Friday, May 9

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ, ਖ਼ੁਰਾਕ ਤੇ ਸਪਲਾਈ ਵਿਭਾਗ ਦੇ ਸਮੂਹ ਸਟਾਫ਼ ਵੱਲੋਂ ਛਬੀਲ ਲਗਾਈ ਗਈ

ਲੁਧਿਆਣਾ, (ਸੰਜੇ ਮਿੰਕਾ) – ਖ਼ੁਰਾਕ ਤੇ ਸਪਲਾਈ ਵਿਭਾਗ ਦੇ ਸਮੂਹ ਸਟਾਫ਼ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸਰਾਭਾ ਨਗਰ ਵਿਖੇ ਛਬੀਲ ਲਗਾਈ ਗਈ, ਜਿਸ ਵਿੱਚ ਰਾਹਗੀਰਾਂ ਅਤੇ ਲੋੜਵੰਦਾਂ ਵਾਸਤੇ ਠੰਡੇ ਮਿੱਠੇ ਜਲ ਦੇ ਨਾਲ ਛੋਲਿਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਜਿਲਾ ਕੰਟਰੋਲਰ ਖ਼ੁਰਾਕ ਤੇ ਸਪਲਾਈ (ਪੂਰਬੀ) ਸ੍ਰੀਮਤੀ ਸ਼ਿਫਾਲੀ ਚੋਪੜਾ ਅਤੇ ਜਿਲਾ ਕੰਟਰੋਲਰ ਖ਼ੁਰਾਕ ਸਪਲਾਈਜ ਪੱਛਮੀ ਸ੍ਰੀ ਸਤਵੀਰ ਸਿੰਘ ਮਾਵੀ, ਖ਼ੁਰਾਕ ਸਪਲਾਈ ਅਫਸਰ ਸ੍ਰੀ ਲਖਵੀਰ ਸਿੰਘ, ਲੇਖਾ ਅਫਸਰ ਸ੍ਰੀ ਇੰਦਰਪ੍ਰੀਤ ਸਿੰਘ, ਸੀਨੀਅਰ ਅਸਿਸਟੈਂਟ ਸ੍ਰੀ ਸੁਰੇਸ਼ ਕੁਮਾਰ, ਏ ਐਫ ਐਸ ਓ ਸ੍ਰੀਮਤੀ ਦਮਨਜੀਤ ਕੌਰ ਤੋਂ ਇਲਾਵਾ ਮਨਿੰਦਰ ਸਿੰਘ ਖੁਰਾਣਾ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਲਵਲੀਨ ਸਿੰਘ, ਅਜੇ ਕੁਮਾਰ, ਹਰਸ਼ਿਤ ਕੁਮਾਰ, ਪਰਵਿੰਦਰ ਲੱਧੜ, ਅਰਵਿੰਦਰ ਪਾਲ ਸਿੰਘ, ਮੁਕੁਲ ਗਰਗ, ਅਮਨਦੀਪ ਸਿੰਘ, ਆਸ਼ੀਸ਼ ਕੁਮਾਰ, ਰਾਜੇਸ਼ ਕੁਮਾਰ, ਰੂਬਲ ਸਿੰਘ, ਬਲਵਿੰਦਰ ਸਿੰਘ, ਰਾਜਨ ਬੋਹਟ, ਅਰੁਣ ਸਲਾਰੀਆ, ਧੀਰਜ ਕੁਮਾਰ, ਮਨਜੀਤ ਸਿੰਘ, ਕੁਲਦੀਪ ਸਿੰਘ ਨਾਜ਼ਰ, ਪ੍ਰਦੀਪ ਕਪੂਰ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਪੰਧੇਰ ਸਾਰੇ ਨਿਰੀਖਕ ਅਤੇ ਸਮੂਹ ਸਟਾਫ਼ ਨੇ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ।

About Author

Leave A Reply

WP2Social Auto Publish Powered By : XYZScripts.com