ਤਿਉਹਾਰ ਧੂਮ – ਧਾਮ ਨਾਲ ਮਨਾਇਆ

  • ਸਾਨੂੰ ਆਪਣੇ ਰਵਾਇਤੀ ਪੰਜਾਬੀ ਵਿਰਸੇ ਤੇ ਪੰਜਾਬੀ ਸੱਭਿਆਚਾਰ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਹੈ – ਵਿਧਾਇਕਾ ਛੀਨਾ

ਲੁਧਿਆਣਾ , (ਸੰਜੇ ਮਿੰਕਾ)  – ਸਾਵਨ ਐੱਨਕਲੇਵ   ਵੈੱਲਫੇਅਰ ਸੋਸਾਇਟੀ , ਗਲੀ ਨੰ : 5 , ਮੁਹੱਲਾ ਬੇਗੋਆਣਾ ਵੱਲੋਂ ਸਲਾਨਾ ਦੂਜਾ ਤੀਜ ਦਾ ਤਿਉਹਾਰ ਬਹੁਤ ਹੀ ਧੂਮ – ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਸ਼ਾਮਿਲ ਹੋਏ । ਇਸ ਮੌਕੇ ਸੁਸਾਇਟੀ ਦੀਆਂ ਮਹਿਲਾਵਾਂ ਵੱਲੋਂ ਪੰਜਾਬੀ ਪਹਿਰਾਵੇ ਵਿੱਚ ਪੰਜਾਬੀ ਸੱਭਿਆਚਾਰਕ ਗੀਤਾਂ ਤੇ ਗਿੱਧਾ ਤੇ ਭੰਗੜਾ ਪਾ ਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ ਗਿਆ । ਇਸ ਮੌਕੇ ਤੇ ਸੁਸਾਇਟੀ ਦੇ ਮੈਂਬਰਾਂ ਵੱਲੋਂ ਪੰਜਾਬੀ ਗੀਤ ” ਬਹਿ ਕੇ ਵੇਖ ਜਵਾਨਾਂ , ਬਾਬੇ ਭੰਗੜਾ ਪਾਉਂਦੇ ਨੇ ” ਤੇ ਅਜਿਹਾ ਭੰਗੜਾ ਪੇਸ਼ ਕੀਤਾ ਕਿ ਸਾਰਾ ਪੰਡਾਲ ਹੀ ਆਪਣੀਆਂ ਸੀਟਾਂ ਤੇ ਖੜ੍ਹ ਕੇ ਭੰਗੜਾ ਪਾਉਣ ਲੱਗਾ । ਇਸ ਮੌਕੇ ਤੇ ਬੀਬੀ ਰਜਿੰਦਰਪਾਲ ਕੌਰ ਛੀਨਾ ਨੇ ਸੁਸਾਇਟੀ ਦੀਆਂ ਮਹਿਲਾਵਾਂ ਨਾਲ ਗਿੱਧਾ ਵੀ ਪਾਇਆ । ਇਸ ਮੌਕੇ ਤੇ ਸੰਬੋਧਨ ਕਰਦਿਆਂ ਬੀਬੀ ਛੀਨਾ ਨੇ ਕਿਹਾ ਕਿ ਅੱਜ ਇਸ ਤੀਜ ਦੇ ਪ੍ਰੋਗਰਾਮ ‘ ਚ ਸ਼ਾਮਿਲ ਹੋ ਕੇ ਮੇਰਾ ਮਨ ਬਾਗੋ – ਬਾਗ ਹੋ ਗਿਆ ਹੈ , ਕਿਉਂਕਿ ਸੁਸਾਇਟੀ ਦੀਆਂ ਮਹਿਲਾਵਾਂ ਨੇ ਜੋ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਕੀਤੀ ਹੈ  ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸਾਡਾ ਪੰਜਾਬੀ ਸੱਭਿਆਚਾਰ ਅਜੇ ਵੀ ਚਰਮ ਸੀਮਾ ਤੇ ਹੈ । ਬੀਬੀ ਛੀਨਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਆਪਣੇ ਰਵਾਇਤੀ ਪੰਜਾਬੀ ਵਿਰਸੇ ਤੇ ਪੰਜਾਬੀ ਸੱਭਿਆਚਾਰ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਹੈ ਤਾਂ ਹੀ ਅਸੀਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਵਿੱਚ ਕਾਮਯਾਬ ਹੋ ਸਕਾਂਗੇ । ਉਨ੍ਹਾਂ ਕਿਹਾ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਛੇਵੇਂ ਦਰਿਆ ‘ ਚ ਡੁੱਬਦੀ  ਜਾ ਰਹੀ ਹੈ । ਜਿਸ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ । ਉਨ੍ਹਾਂ ਕਿਹਾ ਕਿ ਜੇ ਕਿਸੇ ਪਰਿਵਾਰ ਦਾ ਕੋਈ ਵੀ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਹ ਸਾਨੂੰ ਦੱਸਣ , ਅਸੀਂ ਉਸ ਦਾ ਇਲਾਜ ਕਰਵਾ ਕੇ ਉਸ ਨੂੰ ਨਸ਼ਾ ਮੁਕਤ ਕਰਾਵਾਂਗੇ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ  ਤੁਹਾਡੇ ਆਸ – ਪਾਸ ਕੋਈ ਨਸ਼ਾ ਤਸ਼ਕਰ ਨਸ਼ਾ ਵੇਚਦਾ ਹੈ ਤਾਂ ਵੀ ਉਸਦੀ ਜਾਣਕਾਰੀ ਸਾਨੂੰ ਦੇਵੋ , ਅਸੀਂ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਾਂਗੇ ਤਾਂ ਜੋ ਹੋਰਨਾਂ ਲੋਕਾਂ ਨੂੰ ਵੀ ਪਤਾ ਲੱਗੇ ਕਿ ਇਸ ਦਾ ਅੰਜਾਮ ਕੀ ਹੁੰਦਾ ਹੈ । ਇਸ ਮੌਕੇ ਤੇ ਬੀਬੀ ਛੀਨਾ ਨੂੰ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਫੁਲਕਾਰੀ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਸੁਸਾਇਟੀ ਦੇ ਚੇਅਰਮੈਨ ਬਲਜੀਤ ਸਿੰਘ , ਪ੍ਰਧਾਨ ਹਰਕੀਰਤ ਸਿੰਘ ਓਬਰਾਏ , ਮੀਤ ਪ੍ਰਧਾਨ ਅੰਕੁਸ਼ ਥਾਪਰ , ਸਕੱਤਰ ਸੁਨੀਲ ਢੀਂਗਰਾ , ਖਜ਼ਾਨਚੀ ਸੁਸ਼ੀਲ ਢੀਂਗਰਾ , ਮੈਂਬਰ ਵਿਜੇ ਅਰੋੜਾ , ਪ੍ਰੀਤ , ਸਤਿੰਦਰ ਸਿੰਘ , ਸੁਖਦੇਵ ਸਿੰਘ , ਤਰਲੋਕ ਸਿੰਘ , ਮਨਜੀਤ ਸਿੰਘ , ਸੁਨੀਲ ਸਹਿਗਲ , ਵਿਕਰਮ ਘਈ , ਵਿੱਕੀ ਲੁਹਾਰਾ , ਮੈਡਮ ਰੁਪਿੰਦਰ ਕੌਰ ਤੇ ਹੋਰ ਵੀ ਹਾਜ਼ਰ ਸਨ  ।  

About Author

Leave A Reply

WP2Social Auto Publish Powered By : XYZScripts.com