Friday, May 9

ਸਬ ਡਵੀਜ਼ਨ ਸਮਰਾਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਸਮਰਾਲਾ/ਲੁਧਿਆਣਾ, (ਸੰਜੇ ਮਿੰਕਾ) – ਸਬ ਡਵੀਜ਼ਨ ਸਮਰਾਲਾ ਵਿਖੇ ਕੋਰਟ ਕੰਪਲੈਕਸ ਵਿੱਚ ਅੱਜ 21 ਜੂਨ, 2022 ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਮੌਕੇ, ਮਾਣਯੋਗ ਜੱਜ ਸ੍ਰੀ ਸਿੰਕੂ ਕੁਮਾਰ ਅਤੇ ਮੈਡਮ ਜਸਵੀਰ ਕੌਰ ਪੀ.ਐਲ.ਵੀ. ਵੱਲੋਂ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਮੌਕੇ ਸਮੂਹ ਸਟਾਫ ਅਤੇ ਹੋਰ ਵਿਅਕਤੀਆਂ ਵੱਲੋ ਸਫੇਦ ਟੀ-ਸ਼ਰਟਾਂ ਪਾ ਕੇ ਸ਼ਮੂਲੀਅਤ ਕੀਤੀ ਗਈ। ਯੋਗਾ ਮਾਹਰ ਟ੍ਰੇਨਰ ਡਾ. ਅਜੈ ਕੁਮਾਰ ਵੱਲੋਂ ਯੋਗ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਯਗ ਨਾਲ ਨਾ ਕੇਵਲ ਸਰੀਰਕ ਤੰਦਰੁਸਤੀ ਰਹਿੰਦੀ ਹੈ ਬਲਕਿ ਇਸ ਨਾਲ ਮਾਨਸਿਕ ਪਰੇਸ਼ਾਨੀਆਂ ਤੋਂ ਵੀ ਦੂਰ ਰਿਹਾ ਜਾ ਸਕਦਾ ਹੈ।

About Author

Leave A Reply

WP2Social Auto Publish Powered By : XYZScripts.com