Monthly Archives: August, 2022

ਪੀ.ਏ.ਯੂ. ‘ਚ ਵਿਦਿਆਰਥੀਆਂ ਦਾ ਧਰਨਾ ਹੋਇਆ ਸਮਾਪਤ
By

ਵਿਧਾਇਕ ਗੁਰਪ੍ਰੀਤ ਗੋਗੀ ਅਤੇ ਵਾਈਸ ਚਾਂਸਲਰ ਡਾ. ਗੋਸਲ ਵੱਲੋਂ ਕਰਵਾਇਆ ਗਿਆ ਧਰਨਾ ਖਤਮ ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ…

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਧਾਰ ਡੇਟਾ ਅੱਪਡੇਟ ਕਰਨ ਲਈ ਵਿਸ਼ੇਸ਼ ਮੁਹਿੰਮ ਕੀਤੀ ਜਾਵੇਗੀ ਸ਼ੁਰੂ
By

ਲੁਧਿਆਣਾ ਨੂੰ ਪਾਇਲਟ ਜ਼ਿਲ੍ਹੇ ਵਜੋਂ ਚੁਣਿਆ ਗਿਆ ਹੈ ਲੁਧਿਆਣਾ, (ਸੰਜੇ ਮਿੰਕਾ) – ਪ੍ਰਸ਼ਾਸਨ ਵੱਲੋਂ ਆਧਾਰ ਕਾਰਡ ਦੇ ਡੇਟਾ ਨੂੰ ਅੱਪਡੇਟ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ…

ਨਗਰ ਨਿਗਮ ਵੱਲੋਂ ਡਿਫਾਲਟਰਾਂ ਕੋਲੋ ਪਾਣੀ, ਸੀਵਰੇਜ ਅਤੇ ਡਿਸਪੋਜਲ ਦਾ ਬਕਾਇਆ ਵਸੂਲਣ ਲਈ ਕਾਰਵਾਈ ਆਰੰਭੀ
By

ਕਾਰਵਾਈ ਤਹਿਤ ਕਰੀਬ  3.84 ਲੱਖ ਰੁਪਏ ਬਤੋਰ ਵਾਟਰ ਟੈਕਸ ਵਸੂਲੇ ਗਏ ਲੁਧਿਆਣਾ, (ਸੰਜੇ ਮਿੰਕਾ) – ਨਗਰ ਨਿਗਮ ਕਮਿਸ਼ਨਰ ਲੁਧਿਆਣਾ ਵੱਲੋ ਰਿਕਵਰੀ ਲਈ ਦਿੱਤੇ ਗਏ ਆਦੇਸ਼ਾਂ ਦੀ…

शनि महाराज न्याय के देवता- हरकेश मित्तल
By

लुधियाना (रिशव)-ताजपुर रोड भामिया स्थित शनिदेव स्थान पर एक समारोह का आयोजन गुरुदेव स्वामी श्री सुरेश दुआ जी महाराज की अध्यक्षता में आयोजित किया गया।समारोह में…

ਵਿਧਾਇਕ ਭੋਲਾ ਵੱਲੋਂ ਉੱਜਵਲ ਯੋਜਨਾ ਤਹਿਤ ਲੋੜਵੰਦ 125 ਪਰਿਵਾਰਾਂ ਨੂੰ ਵੰਡੇ ਮੁਫ਼ਤ ਗੈਸ ਕੁਨੈਕਸ਼ਨ
By

ਯੋਜਨਾ ਤਹਿਤ ਹਰ ਹਫ਼ਤੇ ਵੰਡੇ ਜਾਣਗੇ ਮੁਫ਼ਤ ਕੁਨੈਕਸ਼ਨ ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਅੱਜ…

