
- ਡਰਾਫਟ ਕੁਲੈਕਟਰ ਰੇਟ ਵੈੱਬਸਾਈਟ Ludhiana.nic.in ‘ਤੇ ਕੀਤੇ ਗਏ ਅਪਲੋਡ
- ਪਹਿਲੀ ਜੁਲਾਈ ਤੱਕ ਦਿੱਤੇ ਜਾ ਸਕਦੇ ਹਨ ਸੁਝਾਅ
ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਲ 2022-23 ਲਈ ਕੁਲੈਕਟਰ ਰੇਟ ਰੀਵਾਈਜਡ ਕੀਤੇ ਜਾਣੇ ਹਨ। ਸ੍ਰੀਮਤੀ ਮਲਿਕ ਨੇ ਦੱਸਿਆ ਕਿ ਪੰਜਾਬ ਸਟੈਂਪ (ਡੀਲਿੰਗ ਆਫ ਅੰਡਰ ਵੈਲਿਯੂਡ ਇੰਨਸਟਰੂਮੈਂਟਸ) ਰੂਲਸ 1983 ਦੇ ਸਬ ਰੂਲ 3-ਏ ਅਧੀਨ ਸਾਲ 2022-23 ਦੇ ਕੁਲੈਕਟਰ ਰੇਟ ਰੀਵਾਈਜ਼ਡ ਕਰਨ ਲਈ ਕਾਰਵਾਈ ਆਰੰਭੀ ਗਈ ਹੈ ਜਿਸ ਦੇ ਤਹਿਤ ਹਰ ਆਮ ਤੇ ਖਾਸ ਵਿਅਕਤੀ ਦੀ ਜਾਣਕਾਰੀ ਹਿੱਤ ਜ਼ਿਲ੍ਹਾ ਲੁਧਿਆਣਾ ਦੀ ਵੈੱਬਸਾਈਟ Ludhiana.nic.in ‘ਤੇ ਸਾਲ 2022-23 ਦੇ ਡਰਾਫਟ ਕੁਲੈਕਟਰ ਰੇਟ ਅਪਲੋਡ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕੁਲੈਕਟਰ ਰੇਟਾਂ ਪ੍ਰਤੀ ਆਪਣਾ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਉਹ 01 ਜੁਲਾਈ, 2022 ਤੱਕ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸ ਲਿਖਤੀ ਰੂਪ ਵਿੱਚ ਦੇ ਸਕਦਾ ਹੈ।