- ਵਿਸ਼ਵ ਖੂਨਦਾਨ ਦਿਵਸ ਤਹਿਤ 14 ਜੂਨ ਤੋ 14 ਜਲਾਈ ਤੱਕ ਚੱਲ ਰਹੀ ਮੁਹਿੰਮ ‘ਚ ਖੂਨਦਾਨ ਕਰਨ ਵਾਲੀਆ ਸੰਸਥਾਵਾਂ ਹਨ ਸ਼ਾਮਲ
ਲੁਧਿਆਣਾ, (ਸੰਜੇ ਮਿੰਕਾ) – ਸਿਵਲ ਸਰਜਨ ਡਾ ਐਸ ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ 14 ਜੂਨ ਤੋ 14 ਜਲਾਈ ਤੱਕ ਚੱਲ ਰਹੀ ਵਿਸਵ ਖੂਨਦਾਨ ਦਿਵਸ ਮੁਹਿੰਮ ਤਹਿਤ ਬੀਤੇ ਕੱਲ੍ਹ ਸਿਵਲ ਹਸਪਤਾਲ ਵਿਖੇ ਖੂਨਦਾਨ ਕਰਨ ਵਾਲੀਆ ਸੰਸਥਾਵਾਂ ਅਤੇ ਐਨ.ਜੀ.ਓ. ੳ ਨੂੰ ਵਿਸ਼ੇਸ ਤੌਰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ ਐਸ ਪੀ ਸਿੰਘ ਵੱਲੋ ਵੱਖ-ਵੱਖ ਸੰਸਥਾਂਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤਾ ਗਿਆ ਇਹ ਵੱਡਾ ਉਪਰਾਲਾ ਹੈ ਕਿ ਬਲੱਡ ਬੈਕ ਨਾਲ ਜੁੜਕੇ ਮਨੁੱਖਤਾ ਦੀ ਸੇਵਾ ਕਰਦੀਆਂ ਆ ਰਹੀਆਂ ਹਨ ਅਤੇ ਸਮੇਂ-ਸਮਂੇ ਸਿਰ ਖੂਨਦਾਨ ਕਰਕੇ ਲੋੜਵੰਦਾਂ ਦੀ ਮਦਦ ਕਰਦੀਆਂ ਹਨ। ਇਸ ਮੌਕੇ ਬਲੱਡ ਬੈਕ ਦੇ ਇੰਨਚਾਜ ਡਾ ਗੁਰਇੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਖੂਨਦਾਨ ਕਰਨ ਵਾਲੀਆਂ ਸੰਸਥਾਂਵਾਂ ਨੂੰ ਸਨਮਾਨਿਤ ਕਰਨ ਦਾ ਮੁੱਖ ਮਕਸਦ ਹੋਰ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ। ਡਾ ਗਰੇਵਾਲ ਨੇ ਦੱਸਿਆ ਕਿ ਇਹ ਸੰਸਥਾਂਵਾਂ ਬਲੱਡ ਬੈਕ ਨਾਲ ਲੰਮੇ ਸਮੇ ਤੋ ਜੁੜ ਕੇ ਕੰਮ ਕਰਦੀਆਂ ਆ ਰਹੀਆਂ ਹਨ। ਸੀਨੀਅਰ ਮੈਡੀਕਲ ਅਫਸਰ ਡਾ ਅਮਰਜੀਤ ਕੌਰ ਨੇ ਸੰਸਥਾਂਵਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਸਹਿਯੋਗ ਸਦਕਾ ਜਰੂਰਤਮੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਆਸ ਕਰਦੇ ਹਾਂ ਕਿ ਇਹ ਸੰਸਥਾਂਵਾਂ ਇਸੇ ਤਰਾਂ ਬਲੱਡ ਬੈਕ ਨਾਲ ਜੁੜ ਕੇ ਸਮੇ ਸਿਰ ਲੋੜਵੰਦ ਵਿਅਕਤੀਆਂ ਦੀ ਮਦਦ ਕਰਦੀਆ ਰਹਿਣਗੀਆਂ। ਡਾ ਹਰਸ਼ਦੀਪ ਕੌਰ ਨੇ ਖੂਨਦਾਨ ਦੀ ਮਹੱਤਤਾ ਬਾਰੇ ਵਿਸਥਾਰਪੂਰਕ ਜਾਣਕਾਰੀ ਵੀ ਦਿੱਤੀ। ਇਸ ਮੌਕੇ ਏ ਸੀ ਪੀ ਟ੍ਰੈਫਿਕ ਕਰਨੈਲ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ ਹਰਇੰਦਰ ਸਿੰਘ ਸੋਢੀ, ਡਾ ਅਮਰੀਕ ਸਿੰਘ ਚਾਵਲਾ ਤੇ ਹੋਰ ਹਾਜ਼ਰ ਸਨ।