- ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਬਨ ਅਸਟੇਟ, ਫੇਜ-2 ਦੁੱਗਰੀ ਵਿਖੇ ਹੋਵੇਗਾ ਸਮਾਗਮ ਦਾ ਆਯੋਜਨ
- ਇਸ ਮਹਾਨ ਗੁਰਮਤਿ ਸਮਾਗਮ ‘ਚ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਜੀਵਨ ਦਾ ਲਾਹਾ ਲੈਣ ਦਾ ਸੱਦਾ
ਲੁਧਿਆਣਾ, ਸੰਜੇ ਮਿੰਕਾ – ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ, ਗੁਰੂਦੁਆਰਾ ਸੁਖਮਨੀ ਸਾਹਿਬ ਦੇ ਪ੍ਰਧਾਨ ਭਾਈ ਅਰਵਿੰਦਰ ਸਿੰਘ ਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਸੰਗਤਾ ਦੇ ਸਹਿਯੋਗ ਨਾਲ ਸਤਗੁਰਾਂ ਦੇ ਸ਼ੁਕਰਾਨੇ ਲਈ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਬਨ ਅਸਟੇਟ, ਫੇਜ-2 ਦੁੱਗਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ, ਬ੍ਰਹਮ ਗਿਆਨ ਕਂੇਂਦਰ ਰੌਲੀ ਰੋਡ ਮੋਗਾ ਦੇ ਬਾਨੀ ਭਾਈ ਸਾਹਿਬ ਭਾਈ ਸੇਵਾ ਸਿੰਘ ਤਰਮਾਲਾ ਅਤੇ ਉਨ੍ਹਾਂ ਵਲੋਂ ਵਰੋਸਾਏ ਗੁਰੁਮੁੱਖ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ (ਮੌਜੂਦਾ ਮੁੱਖੀ) ਵਲੋਂ 29 ਮਈ, 2022 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਬਨ ਅਸਟੇਟ, ਫੇਜ-2 ਦੁੱਗਰੀ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਥੋਂ ਦੇ ਸਿਖਿਆਰਥੀਆਂ ਵਲੋਂ ਕੀਰਤਨ, ਕਵੀਸ਼ਰੀ ਅਤੇ ਢਾਡੀ ਵਾਰਾਂ ਰਾਹੀਂ ਹਰ ਜੱਸ ਸਰਵਨ ਕਰਵਾਇਆ ਜਾਵੇਗਾ। ਇਸ ਉਪਰੰਤ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਤਰਮਲਾ ਗੁਰਬਾਣੀ ਗੁਰੂ ਦੇ ਅਨੁਸਾਰ ਸਾਡੇ ਜੀਵਨ ਦੀ ਜਾਂਚ ਦਾ ਪ੍ਰੈਕਟੀਕਲ ਬਹੁਤ ਸਰਲ ਸ਼ਬਦਾਂ ਵਿੱਚ ਸੰਗਤਾਂ ਨੂੰ ਸਮਝਣ ਗੋਚਰਾ ਕਰਵਾਉਣਗੇ। ਸਮਾਗਮ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਹ ਜਾਣਕਾਰੀ ਦੇਣ ਮੌਕੇ ਗੁਰੂਦੁਆਰਾ ਪ੍ਰਭੂ ਮਿਲਣੈ ਕਾ ਚਾਉ ਦੇ ਸਿਖਿਆਰਥੀ ਭਾਈ ਕਰਮਜੀਤ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਜਸਪ੍ਰੀਤ ਸਿੰਘ, ਭਾਈ ਗੁਰਚਰਨ ਸਿੰਘ, ਭਾਈ ਨਰਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਵੀ ਹਾਜ਼ਰ ਸਨ ਅਤੇ ਉਨ੍ਹਾਂ ਵੱਲੋਂ ਸੰਗਤਾਂ ਨੂੰ ਇਸ ਮਹਾਨ ਗੁਰਮਤਿ ਸਮਾਗਮ ਵਿੱਚ ਪਰਿਵਾਰਾਂ ਸਮੇਤ ਸਮੇਂ ਸਿਰ ਹਾਜ਼ਰੀ ਭਰ ਕੇ ਜੀਵਨ ਦਾ ਲਾਹਾ ਲੈਣ ਲਈ ਨਿਮਰਤਾ ਸਹਿਤ ਅਪੀਲ ਵੀ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਲਈ ਸਮੂਹ ਸੰਗਤਾਂ ਨੂੰ ਪੌਦਿਆਂ ਦਾ ਪ੍ਰਸ਼ਾਦ ਵੀ ਵਰਤਾਇਆ ਜਾਵੇਗਾ।