
ਲੁਧਿਆਣਾ (ਸੰਜੇ ਮਿੰਕਾ)- ਸਿਵਲ ਸਰਜਨ ਡਾ ਹਿਤੰਦਰ ਕੌਰ ਨੇ ਸਿਵਲ ਸਰਜਨ ਦਫਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ।ਇਸ ਤੋ ਪਹਿਲਾ ਉਹ ਜਿਲਾ ਮੋਗਾ ਵਿਖੇ ਆਪਣੀਆ ਸੇਵਾਵਾ ਨਿਭਾ ਰਹੇ ਸਨ।ਇਸ ਮੌਕੇ ਬੋਲਦੇ ਉਨਾ ਕਿਹਾ ਕਿ ਵਿਭਾਗ ਵੱਲੋ ਜੋ ਵੀ ਲੋਕਪੱਖੀ ਸਕੀਮਾਂ ਚਲਾਈਆ ਜਾ ਰਹੀਆ ਹਨ।ਉਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਕੋਈ ਵੀ ਕਸਰ ਬਾਕੀ ਨਹੀ ਛੱਡੀ ਜਾਵੇਗੀ। ਸਮੂਹ ਸਿਹਤ ਸੰਸਥਾਵਾਂ ਦੇ ਵਿਚ ਸਾਫ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਵੇਗਾ।ਹਸਪਤਾਲਾਂ ਵਿਚ ਆਏ ਮਰੀਜਾਂ ਲਈ ਲੋੜੀਦੇ ਪ੍ਰਬੰਧ ਕੀਤੇ ਜਾਣਗੇ।ਦਿਨੋ ਦਿਨ ਵਧ ਰਹੇ ਕਰੋਨਾ ਦੇ ਮਾਮਲਿਆਂ ਨਾਲ ਨਜਿੱਠਣ ਦੇ ਲਈ ਰਣਨੀਤੀ ਦੇ ਤਹਿਤ ਕੰਮ ਕੀਤਾ ਜਾਵੇਗਾ।ਉਨਾ ਸਮੂਹ ਸਟਾਫ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੰਮ ਪੂਰੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਕਰਨ ਤਾਂ ਜੋ ਕੰਮ ਕਰਵਾਉਣ ਆਏ ਵਿਅਕਤੀਆ ਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨਾਂ ਨੇ ਅਜੇ ਤੱਕ ਆਪਣੀ ਕੋਵਿਡ ਵੈਕਸੀਨ ਦੀ ਪਹਿਲੀ, ਦੂਜੀ ਅਤੇ ਤੀਜੀ ਖੁਰਾਕ ਨਹੀ ਲਈ ਉਹ ਆਪਣੀ ਬਣਦੀ ਖੁਰਾਕ ਜਰੂਰ ਲੈਣ । ਗਰਮੀਆਂ ਅਤੇ ਬਰਸਾਤਾਂ ਵਿਚ ਹੋਣ ਵਾਲਆਂ ਬਿਮਾਰੀਆਂ ਤੋ ਬਚਣ ਲਈ ਆਪਣੇ ਆਲ ਦੁਆਲੇ ਦੀ ਸਾਫ ਸਫਾਈ ਧਿਆਨ ਰੱਖਿਆ ਜਾਵੇ।ਸਿਵਲ ਸਰਜਨ ਨੇ ਕਿਹਾ ਕਿ ਮਾਣਯੋਗ ਸਿਹਤ ਮੰਤਰੀ ਅਤੇ ਸੈਕਟਰੀ ਹੈਲਥ ਦੇ ਦਿਸਾ਼ ਨਿਰਦੇਸ਼ਾਂ ਅਨੁਸਾਰ ਜਿਲੇ ਦੇ ਸਾਰੇ ਸਿਹਤ ਕੇਦਰਾਂ ਵਿਚ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇਗਾ। ਸਰਕਾਰੀ ਸਿਹਤ ਕੇਦਰਾਂ ਵਿਚ ਉਪਲੱਭਧ ਦਵਾਈਆ ਮਰੀਜਾਂ ਨੂੰ ਮੁਹੱਈਆ ਕੀਤੀਆਂ ਜਾਣਗੀਆ ਅਤੇ ਸਿਹਤ ਵਿਭਾਗ ਵੱਲੋ ਆਮ ਲੋਕਾਂ ਮਿਲਣ ਵਾਲੀਆਂ ਸਹੂਲਤਾਂ ਪਹਿਲ ਦੇ ਅਧਾਰ ਤੇ ਮੁਹੱਈਆ ਕਰਵਾਈਆਂ ਜਾਣਗੀਆਂ ।ਉਨਾਂ ਦੱਸਿਆ ਕਿ ਜਿਲ੍ਹੇ ਦੇ ਸਾਰੇ ਸਿਹਤ ਕੇਦਰਾਂ ਦਾ ਦੋਰਾ ਕਰਕੇ ਵਿਭਾਗ ਵਿਚ ਕਮੀਆਂ ਪੇ਼ਸੀਆ ਨੂੰ ਦੂਰ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ।ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਊਟੀ ਤੇ ਪਾਬੰਦ ਰਹਿਣ ਲਈ ਕਿਹਾ।