ਲੁਧਿਆਣਾ, (ਸੰਜੇ ਮਿੰਕਾ) – ਐਸ.ਡੀ.ਐਮ. ਲੁਧਿਆਣਾ (ਪੂਰਬੀ) ਸ. ਗੁਰਸਿਮਰਨ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੁਲਾਈ, 2022 ਤੋਂ 31 ਮਾਰਚ, 2023 ਤੱਕ ਲੁਧਿਆਣਾ (ਪੂਰਬੀ) ਦੀ ਕੰਟੀਨ ਦੇ ਠੇਕੇ ਦੀ ਬੋਲੀ 18 ਜੁਲਾਈ, 2022 ਨੂੰ ਕਰਵਾਈ ਜਾ ਰਹੀ ਹੈ। ਐਸ.ਡੀ.ਐਮ. ਢਿੱਲੋਂ ਨੇ ਅੱਗੇ ਦੱਸਿਆ ਕਿ ਦਫ਼ਤਰ ਸਬ ਰਜਿਸਟਰਾਰ ਲੁਧਿਆਣਾ (ਪੂਰਬੀ) ਦੀ ਕੰਟੀਨ ਦੇ ਠੇਕੇ ਦੀ ਖੁੱਲ੍ਹੀ ਬੋਲੀ 18 ਜੁਲਾਈ, 2022 ਦਿਨ ਸੋਮਵਾਰ ਸਵੇਰੇ 11 ਵਜੇ, ਦਫ਼ਤਰ ਤਹਿਸੀਲਦਾਰ ਲੁਧਿਆਣਾ ਪੂਰਬੀ ਵਿਖੇ ਕੀਤੀ ਜਾਵੇਗੀ। ਉਨ੍ਹਾ ਦੱਸਿਆ ਕਿ ਚਾਹਵਾਨ ਵਿਅਕਤੀ ਆਪਣੀ ਸਕਿਊਰਟੀ ਰਕਮ ਮੁਬਲਿਗ 50 ਹਜ਼ਾਰ ਰੁਪਏ (ਡਿਮਾਂਡ ਡਰਾਫਟ) ਜਾਂ ਆਰ.ਟੀ.ਜੀ.ਐਸ. ਰਾਹੀਂ ਖਾਤਾ ਨੰਬਰ 32344159075 ਸਟੇਟ ਬੈਂਕ ਆਫ ਇੰਡੀਆ, ਨਵੀਂਆਂ ਕਚਿਹਰੀਆਂ ਕੰਪਲੈਕਸ, ਬ੍ਰਾਂਚ SBIN0003629 ਵਿੱਚ 18 ਜੁਲਾਈ, 2022 ਸਵੇਰੇ 11 ਵਜੇ ਤੱਕ ਇਸ ਦਫ਼ਤਰ ਦੇ ਨਾਜ਼ਰ ਨੂੰ ਜਮ੍ਹਾਂ ਕਰਵਾ ਸਕਦੇ ਹਨ। ਬੋਲੀ ਦੀ ਸ਼ਰਤਾਂ ਦੀ ਲਿਖਤ ਰੂਪ ਵਿੱਚ ਸਹਿਮਤੀ ਦੇਣ ਉਪਰੰਤ ਹੀ ਠੇਕੇਦਾਰ ਬੋਲੀ ਵਿੱਚ ਭਾਗ ਲੈ ਸਕੇਗਾ। ਉਨ੍ਹਾਂ ਕਿਹਾ ਕਿ ਠੇਕੇ ਦੀ ਨਿਲਾਮੀ ਸਬੰਧੀ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਨਾਜ਼ਰ, ਦਫ਼ਤਰ ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੂਰਬੀ)/ਤਹਿਸੀਲਦਾਰ ਲੁਧਿਆਣਾ (ਪੂਰਬੀ) ਨਾਲ ਹਰ ਕੰਮ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।
Related Posts
-
लुधियाना पुलिस द्वारा हैंड ग्रेनेड सहित तीन आंतकियो को गिरफ्तार करना बहुत ही सराहनीय कदम :शिवसेना हिंदुस्तान
-
आशियाना कराटे सेल्फ डिफेंस संगठन द्वारा निष्काम सेवा वृद्ध आश्रम बिहिला में किया गया राज्य चैंपियन 2025 का आयोजन
-
भगवान वाल्मीकि धर्मशाला व मंदिर प्रबंधक कमेटी द्वारा किया गया भगवान वाल्मीकि जी के सत्संग का आयोजन