ਲੁਧਿਆਣਾ (ਸੰਜੇ ਮਿੰਕਾ) – ਪੰਜਾਬ ਸਰਕਾਰ ਵਲੋ ਆਮ ਲੋਕਾਂ ਦੀ ਸਿਹਤ ਸਹੂਲਤ ਸਬੰਧੀ ਮੁਹੱਲਾ ਕਲੀਨਿਕ (ਆਮ ਆਦਮੀ ਕਲੀਨਿਕ) ਖੋਲ ਜਾ ਰਹੇ ਹਨ।ਇਨਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਦੇ ਲਈ ਸਿਵਲ ਸਰਜਨ ਡਾ. ਹਿਤਿੰਦਰ ਕੌਰ ਕਲੇਰ ਵੱਲੋ ਅੱਜ ਸੂਫੀਆ ਚੌਕ ਕਿਦਵਈ ਨਗਰ ਅਤੇ ਸਬ ਜ਼ੋਨ ਏ 4 ਨੇੜੇ ਚਾਂਦ ਸਿਨੇਮਾ ਵਿਖੇ ਦੌਰਾ ਕੀਤਾ ਗਿਆ।ਇਸ ਮੌਕੇ ਸਿਵਲ ਸਰਜਨ ਵੱਲੋ ਮੌਕੇ ਤੇ ਤਾਇਨਾਤ ਪੀ.ਡਬਲਿਯੂ.ਡੀ. ਦੇ ਅਧਿਕਾਰੀਆ ਨੂੰ ਇਨਾ ਆਮ ਆਦਮੀ ਕਲੀਨਿਕਾਂ ਨੂੰ ਮਿੱਥੇ ਸਮੇ ਦੇ ਵਿਚ ਪੂਰਾ ਕਰਨ ਸਬੰਧੀ ਹਦਇਤਾਂ ਜਾਰੀ ਕੀਤੀਆ ਗਈਆ।ਉਨਾ ਕਿਹਾ ਇਨਾ ਕਲੀਨਿਕਾਂ ਦੇ ਸ਼ੁਰੂ ਹੋ ਜਾਣ ਦੇ ਨਾਲ ਆਮ ਲੋਕਾਂ ਨੂੰ ਛੋਟੇ ਇਲਾਜਾ ਦੇ ਲਈ ਦੂਰ ਹਸਪਤਾਲਾਂ ਵਿਚ ਜਾਣਾ ਨਹੀ ਪਵੇਗਾ ਅਤੇ ਉਨਾ ਦਾ ਇਲਾਜ ਨੇੜੇ ਬਣੇ ਆਮ ਆਦਮੀ ਕਲੀਨਿਕਾਂ ਦੇ ਵਿਚ ਹੀ ਹੋ ਜਾਇਆ ਕਰੇਗਾ।ਸਿਵਲ ਸਰਜਨ ਅਨੁਸਾਰ ਪਹਿਲੇ ਫੇਜ਼ ਵਿਚ ਜਿਲਾ ਲੁਧਿਆਣਾ ਦੇ ਵਿਚ ਕੁੱਲ 9 ਆਮ ਆਦਮੀ ਕਲੀਨਿਕ ਜਲਦ ਹੀ ਸੁ਼ਰੂ ਕੀਤੇ ਜਾਣਗੇ ਅਤੇ ਲੁਧਿਆਣਾ ਲੋਕਲ ਵਿਚ 6 ਕਲੀਨਿਕ ਤਿਆਰ ਕੀਤੇ ਜਾ ਰਹੇ ਹਨ।ਇਸ ਮੌਕੇ ਉਨਾਂ ਕਿਹਾ ਕਿ ਆਮ ਲੋਕਾਂ ਲਈ ਸਿਹਤ ਸਹੂਲਤਾਂ ਵਿਚ ਵਾਧਾ ਕਰਨਾ ਪੰਜਾਬ ਸਰਕਾਰ ਦਾ ਵਧੀਆ ਉਪਰਾਲਾ ਹੈ।
Previous Articleਸਿਵਲ ਸਰਜਨ ਡਾ ਹਿਤੰਦਰ ਕੌਰ ਨੇ ਅਹੁਦਾ ਸੰਭਾਲਿਆ