Saturday, May 10

ਨਿਫਟ ਲੁਧਿਆਣਾ ਵੱਲੋਂ ‘ਅਨੁਕਾਮਾ 22’ ਦਾ ਆਯੋਜਨ 17 ਜੂਨ ਨੂੰ

  • ਗ੍ਰੈਜੂਏਟ ਫੈਸ਼ਨ ਡਿਜ਼ਾਈਨ ਤੇ ਫੈਸ਼ਨ ਡਿਜ਼ਾਈਨ ਨਿਟਸ ਦੇ ਵਿਦਿਆਰਥੀਆਂ ਦੇ ਡਿਜ਼ਾਈਨਰ ਵੀਅਰ ਸੰਗ੍ਰਹਿ ਸਮਾਗਮ ਮੌਕੇ ਕੀਤੇ ਜਾਣਗੇ ਪ੍ਰਦਰਸ਼ਿਤ

ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਦੁਆਰਾ ਸਥਾਪਤ ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਨਿਫਟ), ਲੁਧਿਆਣਾ, 17 ਜੂਨ 2022 (ਸ਼ੁੱਕਰਵਾਰ) ਨੂੰ ਨਿਫਟ, ਲੁਧਿਆਣਾ ਦੇ ਫੈਸ਼ਨ ਡਿਜ਼ਾਈਨ ਅਤੇ ਫੈਸ਼ਨ ਡਿਜ਼ਾਈਨ ਨਿਟਸ ਵਿਭਾਗਾਂ ਲਈ ਇੱਕ ਗ੍ਰੈਜੂਏਟ ਸ਼ੋਅ ਅਨੁਕਾਮਾ 2022 ਦਾ ਆਯੋਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਿੰਸੀਪਲ ਨਿਫਟ ਡਾ. ਪੂਨਮ ਅਗਰਵਾਲ ਠਾਕੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਹ ਸ਼ੋਅ ਗੁਰੂ ਨਾਨਕ ਦੇਵ ਭਵਨ, ਫਿਰੋਜ਼ਪੁਰ ਰੋਡ, ਲੁਧਿਆਣਾ ਦੇ ਮੇਨ ਆਡੀਟੋਰੀਅਮ, ਵਿਖੇ, ਸ਼ਾਮ 05:00 ਵਜੇ ਸੁਰੂ ਕੀਤਾ ਜਾਵੇਗਾ ਜਿੱਥੇ ਨਿਫਟ ਦੇ ਫੈਸ਼ਨ ਡਿਜ਼ਾਈਨ ਅਤੇ ਫੈਸ਼ਨ ਡਿਜ਼ਾਈਨ ਨਿਟਸ ਵਿਭਾਗਾਂ ਦੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਰੈਂਪ ‘ਤੇ 29 ਸ਼ਾਨਦਾਰ ਸੰਗ੍ਰਹਿ ਪੇਸ਼ ਕੀਤੇ ਜਾਣਗੇ। ਇਹ ਪੇਸ਼ਕਾਰੀ ਉਸ ਸਿੱਖਿਆ ਦਾ ਨਿਚੋੜ ਹੈ ਜੋ ਵਿਦਿਆਰਥੀ ਸੰਸਥਾ ਵਿੱਚ ਆਪਣੀ ਸਿਖਲਾਈ ਦੌਰਾਨ ਗ੍ਰਹਿਣ ਕਰਦੇ ਹਨ। ਵੱਖ-ਵੱਖ ਰੰਗਾਂ ਅਤੇੇ ਤਕਨੀਕਾਂ ਦੇ ਮਾਧਿਅਮ ਰਾਹੀਂ, ਵਿਦਿਆਰਥੀ ਆਪਣੇ ਵਿਅਕਤੀਗਤ ਹੁਨਰ ਡਿਜ਼ਾਈਨ ਸੰਗ੍ਰਹਿ ਵਜੋਂ ਪੇਸ਼। ਵਿਦਿਆਰਥੀਆਂ ਵੱਲੋਂ ਬੀਤੇ ਤਿੰਨ ਸਾਲਾਂ ਦੌਰਾਨ ਪ੍ਰਾਪਤ ਸਿੱਖਿਆ, ਉਨ੍ਹਾਂ ਦੀ ਕੀਤੀ ਸਖ਼ਤ ਮਿਹਨਤ ਸਾਲਾਨਾ ਰੈਂਪ ਪੇਸ਼ਕਾਰੀ – ਅਨੁਕਾਮਾ 22 ਮੌਕੇ ਨਜ਼ਰ ਆਵੇਗੀ। ਵਿਦਿਆਰਥੀਆਂ ਦੇ ਸੰਗ੍ਰਹਿ ਦਾ ਮੁਲਾਂਕਣ ਉੱਘੇ ਜਿਊਰੀ ਦੁਆਰਾ ਕੀਤਾ ਗਿਆ, ਜਿਸ ਵਿੱਚ ਪ੍ਰਮੁੱਖ ਤੌਰ ਤੇ ਸ਼੍ਰੀ ਜੀਵਨ ਕਾਲੀਆ (ਬਾਲੀਵੁੱਡ ਕਾਸਟਿਊਮ ਡਿਜ਼ਾਈਨਰ), ਸ਼੍ਰੀ ਮਦਨ ਲਾਲ (ਨੈਸ਼ਨਲ ਐਵਾਰਡੀ ਕਲਾਕਾਰ) ਅਤੇ ਸ਼੍ਰੀਮਤੀ ਗੀਤਾਂਜਲੀ ਚੱਢਾ, ਮੁਖੀ (ਡਿਜ਼ਾਈਨ ਵਿਭਾਗ, ਮੌਂਟੇ ਕਾਰਲੋ ਫੈਸ਼ਨਜ਼ ਲਿਮਟਿਡ, ਲੁਧਿਆਣਾ) ਸ਼ਾਮਲ ਸਨ ਅਤੇ ਇੱਕ ਉੱਚ-ਸਮਰੱਥਾ ਵਾਲੀ ਸ਼ਾਨਦਾਰ ਪੇਸ਼ਕਾਰੀ ਵਿੱਚ ਵੰਡਿਆ ਜਾਵੇਗਾ, ਜੋ ਕਾਲਜ ਦੇ ਸਾਲਾਨਾ ਸਮਾਗਮਾਂ ਦੀ ਲਾਈਨਅੱਪ ਵਿੱਚ ਮੋਹਰੀ ਬਣ ਗਿਆ ਹੈ। 25 ਤੋਂ ਵੱਧ ਮਾਡਲ ਰੈਂਪ ‘ਤੇ ਚੱਲ ਕੇ ਵਿਦਿਆਰਥੀਆਂ ਦੀਆਂ ਰਚਨਾਵਾਂ ਵਿੱਚ ਗਲੇਮ ਕੋਸ਼ੇਂਟ ਸ਼ਾਮਲ ਕਰਨਗੇ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੈਂਟਰਾਂ ਦੁਆਰਾ ਮਾਰਗਦਰਸ਼ਨ ਕੀਤਾ ਗਿਆ ਹੈ ਜਿਸ ਵਿੱਚ ਇੰਜੀਨੀਅਰ ਹਰਪ੍ਰੀਤ ਸਿੰਘ, ਸ਼੍ਰੀਮਤੀ ਰਾਜਵਿੰਦਰ ਕੌਰ, ਸ਼੍ਰੀਮਤੀ ਰਮਨਪ੍ਰੀਤ ਕੌਰ, ਸ਼੍ਰੀਮਤੀ ਨਵਨੀਤ ਸੁਮਨ ਅਤੇ ਸ਼੍ਰੀਮਤੀ ਹਨੀ ਸ਼ਰਮਾ ਵੀ ਸ਼ਾਮਲ ਹਨ। ਫੈਕਲਟੀ ਅਤੇ ਉਦਯੋਗ ਦੀ ਦੇਖ ਰੇਖ ਹੇਠ 6 ਮਹੀਨਿਆਂ ਦੀ ਮਿਆਦ ਵਿੱਚ ਐਡ.ਡੀ. ਅਤੇ ਐਡ.ਡੀ.ਕੇ. ਦੇ ਵਿਦਿਆਰਥੀਆਂ ਦੁਆਰਾ ਬੜੀ ਮਿਹਨਤ ਨਾਲ ਬਣਾਏ ਗਏ ਸੰਗ੍ਰਹਿ ਸ਼ਾਮਲ ਹਨ। ਸੰਗ੍ਰਹਿ ਰਿਵਾਇਤੀ ਤੋਂ ਆਧੁਨਿਕ ਤੱਕ ਵੱਖੋ-ਵੱਖਰੇ ਹੁੰਦੇ ਹਨ ਅਤੇ ਕਲਪਨਾਤਮਕ ਸੰਕਲਪਾਂ ‘ਤੇ ਅਧਾਰਤ ਉੱਚ ਰਚਨਾਤਮਕ ਵੀ ਹੁੰਦੇ ਹਨ। ਪ੍ਰਿੰਸੀਪਲ ਨਿਫਟ ਡਾ. ਪੂਨਮ ਅਗਰਵਾਲ ਠਾਕੁਰ ਨੇ ਕਿਹਾ ਕਿ ਹਰੇਕ ਵਿਦਿਆਰਥੀ ਵੱਲੋਂ ਇੱਕ ਥੀਮ ‘ਤੇ ਵੱਖਰੇ ਤੌਰ ‘ਤੇ ਕੰਮ ਕੀਤਾ ਗਿਆ ਹੈ ਅਤੇ ਹਰ ਇੱਕ ਵਿਦਿਆਰਥੀ ਵੱਲੋਂ ਪੰਜ ਗਾਰਮੈਂਟ ਪੇਸ਼ ਕੀਤੇ ਜਾਣਗੇ।

About Author

Leave A Reply

WP2Social Auto Publish Powered By : XYZScripts.com