Friday, May 9

ਕੋਮਾਗਾਟਾ ਮਾਰੂ ਜਹਾਜ਼ ਕੈਨੇਡਾ ਤੋਂ ਭਾਰਤ ਮੋੜਨ ਦੇ ਸਾਕੇ ਬਾਰੇ

  • ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਵੱਲੋਂ ਅਤਰ ਰਾਸ਼ਟਰੀ ਵਿਚਾਰ ਗੋਸ਼ਟੀ

ਲੁਧਿਆਣਾਃ ਸੰਜੇ ਮਿੰਕਾ – ਜੀ ਜੀ ਐੱਨ ਖਾਲਸਾ ਕਾਲਿਜ ਸੁਧਿਆਣਾ ਦੇ ਸੈਂਟਰ ਫਾਰ ਪੰਜਾਬ ਸਟੱਡੀਜ਼ ਵੱਲੋਂ 1915 ਚ ਵਾਪਰੇ ਕੋਮਾਗਾਟਾ ਮਾਰੂ ਦੇ ਖੂਨੀ ਸਾਕੇ ਦੀ ਯਾਦ ਨੂੰ ਤਾਜ਼ਾ ਨੂੰ ਯਾਦ ਕਰਦਿਆਂ “ਕਾਮਾਗਾਟਾਮਾਰੂ: ਇਤਿਹਾਸਕ ਮਹੱਤਤਾ” ਵਿਸ਼ੇ ‘ਤੇ ਅੰਤਰ ਰਾਸ਼ਟਰੀ ਵੈਬੀਨਾਰ ਕਮ ਸੈਮੀਨਾਰ ਦਾ ਆਯੋਜਨ ਕੀਤਾ। ਇਸ ਮੌਕੇ ਕਈ ਬੁੱਧੀਜੀਵੀ ਤੇ ਇਤਿਹਾਸਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਵੈਬੀਨਾਰ ਕਮ ਸੈਮੀਨਾਰ ਦੇ ਪ੍ਰੇਰਨਾ ਸਰੋਤ ਡਾਃ ਸ ਪ ਸਿੰਘ ਨੇ ਕੈਨੇਡਾ ਤੋਂ ਆਏ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਸਃ ਸਾਹਿਬ ਸਿੰਘ ਥਿੰਦ ਤੇ ਅਮਰੀਕਾ ਵੱਸਦੇ ਲੇਖਕ ਸੁਰਿੰਦਰ ਸੀਰਤ ਨੂੰ ਪੰਜਾਬ ਦੀ ਵੰਨ ਸੁਵੰਨਤਾ ਦਾ ਚਿੰਨ੍ਹ ਫੁਲਕਾਰੀ ਭੇਂਟ ਕਰਕੇ ਸਨਮਾਨਿਤ ਕੀਤਾ। ਸਾਹਿਬ ਸਿੰਘ ਥਿੰਦ ਉਹ ਵਿਅਕਤੀ ਹਨ mਸ਼ਹੀਦ ਭਗਤ ਸਿੰਘ ਸੈਨਟੇਨਰੀ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਸ਼ਹੀਦ ਭਗਤ ਸਿੰਘ ਜੀ ਦੇ ਭਾਣਜੇ ਪ੍ਰੋਃ ਜਗਮੋਹਨ ਸਿੰਘ, ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਅਤੇ ਕੋਲਕਾਤਾ ਤੋਂ ਸਮਾਜਿਕ-ਇਤਿਹਾਸਕਾਰ ਸ: ਜਗਮੋਹਨ ਸਿੰਘ ਗਿੱਲ ਇਸ ਦਿਨ ਦੇ ਬੁਲਾਰੇ ਸਨ। ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸ. ਸਾਹਿਬ ਸਿੰਘ ਥਿੰਦ, ਪ੍ਰਧਾਨ, ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ, ਸਰੀ ਕੈਨੇਡਾ ਨੇ ਕਾਲਿਜ ਦੇ ਵਿਹੜੇ ਵਿੱਚੋਂ ਹੀ ਜਿਨ੍ਹਾਂ ਨੇ ਕਾਮਾਗਾਟਾਮਾਰੂ ਦੀ ਦੁਖਦਾਈ ਘਟਨਾ ਲਈ ਕੈਨੇਡੀਅਨ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਲਿਖਤੀ ਰਸਮੀ ਮੁਆਫ਼ੀ ਮੰਗਣ ਦੀ ਮੁਹਿੰਮ ਦੀ ਅਗਵਾਈ ਕੀਤੀ, ਇਸ ਮੌਕੇ ਤੇ ਉਹ ਵਿਸ਼ੇਸ਼ ਮਹਿਮਾਨ ਸਨ। ਡਾ: ਮਨਦੀਪ ਕੌਰ, ਕੋਆਰਡੀਨੇਟਰ, ਸੈਂਟਰ ਫ਼ਾਰ ਪੰਜਾਬ ਸਟੱਡੀਜ਼ ਨੇ ਵੈਬੀਨਾਰ ਤੇ ਸੈਮੀਨਾਰ ਦਾ ਦਾ ਵਿਸ਼ਾ ਪੇਸ਼ ਕਰਦਿਆਂ, ਸੁਯੋਗ ਸੰਚਾਲਨ ਕੀਤਾ । ਡਾ.ਐਸ.ਪੀ. ਸਿੰਘ, ਸਾਬਕਾ ਵਾਈਸ-ਚਾਂਸਲਰ, ਜੀ.ਐਨ. ਡੀ. ਯੂ. ਅੰਮ੍ਰਿਤਸਰ ਅਤੇ ਪ੍ਰਧਾਨ, ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸੈਂਟਰ ਫਾਰ ਪੰਜਾਬ ਸਟੱਡੀਜ਼ ਦਾ ਉਦੇਸ਼ ਪੰਜਾਬ ਦੇ ਮੁੱਦਿਆਂ ‘ਤੇ ਚਰਚਾ ਕਰਨਾ ਅਤੇ ਉਨ੍ਹਾਂ ਨੂੰ ਉਜਾਗਰ ਕਰਨਾ ਹੈ। ਡਾ: ਜਗਮੋਹਨ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਮਾਗਾਟਾਮਾਰੂ ਕਾਂਡ ਕੈਨੇਡਾ ਦੇ ਇਤਿਹਾਸ ‘ਤੇ ਇੱਕ ਕਲੰਕ ਹੈ ਅਤੇ ਉਸ ਸਮੇਂ ਦੀਆਂ ਨਸਲਵਾਦੀ ਸਰਕਾਰੀ ਨੀਤੀਆਂ ਨੂੰ ਉਜਾਗਰ ਕਰਦਾ ਹੈ। ਕੋਲਕਾਤਾ ਵਾਸੀ ਸ. ਜਗਮੋਹਨ ਸਿੰਘ ਗਿੱਲ ਨੇ ਕਿਹਾ ਕਿ ਕੈਨੇਡੀਅਨ ਅਤੇ ਭਾਰਤੀ ਰਾਸ਼ਟਰੀ ਯਾਦਾਂ ਵਿੱਚ ਕਾਮਾਗਾਟਾਮਾਰੂ ਦੀ ਦੁਖਦਾਈ ਯਾਤਰਾ ਕਈ ਮੁੱਦਿਆਂ ਦਾ ਪੁਨਰ ਉਥਾਨ ਕਰਦੀ ਹੈ ਜਿਵੇਂ  ਕਿ  ਸਰਕਾਰ ਅਤੇ ਵਿਰੋਧੀ ਧਿਰ; ਪੱਖਪਾਤ, ਦੇਸ਼ ਅਤੇ ਨਾਗਰਿਕਤਾ ਅਤੇ ਵਿਸਥਾਪਨ ਅਤੇ ਪਰਵਾਸ| ਪ੍ਰੋ: ਗੁਰਭਜਨ ਸਿੰਘ ਗਿੱਲ ਦੇ ਅਨੁਸਾਰ, ਕਾਮਾਗਾਟਾਮਾਰੂ ਘਟਨਾ ਸਾਡੇ ਇਤਿਹਾਸ ਵਿੱਚ ਗੂੰਜਦੀ ਹੈ ਅਤੇ ਇਹ ਨਿਆਂ ਅਤੇ ਸਮਾਨਤਾ ਲਈ ਦੱਖਣੀ ਏਸ਼ੀਆਈ ਕੈਨੇਡੀਅਨਾਂ ਦੇ ਸ਼ੁਰੂਆਤੀ ਸੰਘਰਸ਼ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਖੂਨੀ ਘਟਨਾਵਾਂ ਤੋਂ ਸਬਕ ਸਿੱਖਣ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਸ: ਸਾਹਿਬ ਥਿੰਦ ਨੇ ਆਪਣਾ ਤਜਰਬਾ ਸਾਂਝਾ ਕੀਤਾ ਕਿ ਕਿਵੇਂ ਉਹਨਾਂ ਅਤੇ ਉਹਨਾਂ ਦੀ ਸੰਸਥਾ ਨੇ ਵਿਸ਼ਵ ਭਰ ਵਿੱਚ ਦੱਬੇ-ਕੁਚਲੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦੇ ਹੋਏ, ਕਾਮਾਗਾਟਾਮਾਰੂ ਕਾਂਡ ਲਈ ਅਧਿਕਾਰਤ ਸੰਸਦੀ ਮੁਆਫ਼ੀ ਦੀ ਪੈਰਵੀ ਕੀਤੀ। ਅੰਤ ਵਿੱਚ, ਪ੍ਰਧਾਨ ਮੰਤਰੀ ਟਰੂਡੋ ਦੀ ਅਧਿਕਾਰਤ ਮੁਆਫੀ ਦੁਆਰਾ ਫਾਊਂਡੇਸ਼ਨ ਦੀ ਸਖਤ ਮਿਹਨਤ ਦਾ ਫਲ ਮਿਲਿਆ। ਜੀ ਜੀ ਐੱਨ ਆਈ ਐੱਮ ਟੀ ਦੇ ਡਾਇਰੈਕਟਰ ਪ੍ਰੋਃ ਮਨਜੀਤ ਸਿੰਘ ਛਾਬੜਾ ਨੇ ਕਿਹਾ ਕਿ ਕਾਮਾਗਾਟਾ ਮਾਰੂ ਘਟਨਾ ਬਦਲੇ ਕੈਨੇਡੀਅਨ ਸਰਕਾਰ ਪਾਸੋਂ ਮੁਆਫ਼ੀ ਮੰਗਵਾਉਣ ਵਾਲੀ ਲਹਿਰ ਦੇ ਇਸ ਆਗੂ ਨੇ ਦੋ ਪ੍ਰਧਾਨ ਮੰਤਰੀਆਂ ਸਟੀਫਨ ਹਾਰਪਰ ਤੇ ਜਸਟਿਨ ਟਰੂਡੋ ਪਾਸੇ ਦੋ ਵਾਰ ਲੋਕ ਕਚਹਿਰੀ ਵਿੱਚ ਮੁਆਫ਼ੀ ਮੰਗਵਾਈ ਅਤੇ ਜਸਟਿਨ ਟਰੂਡੋ ਤੋਂ ਇਸ  ਘਟਨਾ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਮੁਆਫ਼ੀ ਮੰਗਵਾਈ। ਇਸ ਹਿੰਮਤੀ ਤੇ ਉਤਸ਼ਾਹੀ ਵੀਰ ਦਾ ਸਾਡੇ ਕਾਲਿਜ ਆਉਣਾ ਸੁਭਾਗ ਹੈ। ਮੈਨੂੰ ਅੱਜ ਹੀ ਪਤਾ ਲੱਗਾ ਹੈ ਕਿ
2008 ਵਿੱਚ  ਉਸ ਮੇਲੇ ਵਿੱਚ ਮੇਰਾ ਮਿੱਤਰ ਗੁਰਭਜਨ ਗਿੱਲ ਵੀ ਹਾਜ਼ਰ ਸੀ ਜਦ ਸਟੀਫਨ ਹਾਰਪਰ ਨੇ ਮੰਚ ਤੋਂ ਬੋਲਦਿਆਂ ਮੁਆਫ਼ੀ ਮੰਗੀ ਪਰ ਧੰਨਵਾਦੀ ਸ਼ਬਦ ਬੋਲਦਿਆਂ ਸਾਹਿਬ ਥਿੰਦ ਨੇ ਕਿਹਾ ਕਿ ਇਸ ਢੰਗ ਦੀ ਮੁਆਫ਼ੀ ਪਰਵਾਨ ਨਹੀਂ, ਜੇ ਮੰਗਣੀ ਹੈ  ਤਾਂ ਪਾਰਲੀਮੈਂਟ ਵਿੱਚ ਉਥੇ ਹੀ ਮੰਗੋ ਜਿਥੇ ਕਾਲੇ ਕਾਨੂੰਨ ਘੜੇ ਸਨ। ਜਸਟਿਨ ਟਰੂਡੋ ਸਰਕਾਰ ਨੇ ਮਗਰੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਲਿਖਤੀ ਮੁਆਫ਼ੀ ਮੰਗ ਕੇ ਕਲੰਕਿਤ ਇਤਿਹਾਸ ਨੂੰ ਨਵੇਂ ਸਿਰਿਉਂ ਲਿਖਿਆ। ਉਨ੍ਹਾਂ ਕਿਹਾ ਕਿ ਸਾਹਿਬ ਸਿੰਘ ਥਿੰਦ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਬਾਰ ਬਾਰ ਚਿੱਠੀ ਪੱਤਰ ਲਿਖਣ ਉਪਰੰਤ ਮੁਲਾਕਾਤਾਂ ਕਰਕੇ  2020 ਵਿੱਚ ਉਹ ਹੁਕਮਨਾਮਾ ਵੀ ਵਾਪਸ ਲੈਣ ਲਈ ਰਜ਼ਾਮੰਦ ਕਰ ਲਿਆ, ਜਿਸ ਮੁਤਾਬਕ ਗਦਰ ਪਾਰਟੀ ਦੇ ਦੇਸ਼ ਭਗਤ ਸੂਰਮਿਆਂ ਖ਼ਿਲਾਫ਼ 1920 ਚ ਅਰੂੜ ਸਿੰਘ ਸਰਬਰਾਹ ਨੇ ਫਰੰਗੀ ਹਕੂਮਤ ਦੇ ਹਿਤ ਪੂਰਨ ਲਈ ਹੁਕਮਨਾਮਾ ਜਾਰੀ ਕਰਕੇ ਕਾਮਾ ਗਾਟਾ ਮਾਰੂ ਤੇ ਗਦਰ ਪਾਰਟੀ ਦੇ ਦੇਸ਼ ਭਗਤਾਂ ਨੂੰ ਅਸਿੱਖ ਕਰਾਰ ਦੇ ਦਿੱਤਾ ਸੀ। ਵਰਤਮਾਨ ਸਮੇਂ ਵੀ ਸਾਹਿਬ ਸਿੰਘ ਥਿੰਦ  ਵਲਾਇਤ ਦੀ ਅੰਗ੍ਰੇਜ਼ ਹਕੂਮਤ ਨੂੰ ਜੱਲ੍ਹਿਆਂ ਵਾਲਾ ਬਾਗ ਘਟਨਾ ਦੀ ਪਾਰਲੀਮੈਂਟ ਚ ਮੁਆਫ਼ੀ ਮੰਗਣ ਦੀ ਚਾਰਾਜੋਈ ਕਰ ਰਹੇ ਹਨ। ਹਿਮਾਚਲ ਪ੍ਰਦੇਸ਼ ਵਿੱਚ ਡਲਹੌਜ਼ੀ ਤੇ ਮੈਕਲੋਡਗੰਜ ਦਾ ਨਾਮ ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਸਃ ਅਜੀਤ ਸਿੰਘ ਤੇ ਸੁਭਾਸ਼ ਚੰਦਰ ਬੋਸ ਦੇ ਨਾਮ ਤੇ ਰੱਖਣ ਲਈ ਉਥੋਂ ਦੀ ਸਿਆਸੀ ਲੀਡਰਸ਼ਿਪ ਨੂੰ ਪ੍ਰੇਰਿਤ ਕਰ ਰਹੇ ਹਨ।ਇਹ ਵੱਡੀ ਦੇਣ ਹੈ।
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ  ਦੇ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਨੇ ਸਭ ਵਿਦਵਾਨ ਮਹਿਮਾਨਾਂ ਦਾ ਧੰਨਵਾਦ  ਕੀਤਾ।

About Author

Leave A Reply

WP2Social Auto Publish Powered By : XYZScripts.com