Friday, May 9

ਕਿਸਾਨ ਭਵਨ ਲੁਧਿਆਣਾ ਵਿਖੇ ਪ੍ਰਧਾਨ ਮਹਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਟੇਟ ਏਡਜ਼ ਕਂੰਟਰੌਲ ਵੈਲਫੇਅਰ ਅੈਸੋਸੀੇਸਨ ਦੀ ਮੀਟਿੰਗ ਅਤੇ ਚੋਣ ਹੋਈ

ਲੁਧਿਆਣਾ, (ਸੰਜੇ ਮਿੰਕਾ)-ਕਿਸਾਨ ਭਵਨ ਲੁਧਿਆਣਾ ਵਿਖੇ ਪ੍ਰਧਾਨ ਮਹਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਟੇਟ ਏਡਜ਼ ਕਂੰਟਰੌਲ ਵੈਲਫੇਅਰ ਅੈਸੋਸੀੇਸਨ ਦੀ ਮੀਟਿੰਗ ਅਤੇ ਚੋਣ ਹੋਈ ।ਜਿਸ ਵਿੱਚ ਪੰਜਾਬ ਭਰ ਤੋਂ ਜਿਲਾ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੇ ਹਿੱਸਾ ਲਿਆ l ਮੀਟਿੰਗ ਵਿੱਚ ਕਾਰਜਕਰਨੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬ ਸੰਮਤੀ ਨਾਲ ਸ ਜਸਮੇਲ ਸਿੰਘ ਦਿਓਲ ਲੁਧਿਆਣਾ ਨੂੰ ਅੈਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ l ਜਨਰਲ ਸਕੱਤਰ ਸ ਗੁਰਜੰਟ ਸਿੰਘ ਫ਼ਤਹਿਗੜ੍ਹ ਸਾਹਿਬ ਅਤੇ ਸ਼ਾਮ ਸੈਣੀ ਹੁਸ਼ਿਆਰਪੁਰ , ਪ੍ਰੈਸ ਸਕੱਤਰ ਸ਼ੀ ਮਨੀਸ ਕੁਮਾਰ ਜੀ ਹੈਡ ਆਫਿਸ ਚੰਡੀਗੜ੍ , ਵਿੱਤ ਸਕੱਤਰ ਕੰਵਲਜੀਤ ਸਿੰਘ ਫਾਜਿਲਕਾ ਅਤੇ ਮਨੀਸ ਜੀ ਮੰਡੀ ਗੋਬਿੰਦਗੜ੍ ਦੀ ਚੋਣ ਕੀਤੀ ਗਈ l ਇਸ ਤੋਂ ਇਲਾਵਾ ਜੋਨਲ ਇੰਚਾਰਜ ਅਤੇ ਕੋਰ ਕਮੇਟੀ ਦੀ ਚੋਣ ਵੀ ਕੀਤੀ ਗਈ । ਸਮੂਹ ਅੇਸੋਸੀਏਸ਼ਨ ਵੱਲੋੰ ਅਸਤੀਫਾ ਦੇ ਚੁੱਕੇ ਪ੍ਰਧਾਨ ਸ ਮਹਿੰਦਰ ਪਾਲ ਸਿੰਘ ਪਟਿਆਲਾ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਵਲੋਂ ਹਮੇਸ਼ਾ ਅੈਸੋਸੀਏਸ਼ਨ ਨਾਲ ਚੱਲਣ ਦਾ ਪ੍ਰਣ ਕੀਤਾ ਗਿਆ l ਇਸ ਮੌਕੇ ਐਸੋਸੀਏਸਨ ਦੇ ਸਾਰੇ ਪੰਜਾਬ ਭਰ ਦੇ ਜਿਲਾ ਪ੍ਰਧਾਨ ਅਤੇ ਅਹੁਦੇਦਾਰ ਹਾਜਰ ਸਨ l ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵ ਨਿਯੁਕਤ ਪ੍ਰਧਾਨ ਨੇ ਸਾਰੇ ਮੈੰਬਰਾੰ ਨੂੰ ਤਨਦੇਹੀ ਨਾਲ ਕੰਮ ਕਰਨ ਲਈ ਆਖਿਆ ਅਤੇ ਸਰਕਾਰ ਨੂੰ ਕੰਟਰੈਕਟ ਮੁਲਾਜਮਾੰ ਨੂੰ ਜਲਦ ਰੈਗੂਲਰ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਭਗਵੰਤ ਮਾਨ ਸਰਕਾਰ ਕੇਂਦਰੀ ਸਕੀਮਾਂ ਵਾਲੇ ਮੁਲਾਜਮਾਂ ਨਾਲ ਬੇਇਨਸਾਫ਼ੀ ਨਾ ਕਰੇ ਨਹੀਂ ਤਾਂ ਕਾਂਗਰਸ ਸਰਕਾਰ ਖਿਲਾਫ 47 ਦਿਨ ਦਾ ਧਰਨਾ ਲਗਾ ਕੇ ਰਾਜ ਸੱਤਾ ਪਲਟਣ ਵਾਲੀ ਐਸੋਸੀਏਸਨ ਸੰਘਰਸ ਵਿੱਢਣ ਲਈ ਮਜਬੂਰ ਹੋਵੇਗੀ l ਸਮੂਹ ਹਾਜ਼ਰ ਸਾਥੀਆਂ ਵਲੋਂ ਇਕਜੁੱਟ ਹੋਕੇ ਸੰਘਰਸ਼ ਕਰਨ ਲਈ ਹਾਮੀ ਭਰੀ ਗਈ ਅਤੇ ਹਰ ਪ੍ਰਕਾਰ ਯੂਨੀਅਨ ਦਾ ਸਾਥ ਦੇਣ ਦਾ ਵਿਸ਼ਵਾਸ ਵੀ ਦਿੱਤਾ ।
ਅੰਤ ਵਿੱਚ ਪ੍ਰਧਾਨ , ਜਨਰਲ ਸੈਕਟਰੀ , ਕੈਸ਼ੀਅਰ ਅਤੇ ਸਮੂਹ ਜਿਲ੍ਹੇ ਦੇ ਪ੍ਰਧਾਨਾਂ ਵੱਲੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਸਾਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਰੈਗੂਲਰ ਹੋਣ ਲਈ ਸੰਘਰਸ਼ ਨੂੰ ਹੋਰ ਤੇਜ਼ ਅਤੇ ਭਵਿੱਖ ਵਿੱਚ ਕਰਮਚਾਰੀਆਂ ਦੀ ਸਾਰੀਆਂ ਸਮੱਸਿਆਵਾ ਦਾ ਹੱਲ ਕੀਤਾ ਜਾਵੇਗਾ l

About Author

Leave A Reply

WP2Social Auto Publish Powered By : XYZScripts.com