Friday, May 9

ਨਿਗਮ ਦੇ ਜੋਨਲ ਕਮਿਸ਼ਨਰ ਡਾ. ਪੂਨਮ ਪ੍ਰੀਤ ਕੋਰ ਦੀ ਅਗਵਾਈ ‘ਚ ਓ.ਐਂਡ.ਐਮ/ਬੀ.ਐਂਡ.ਆਰ ਦੇ ਸਟਾਫ ਨਾਲ ਮੀਟਿੰਗ

  • ਆਗਾਮੀ ਮੌਨਸੂਨ ਦੇ ਅਗਾਉਂ ਪ੍ਰਬੰਧਾਂ ‘ਤੇ ਕੀਤੇ ਵਿਚਾਰ ਵਟਾਂਦਰੇ
  • ਸ਼ਹਿਰ ਦੇ ਨੀਵੇ ਇਲਾਕਿਆਂ ਦੀ ਕੀਤੀ ਚੈਕਿੰਗ, ਬੰਦ ਪਈਆਂ ਰੋਡ ਜਾਲੀਆਂ ਨੂੰ ਸਾਫ ਕਰਵਾਉਣ ਦੇ ਵੀ ਦਿੱਤੇ ਨਿਰਦੇਸ਼

ਲੁਧਿਆਣਾ,(ਸੰਜੇ ਮਿੰਕਾ) – ਨਗਰ ਨਿਗਮ ਲੁਧਿਆਣਾ ਜੋਨ-ਸੀ ਦੇ ਜੋਨਲ ਕਮਿਸ਼ਨਰ ਡਾ. ਪੂਨਮ ਪ੍ਰੀਤ ਕੋਰ ਵੱਲੋ ਓ.ਐਂਡ.ਐਮ/ਬੀ.ਐਂਡ.ਆਰ ਦੇ ਸਟਾਫ ਨਾਲ ਇਕ ਮੀਟਿੰਗ ਕੀਤੀ ਗਈ ਜਿਸ ਵਿੱਚ ਆਗਾਮੀ ਮੌਨਸੂਨ ਦੇ ਅਗਾਉਂ ਪ੍ਰਬੰਧਾਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਤੋਂ ਬਾਅਦ, ਜੋਨਲ ਕਮਿਸ਼ਨਰ ਡਾ. ਪੂਨਮ ਪ੍ਰੀਤ ਕੋਰ ਵੱਲੋ ਸ਼ਹਿਰ ਦੇ ਨੀਵੇ ਇਲਾਕਿਆਂ ਦੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੋਰਾਨ ਬੰਦ ਪਈਆਂ ਰੋਡ ਜਾਲੀਆਂ ਨੂੰ ਸਾਫ ਕਰਵਾਉਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਮੌਕੇ ‘ਤੇ ਹੀ ਕਈ ਥਾਵਾਂ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪਿਛਲੇ 2 ਦਿਨਾਂ ਤੋ ਜੋਨ-ਸੀ ਦੇ ਜੋ ਨੀਵੇ ਇਲਾਕੇ ਸੀ ਉਨਾਂ੍ਹ ਨੂੰ ਚੈੱਕ ਕੀਤਾ ਗਿਆ ਅਤੇ ਅੱਗੇ ਤੋ ਵੀ ਇਹ ਚੈਕਿੰਗ ਜਾਰੀ ਰਹੇਗੀ। ਉਨ੍ਹਾਂ ਓ.ਐਂਡ.ਐਮ ਅਤੇ ਬੀ.ਐਂਡ.ਆਰ ਦੇ ਸਟਾਫ ਨ੍ਵੰ ਹਦਾਇਤ ਕਰਦਿਆਂ ਕਿਹਾ ਉਹ ਲਗਾਤਾਰ ਫੀਲਡ ‘ਤੇ ਨਜ਼ਰ ਬਣਾਈ ਰੱਖਣ ਅਤੇ ਜਿੱਥੇ ਕਿਤੇ ਵੀ ਕੰਮ ਪੈਡਿੰਗ ਹੈ, ਉਸਨੂੰ ਮੌਨਸੂਨ ਤੋ ਪਹਿਲਾਂ ਪੂਰੀ ਤਰ੍ਹਾਂ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਬਰਸਾਤੀ ਮੌਸਮ ਦੌਰਾਨ ਵਸਨੀਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਪੇਸ਼ ਨਾ ਆਵੇ। ਉਨ੍ਹਾਂ ਸਫਾਈ ਸਬੰਧੀ ਮੁੱਖ ਸਫਾਈ ਨੀਰੀਖਕ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਥੇ ਕਿਤੇ ਵੀ ਕੂੜੇ ਦੇ ਢੇਰ ਲਗੇ ਹੋਏ ਹਨ ਉਨਾਂ੍ਹ ਨੂੰ ਤੁਰੰਤ ਚੁੱਕਵਾਇਆ ਜਾਵੇ ਤਾਂ ਜੋ ਉਹਨਾਂ ਦੇ ਨਾਲ ਵੀ ਬਰਸਾਤੀ ਨਾਲੇ ਜਾਂ ਸੀਵਰੇਜ ਬੰਦ ਨਾ ਹੋਣ।

About Author

Leave A Reply

WP2Social Auto Publish Powered By : XYZScripts.com