- ਸਮੂਹ ਸਟਾਫ ਵੱਲੋਂ ਨਿੱਘੀ ਵਿਦਾਇਗੀ
ਲੁਧਿਆਣਾ, (ਸੰਜੇ ਮਿੰਕਾ) – ਪੁਲਿਸ ਵਿਭਾਗ ਵਿੱਚ ਪਿਛਲੇ 35 ਸਾਲ 5 ਮਹੀਨੇ ਆਪਣੀ ਸੇਵਾ ਨਿਭਾਉਣ ਤੋਂ ਬਾਅਦ ਸਹਾਇਕ ਸਬ ਇੰਸਪੈਕਟਰ ਸ.ਇੰਦਰਜੀਤ ਸਿੰਘ ਅੱਜ 31 ਜੁਲਾਈ, 2022 ਨੂੰ ਸੇਵਾ ਮੁਕਤ ਹੋਏ।
ਇੰਸਪੈਕਟਰ ਸ. ਦਵਿੰਦਰ ਸਿੰਘ ਦੀ ਅਗੁਵਾਈ ਵਿੱਚ ਸਮੂਹ ਸਟਾਫ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਪੁਲਿਸ ਅਧਿਕਾਰੀਆਂ ਵੱਲੋਂ ਸਹਾਇਕ ਸਬ ਇੰਸਪੈਕਟਰ ਸ.ਇੰਦਰਜੀਤ ਸਿੰਘ ਦੀ ਤਨਦੇਹੀ ਅਤੇ ਇਮਾਨਦਾਰੀ ਨਾਲ ਡਿਉਟੀ ਨਿਭਾਉਣ ਦੀ ਜਿੱਥੇ ਸ਼ਲਾਘਾ ਕੀਤੀ ਗਈ ਉੱਥੇ ਹੋਰਨਾਂ ਮੁਲਾਜ਼ਮਾਂ ਨੂੰ ਵੀ ਪ੍ਰੇਰਿਤ ਕੀਤਾ ਗਿਆ ਕਿ ਉਹ ਵੀ ਸਮਰਪਣ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨ। ਇਸ ਮੌਕੇ ਸਹਾਇਕ ਸਬ ਇੰਸਪੈਕਟਰ ਸ.ਇੰਦਰਜੀਤ ਸਿੰਘ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।