ਸਹਿਰ ਵਿਚ ਹੋਰ ਕਲੀਨਿਕਾਂ ਖੋਲਣ ਲਈ ਵਿਧਾਇਕ ਬੱਗਾ ਤੇ ਸਿਵਲ ਸਰਜਨ ਨੇ ਕੀਤਾ ਦੌਰਾ
By

ਲੁਧਿਆਣਾ (ਸੰਜੇ ਮਿੰਕਾ)- ਪੰਜਾਬ ਸਰਕਾਰ ਵਲੋ ਆਮ ਲੋਕਾਂ ਦੀ ਸਿਹਤ ਸਹੂਲਤ ਜਿਲਾ ਲੁਧਿਆਣਾ ਵਿੱਚ ਲਗਭਗ 9 ਮੁਹੱਲਾ ਕਲੀਨਿਕ (ਆਮ ਆਦਮੀ ਕਲੀਨਿਕ) ਖੋਲ ਦਿੱਤੇ ਗਏ ਹਨ। ਜਿੰਨਾਂ…

ਮੁੱਖ ਮੰਤਰੀ ਦੀ ਪਤਨੀ ਤੇ ਭੈਣ ਨੇ ਬੀਬੀ ਮਾਣੂੰਕੇ ਨਾਲ ਕੀਤੀਆਂ ਵਿਚਾਰਾਂ
By

ਬੀਬੀ ਮਾਣੂੰਕੇ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਕੀਤੀ ਸ਼ਲਾਘਾ ਨਾਨਕਸਰ/ਜਗਰਾਉਂ, (ਸੰਜੇ ਮਿੰਕਾ)- ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਧਰਮ ਪਤਨੀ ਡਾ.ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨਾਲ ਵਿਚਾਰਾਂ ਕੀਤੀਆਂ।  ਇਸ ਮੌਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਟੀਮ ਹਲਕਾ ਜਗਰਾਉਂ ਦਾ ਵਿਕਾਸ ਕਰਨ ਲਈ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੀ ਹੈ ਅਤੇ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਾ ਚਾਹੁੰਦੇ। ਉਹਨਾਂ ਦੱਸਿਆ ਕਿ ਬੇਟ ਇਲਾਕੇ ਲਈ ਇੱਕ ਆਈ.ਟੀ.ਆਈ ਬਣਾਈ ਜਾਵੇਗੀ ਅਤੇ ਇੱਕ 66 ਕੇਵੀ ਬਿਜਲੀ ਦਾ ਵੱਡਾ ਗਰਿੱਡ ਸਥਾਪਿਤ ਕਰਵਾਇਆ ਜਾਵੇਗਾ, ਜਿਸ ਲਈ ਉਹ ਪੂਰੀ ਤਰਾਂ ਜੁਟੇ ਹੋਏ ਹਨ। ਉਹਨਾਂ ਆਖਿਆ ਕਿ ਜਗਰਾਉਂ ਇਲਾਕੇ ਦੇ ਵੱਡੇ ਪਿੰਡ ਕਾਉਂਕੇ ਕਲਾਂ ਵਿਖੇ ਵੀ ਇੱਕ 66 ਕੇਵੀ ਗਰਿੱਡ ਲਗਵਾਇਆ ਜਾਵੇਗਾ। ਇਸ ਤੋਂ ਇਲਾਵਾ ਜਗਰਾਉਂ-ਰਾਏਕੋਟ ਰੋਡ ਉਪਰ ਸਥਿਤੀ ਅਖਾੜੇ ਵਾਲੀ ਨਹਿਰ ਦਾ ਪੁਲ ਜੋ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਹੈ, ਉਹ ਮਿਆਦ ਪੁਗਾ ਚੁੱਕਾ ਹੈ ਤੇ ਤੰਗ ਹੈ ਅਤੇ ਖਸਤਾ ਹਾਲਤ ਵਿੱਚ ਵੀ ਹੈ ਉਥੇ ਨਵਾਂ ਪੁਲ ਬਨਾਉਣ ਲਈ ਨਬਾਰਡ ਸਕੀਮ ਤਹਿਤ 7 ਕਰੋੜ 80 ਲੱਖ ਰੁਪਏ ਮੰਨਜੂਰ ਹੋ ਚੁੱਕੇ ਹਨ। ਲੋੜੀਂਦੀਆਂ ਕਾਰਵਾਈਆਂ ਮੁਕੰਮਲ ਹੋਣ ਉਪਰੰਤ ਅਖਾੜੇ ਵਾਲੀ ਨਹਿਰ ਦੇ ਪੁਲ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਹੋਰ ਦੱਸਿਆ ਕਿ ਜਗਰਾਉਂ ਸ਼ਹਿਰ ਦੇ ਬਰਸਾਤੀ ਪਾਣੀ ਅਤੇ ਸੀਵਰੇਜ ਦੀ ਸਫਾਈ ਲਈ ਕਾਰਜ ਚੱਲ ਰਹੇ ਹਨ ਅਤੇ ਸ਼ਹਿਰ ਵਿੱਚੋ ਕੂੜੇ ਦੀ ਢੋਆ-ਢੁਆਈ ਲਈ ਲਗਭਗ 70 ਲੱਖ ਰੁਪਏ ਦੇ ਪ੍ਰੋਜੈਕਟਾਂ ਦੀ ਮੰਨਜੂਰੀ ਲੈਕੇ ਵਿਕਾਸ ਕਾਰਜ ਚੱਲ ਰਹੇ ਹਨ। ਉਹਨਾਂ ਹੋਰ ਦੱਸਿਆ ਕਿ ਜਗਰਾਉਂ ਸ਼ਹਿਰ ਦੀ ਦਾਣਾ ਮੰਡੀ ਵਿੱਚ ਸੀਵਰੇਜ ਦੀ ਸਫਾਈ ਅਤੇ ਫੜਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਅਤੇ ਮੰਡੀ ਵਿੱਚ ਵੱਡੀਆਂ ਨਵੀਆਂ ਐਲ.ਈ.ਡੀ.ਲਾਈਟਾਂ ਲਗਵਾਈਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਝੋਨੇ ਦੇ ਸੀਜਨ ਤੋਂ ਪਹਿਲਾਂ ਪਹਿਲਾਂ ਆੜਤੀਆਂ ਤੇ ਕਿਸਾਨਾਂ ਲਈ ਫਸਲਾਂ ਦੀ ਸਾਂਭ ਸੰਭਾਲ ਵਾਸਤੇ ਦੋ ਨਵੇਂ ਸ਼ੈਡ ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਹਲਕੇ ਦੀਆਂ ਲਗਭਗ ਸਾਰੀਆਂ 9 ਫੁੱਟੀਆਂ ਸੜਕਾਂ ਨੂੰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ ਅਤੇ ਜਿੱਥੇ ਪ੍ਰੀਮੈਕਸ ਦੀ ਲੋੜ ਹੈ, ਉਹਨਾਂ ਸੜਕਾਂ ਦਾ ਪ੍ਰੀਮਿਕਸ ਪਾ ਕੇ ਨਿਰਮਾਣ ਕਰਵਾਇਆ ਜਾ ਰਿਹਾ ਹੈ। ਵਿਧਾਇਕਾ ਨੇ ਦੱਸਿਆ ਕਿ ਉਹ ਖੁਦ ਅਤੇ ਉਹਨਾਂ ਦੇ ਜੀਵਨ ਸਾਥੀ ਪ੍ਰੋਫੈਸਰ ਸੁਖਵਿੰਦਰ ਸਿੰਘ ਰੋਜ਼ਾਨਾਂ ਆਪਣੇ ਦਫਤਰ ਵਿੱਚ ਬੈਠਕੇ ਰੋਜ਼ਾਨਾਂ ਲਗਭਗ ਦੋ-ਤਿੰਨ ਸੌ ਲੋਕਾਂ ਦੇ ਮਸਲੇ ਆਪਣੀ ਟੀਮ ਸਮੇਤ ਹੱਲ ਕਰਦੇ ਹਨ। ਵਿਧਾਇਕਾ ਮਾਣੂੰਕੇ ਦੁਆਰਾ ਕਰਵਾਏ ਜਾ ਰਹੇ ਕੰਮਾਂ ਤੋਂ ਡਾ.ਗੁਰਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਆਖਿਆ ਕਿ ਵਿਧਾਇਕਾ ਮਾਣੂੰਕੇ ਇੱਕ ਔਰਤ ਹੋ ਕੇ ਵੀ ਹਲਕੇ ਦਾ ਵਿਕਾਸ ਕਰਨ ਲਈ ਪੂਰੀ ਸ਼ਿੱਦਤ ਨਾਲ ਜੁਟੇ ਹੋਏ ਹਨ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨਾਲ ਵਿਚਾਰ ਕਰਕੇ ਜਗਰਾਉਂ ਹਲਕੇ ਦੀ ਸਹਾਇਤਾ ਲਈ ਵਿਧਾਇਕਾ ਮਾਣੂੰਕੇ ਦਾ ਸਹਿਯੋਗ ਕਰਨਗੇ। ਇਸ ਮੌਕੇ ਵਿਧਾਇਕਾ ਮਾਣੂੰਕੇ ਵੱਲੋਂ ਡਾ.ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਦਾ ਸਨਮਾਨ ਚਿੰਨ ਅਤੇ ਗੁਲਦਸਤੇ ਭੇਂਟ ਕਰਕੇ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਗੋਪੀ ਸ਼ਰਮਾਂ, ਅਮਰਦੀਪ ਸਿੰਘ ਟੂਰੇ, ਰਸ਼ਪਾਲ ਸਿੰਘ ਜਗਰਾਉਂ, ਪੱਪੂ ਭੰਡਾਰੀ, ਗੁਰਪ੍ਰੀਤ ਸਿੰਘ ਨੋਨੀ ਸੈਂਭੀ, ਐਡਵੋਕੇਟ ਕਰਮ ਸਿੰਘ ਸਿੱਧੂ, ਲਖਵੀਰ ਸਿੰਘ ਲੱਖਾ, ਰਾਜੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।

ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 93 ‘ਚ ਨਵੇਂ ਟਿਊਬਵੈਲ ਦਾ ਉਦਘਾਟਨ
By

ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਸ੍ਰੀ ਮਦਨ ਲਾਲ ਬੱਗਾ ਵੱਲੋਂ ਸਥਾਨਕ ਵਾਰਡ ਨੰਬਰ 93 ਅਧੀਨ ਪੈਂਦੇ ਦੁਰਗਾਪੁਰੀ, ਹੈਬੋਵਾਲ ਵਿਖੇ ਉਸਾਰੇ…

सांसद मनीष तिवारी ने प्रधानमंत्री के समक्ष रखी लोकसभा क्षेत्र में फार्मास्यूटिकल पार्क बनाए जाने की मांग; दिल्ली से चंडीगढ़ नेशनल हाईवे पर एलिवेटेड रोड बनाया जाए
By

चंडीगढ़, (संजय मिंका): श्री आनंदपुर साहिब से सांसद और पूर्व केंद्रीय मंत्री मनीष तिवारी ने प्रधानमंत्री नरेंद्र मोदी से हिमाचल प्रदेश के बद्दी की तर्ज पर…

ਸੂਰਾਂ ‘ਚ ਪਾਇਆ ਗਿਆ ਅਫਰੀਕੀ ਸਵਾਈਨ ਫਲੂ ; ਪੰਜਾਬ ਨੂੰ ‘ਕੰਟਰੋਲ ਏਰੀਆ’ ਐਲਾਨਿਆ
By

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਟਿਆਲਾ ਵਿਖੇ ਅਫਰੀਕਨ ਸਵਾਈਨ ਫਲੂ ਦੀ ਜਾਂਚ ਲਈ ਕੁਝ ਸੂਰਾਂ…

1 2 3 13